ਮਲੋਟ,13 ਅਗਸਤ (ਪ੍ਰੇਮ ਗਰਗ)-ਗੁਰੂ ਨਾਨਕ ਨਗਰੀ ਵਾਰਡ ਨੰਬਰ 23 ਦੀ ਗਲੀ ਨੰਬਰ 2 ਤੇ 3 ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਇਹਨਾ ਦੋਨਾਂ ਗਲੀਆਂ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਗਿੱਧਾਂ, ਡਾਂਸ ਅਤੇ ਢੋਲ ਢਮੱਕੇ ਨਾਲ ਮੇਲਾ ਤੀਆਂ ਨੂੰ ਸ਼ਾਨਦਾਰ ਬਣਾਇਆ। ਇਸ ਮੌਕੇ ਵਿਸ਼ੇਸ਼ ਸਹਿਯੋਗ ਵਰਿੰਦਰ ਘੁੜਿਆਣਾ, ਬਲਕਾਰ ਸਿੰਘ, ਕੁਲਦੀਪ ਕੌਰ, ਕਰਮਜੀਤ ਕੌਰ ਕਾਲੀ ਅਤੇ ਦੋਵੇਂ ਗਲੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ।