ਘਰ ਵਿਚੋਂ ਸੋਨਾ ਚੋਰੀ ਕਰਨ ਵਾਲੇ ਔਰਤ ਸਮੇਤ 4 ਕਾਬੂ
Friday, August 13, 2021
0
ਸ੍ਰੀ ਮੁਕਤਸਰ ਸਾਹਿਬ, ਗਿਦੜਬਾਹਾ: ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਅਤੇ ਨਰਿੰਦਰ ਸਿੰਘ ਡੀ.ਐਸ.ਪੀ (ਗਿਦੜਬਾਹਾ) ਦੀ ਅਗਵਾਈ ਹੇਠ, ਇਸ: ਹਰਜੀਤ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਭੱਠੀ ਵਾਲਾ ਮੋੜ ਗਿੱਦੜਬਾਹਾ ਮੌਜੂਦ ਸੀ ਤਾਂ 112 ਹੈਲਪ ਲਾਈਨ ਤੋਂ ਨੋਟ ਹੋਇਆ ਕਿ ਰਪਿੰਦਰ ਕੌਰ ਪਤਨੀ ਕ੍ਰਿਸ਼ਨ ਸਿੰਘ ਵਾਸੀ ਵਾਰਡ ਨੰ: 1 ਨੇੜੇ ਡੀ.ਏ.ਵੀ ਸਕੂਲ ਗਿੱਦੜਬਾਹਾ ਆਪਣੇ ਘਰ ਸੋਨਾ ਚੋਰੀ ਹੋਣ ਬਾਰੇ ਕੰਪਲੇਟ ਕੀਤੀ। ਜਿਸ ਤੇ ਪੁਲਿਸ ਪਾਰਟੀ ਵੱਲੋਂ ਮੌਕੇ ਪਰ ਪਹੁੰਚ ਕੇ ਰਪਿੰਦਰ ਕੌਰ ਨੇ ਦੱਸਿਆ ਕਿ ਉਹ ਅੱਜ ਵਕਤ ਕ੍ਰੀਬ 11.45 ਸੁਭਾ ਮੈਂ ਆਪਣੇ ਲੜਕੇ ਸਮੇਤ ਕੰਮ ਕਾਜ ਲਈ ਮਲੋਟ ਗਈ ਸੀ ਜੱਦ ਕ੍ਰੀਬ ਬਾਅਦ ਦੁਪਿਹਰ 2 ਵਜੇ ਵਾਪਿਸ ਆਪਣੇ ਘਰ ਆਈ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਮਾਨ ਖਿਲਰਿਆ ਹੋਇਆ ਸੀ ਜਦ ਮੈਂ ਆਪਣੇ ਘਰ ਦਾ ਸਮਾਨ ਚੈੱਕ ਕੀਤਾ ਤਾਂ ਉਸ ਦੀਆਂ ਦੋ ਸੋਨੇ ਦੀ ਚੂੜੀਆ ਵਜ਼ਨ ਕ੍ਰੀਬ 2-1/2 ਤੋਲੇ, ਮਿਨੀ ਸੈਟ ਦੋ, ਝੁਮਕੇ, ਲੋਕਟ, 2 ਰਿੰਗ ਅਤੇ 2 ਚੈਨ ਸੋਨਾ ਵਜ਼ਨੀ ਕ੍ਰੀਬ 11/12 ਤੋਲੇ ਚੋਰੀ ਹੋਏ ਪਾਏ ਗਏ ਜਿਸ ਦੀ ਕੁੱਲ ਮਲੀਤੀ 450000 ਰੁਪਏ ਬਣਦੀ ਹੈ ਜਿਸ ਦੇ ਬਿਆਨਾ ਤੇ ਮੁਕੱਦਮਾ ਨੰ:128 ਮਿਤੀ 12.08.2021 ਅ/ਧ 454,380 ਹਿੰ:ਦੰ ਥਾਣਾ ਗਿੱਦੜਬਾਹਾ ਵਿਖੇ ਦਰਜ਼ ਰਜਿਸ਼ਟਰ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ 2 ਘੰਟਿਆ ਅੰਦਰ ਦੋਸ਼ੀ ਵਿੱਕੀ ਉਮ ਪ੍ਰਕਾਸ਼ ਵਾਸੀ ਨੇੜੇ ਮੋਂਗਾ ਟੈਂਟ ਹਾਊਸ ਗਿੱਦੜਬਾਹਾ, ਨੂੰ ਹਜ਼ਾ ਮੁਕੱਦਮਾ ਅੰਦਰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੇ ਸੋਨੇ ਦੀ ਚੈਨ ਵਜ਼ਨੀ 2 ਗ੍ਰਾਮ ਬ੍ਰਾਮਦ ਕੀਤੀ ਉਸ ਨੇ ਦੱਸਿਆਂ ਕਿ ਮੇਰੇ ਨਾਲ ਚੋਰੀ ਅਜੈ ਕੁਮਾਰ ਪੁੱਤਰ ਮੁਰਾਰੀ ਲਾਲ , ਦੀਆ ਪਤਨੀ ਅਜੈ ਕੁਮਾਰ ਵਾਸੀਆਨ ਖਟੀਕ ਮੁਹੱਲਾ ਗਿੱਦੜਬਾਹਾ ਅਤੇ ਅਜੈ ਕੁਮਾਰ ਉਰਫ ਕਾਲਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਪ੍ਰੀਤ ਨਗਰ ਗਿੱਦੜਬਾਹਾ ਨੂੰ ਮੁਕੱਦਮਾ ਉਕਤ ਵਿੱਚ ਦੋਸ਼ੀ ਵਜ਼ੋਂ ਨਾਮਜ਼ਦ ਕਰ ਇਸ ਮੁਕੱਦਮੇ ਵਿੱਚ ਜੁਰਮ 411 ਹਿੰ:ਦੰ ਦਾ ਵਾਧਾ ਕੀਤਾ ਅਤੇ ਮੁਕੱਦਮੇ ਵਿੱਚ ਅਜੈ ਕੁਮਾਰ ਪੁੱਤਰ ਮੁਰਾਰੀ ਲਾਲ, ਦੀਆ ਪਤਨੀ ਅਜੈ ਕਮੁਾਰ, ਅਜੈ ਕੁਮਾਰ ਉਰਫ ਕਾਲਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਪ੍ਰੀਤ ਨਗਰ ਨੂੰ ਗ੍ਰਿਫਤਾਰ ਕੀਤਾ ਤੇ ਚੋਰੀ ਕੀਤੇ ਸੋਨਾ 2 ਚੂੜੀਆ, ਇੱਕ ਰਿੰਗ ਵਜ਼ਨੀ ਕ੍ਰੀਬ 3 ਤੋਲੇ ਬ੍ਰਾਮਦ ਕੀਤੇ ਗਏ ਮੁੱਕਦਮੇ ਦੀ ਤਫਤੀਸ਼ ਅੱਗੇ ਜਾਰੀ ਹੈ