6 ਵਿਅਕਤੀ 28000 ਰੁਪਏ, 4 ਮੋਬਾਇਲ ਫੋਨ ਇੱਕ ਮੋਟਰਸਾਇਕਲ ਸਮੇਤ ਕਾਬੂ
Monday, August 09, 2021
0
ਸ੍ਰੀ ਮੁਕਤਸਰ ਸਾਹਿਬ : ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਡੀ.ਸੁਡਰਵਿਲੀ ਆਈ.ਪੀ.ਐਸ ਵੱਲੋਂ ਸ਼ਹਿਰ ਅੰਦਰ ਸ਼ਰਾਰਤੀ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ ਅਤੇ ਐਸ.ਆਈ ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜੂਆ ਖੇਡਦੇ 6 ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ 28000 ਰੁਪਏ, 04 ਮੋਬਾਇਲ, 03 ਸਟਰਾਇਕਰ ਅਤੇ ਇੱਕ ਮੋਟਰਸਾਇਕ ਬ੍ਰਾਮਦ ਕੀਤਾ ਹੈ । ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਵਾ-ਚੈਕਿੰਗ ਅਤੇ ਤਲਾਸ਼ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਉਦੇਕਰਨ ਤੋਂ ਚੜੇਵਾਨ ਨੂੰ ਜਾ ਰਹੇ ਸੀ ਤਾਂ ਉਸ ਟਾਇਮ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਰਮਜੀਤ ਸਿੰਘ ਉਰਫ ਪੱਮਾ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ, ਸਵਰਨਜੀਤ ਸਿੰਘ, ਗੁਰਜੀਤ ਸਿੰਘ ਅਤੇ ਜਸਵੰਤ ਸਿੰਘ ਜੋ ਸ਼ੇਰੇ ਪੰਜਾਬ ਢਾਬੇ ਨਜ਼ਦੀਕ ਖਾਲੀ ਜਗਾ ਖਤਾਨ ਸ਼ੜਕ ਦੀ ਸਾਈਡ ਪਰ ਇੱਕ ਕਪੜਾ ਵਿਛਾ ਕੇ ਉਸ ਉਪਰ ਸਟਰਾਈਕਰ ਗੇਮ ਨਾਲ ਪੈਸਿਆ ਨਾਲ ਜੂਆ ਖੇਡ ਰਹੇ ਹਨ। ਜਿਸ ਤੇ ਪੁਲਿਸ ਵੱਲੋਂ ਮੁਕਦਮਾ ਨੰਬਰ 175 ਮਿਤੀ 08.08.2021 ਅ/ਧ 13/3/67 ਜੂਆ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਹਿਬ ਵਿਖੇ ਦਰਜ਼ ਕਰ 1. ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਦੀਪ ਸਿੰਘ, 2.ਹਰਬੰਸ ਸਿੰਘ ਪੁੱਤਰ ਗੁਰਦੀਪ ਸਿੰਘ, 3.ਗੁਰਪ੍ਰੀਤ ਸਿੰਘ ਉਰਫ ਬਲਵਿੰਦਰ ਸਿੰਘ, 4.ਸਵਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ, 5.ਗੁਰਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਆਨ ਪਿੰਡ ਰੌਲੀ ਜਿਲ੍ਹਾ ਮੋਗਾ ਅਤੇ 6.ਜਸਵੰਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਰੱਤਾ ਖੇੜ੍ਹਾ ਜਿਲਾ ਫਾਜਿਲਕਾ ਨੂੰ ਰੰਗੇ ਹੱਥੀ ਖੇਡਦੇ ਕਾਬੂ ਕਰ ਇਨ੍ਹਾਂ ਪਾਸੋਂ 28000 ਰੁਪਏ, 4 ਮੋਬਾਇਲ ਫੋਨ ਅਤੇ ਇੱਕ ਮੋਟਰਸਾਕਿਲ ਬ੍ਰਾਮਦ ਕਰ ਅੱਗੇ ਤਫਤੀਸ਼ ਸ਼ੁਰੂ ਕਰ ਦਿੱਤੀ।