Type Here to Get Search Results !

ਵਿਮੁਕਤ ਕਬੀਲਿਆਂ ਵੱਲੋਂ ਅਜ਼ਾਦੀ ਦਿਹਾੜਾਂ 31 ਅਗਸਤ ਨੂੰ ਕੋਟਕਪੂਰਾ ਵਿਖੇ ਧੂਮ - ਧਾਮ ਨਾਲ ਮਨਾਇਆ ਜਾਵੇਗਾ

 

ਸਾਦਿਕ , 19 ਅਗਸਤ ( ਬੀਟੀਟੀ ਨਿਊਜ਼ ਨੈਟਵਰਕ )  -  ਬਾਵਰੀਆ ਵਿਮੁਕਤ ਕਬੀਲੇ ਮਹਾਂ ਸੰਘ ਵੱਲੋਂ ਵਿਮੁਕਤ ਜਾਤੀਆਂ ਤੇ ਕਬੀਲਿਆਂ ਦੁਆਰਾ ਕੋਟਕਪੂਰਾ ਦੀ ਦਾਣਾ ਮੰਡੀ ਵਿਖੇ ਮਨਾਏ ਜਾ ਰਹੇ 31ਅਗਸਤ ਦੇ ਅਜ਼ਾਦੀ ਦਿਹਾੜੇ  ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਪ੍ਰੇਰਿਤ ਕਰਨ ਦੇ ੳੁਦੇਸ਼ ਤਹਿਤ ਸ਼ੁਰੂ ਹੋਈ ਰੱਥ ਯਾਤਰਾ ਦੀ ਅਗਵਾਈ ਕਰ ਰਹੇ ਤਿੰਨ ਮੈਂਬਰੀ ਸੂਬਾ ਕਮੇਟੀ ਆਗੂ ਜਸਵੀਰ ਸਿੰਘ ਡੂੰਮਵਾਲੀ, ਪਰਮਜੀਤ ਸਿੰਘ ਬਰਗਾੜੀ, ਦੌਲਤ ਸਿੰਘ ਬੁੱਕਣ ਵਾਲਾ , ਸੂਬਾ ਆਗੂ ਗੁਰਦੇਵ ਸਿੰਘ ਚਾਰਨ, ਨਾਨਕ ਸਿੰਘ ਚੌਹਾਨ, ਕਰਨੈਲ ਸਿੰਘ ਬਰਗਾੜੀ, ਆਰ ਐੱਸ ਪਰਮਾਰ ਤੇ ਛਿੰਦਰ ਸਿੰਘ ਪਟਵਾਰੀ ਦਾ ਸਾਦਿਕ, ਕਿੰਗਰਾ , ਮਾਨ ਸਿੰਘ ਵਾਲਾ , ਕਾਨਿਆ ਵਾਲੀ ,  ਮੁਕੰਦ ਸਿੰਘ ਵਾਲਾ, ਭਾਗ ਸਿੰਘ ਵਾਲਾ, ਸੈਦੇਕੀ , ਗੁੱਜਰ, ਰੁਪਾਣਾ ਤੇ ਹੋਰ ਪਿੰਡਾਂ ਵਿੱਚ ਪਹੁੰਚਣ ਤੇ ਐਡਵੋਕੇਟ ਅਮਨਦੀਪ ਸਿੰਘ, ਗੁਰਜੀਤ ਸਿੰਘ ਸਾਦਿਕ , ਹਰਜਿੰਦਰ ਸਿੰਘ ਸਾਦਿਕ,  ਗੁਰਮੇਲ ਸਿੰਘ ਸਾਦਿਕ, ਬੇਅੰਤ ਸਿੰਘ ਸਾਦਿਕ, ਲਛਮਣ ਸਿੰਘ ਸਾਦਿਕ,  ਗੁਰਦੇਵ ਸਿੰਘ ਸਾਦਿਕ , ਸਤਨਾਮ ਸਿੰਘ ਸਾਦਿਕ, ਜੱਗਾ ਸਿੰਘ ਸੌਲੰਕੀ,ਭਾਊ ਸਿੰਘ ਸਾਦਿਕ , ਦਲਬਾਰਾ ਸਿੰਘ ਸਾਦਿਕ ਤੇ ਯੂਥ ਵਿੰਗ ਦੇ ਸਮੂਹ ਮੈਂਬਰ ਸਾਹਿਬਾਨਾਂ ਵੱਲੋਂ ਹਾਰਦਿਕ ਸਵਾਗਤ ਕੀਤਾ ਗਿਆ।

ਇਸ ਮੋਕੇ ਵੱਖ - ਵੱਖ ਪਿੰਡਾਂ ਦੇ ਭਾਰੀ ਇਕੱਠ  ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਆਗੂ ਪਰਮਜੀਤ ਸਿੰਘ ਬਰਗਾੜੀ, ਜਸਵੀਰ ਸਿੰਘ ਡੂੰਮਵਾਲੀ ਤੇ ਦੌਲਤ ਸਿੰਘ ਬੁੱਕਣ ਵਾਲਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਅਤੇ ਮੁਗਲਾਂ ਤੇ ਅੰਗਰੇਜ਼ਾਂ ਦੀ ਅਧੀਨਤਾ ਨਾ ਮੰਨਣ ਵਾਲੀਆਂ ਮਿਹਨਤੀ ਤੇ ਬਹਾਦਰ ਬਾਵਰੀਆ‌ , ਸਾਂਸੀ ਤੇ ਬਾਜ਼ੀਗਰ ਕੌਮਾਂ ਤੇ ਅੰਗਰੇਜ਼ ਸਰਕਾਰ ਦੁਆਰਾ ਲਗਾਏ ਗਏ ਜ਼ਰਾਇਮ ਪੇਸ਼ਾ ਐਕਟ ( ਕਾਲਾ - ਕਾਨੂੰਨ ) ਤੋਂ  31 ਅਗਸਤ 1952 ਨੂੰ ਅਜ਼ਾਦ ਕੀਤਾ ਗਿਆ। ਸੋ ਵਿਮੁਕਤ ਜਾਤੀਆਂ ਵੱਲੋਂ  ਅਜ਼ਾਦੀ ਦਿਹਾੜਾ ਹਰ ਸਾਲ 15 ਅਗਸਤ ਦੀ ਬਜਾਏ 31 ਅਗਸਤ ਨੂੰ ਮਨਾਇਆ ਜਾਂਦਾ ਹੈ।

ਇਹਨਾਂ ਜਾਤੀਆਂ ਦੇ ਚੌਮੁਖੀ ਵਿਕਾਸ ਲਈ ਡਾ. ਭੀਮ ਰਾਓ ਅੰਬੇਡਕਰ ਵੱਲੋਂ ਸੰਵਿਧਾਨ ਦੀ ਧਾਰਾ 343 ਅਧੀਨ ਅਨੁਸੂਚਿਤ ਕਬੀਲੇ ਲਈ ਨੌਕਰੀਆਂ ਵਿੱਚ ਦਿੱਤੇ ਸਾਢੇ ਸੱਤ ਪ੍ਰਤੀਸ਼ਤ ਕੋਟੇ

ਤੇ ਪੰਜਾਬ ਤੇ ਹਰਿਆਣਾ ਸਮੇਤ ਵੱਖ - ਵੱਖ ਸੂਬਿਆਂ ਦੀ ਸਰਕਾਰਾਂ ਤੇ ਕੇਂਦਰ  ਸਰਕਾਰਾਂ ਨੇ ਧਿਆਨ ਨਹੀਂ ਦਿੱਤਾ।

ੳੁਹੳਨਾਂ ਅੱਗੇ ਕਿਹਾ ਕਿ ਵਿਮੁਕਤ ਜਾਤੀਆਂ ਵੱਲੋਂ ਆੳੁਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ।

Post a Comment

0 Comments
* Please Don't Spam Here. All the Comments are Reviewed by Admin.