Type Here to Get Search Results !

ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਚਾਂਦੀ ਦਾ ਸਿੱਕਾ ਕੀਤਾ ਜਾਰੀ


 ਭਗਤੀ ਲਹਿਰ ਦੇ ਬਾਨੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਜਾਰੀ ਕਰਨ ਦੇ ਲਈ ਸ: ਗੰਡਾ ਸਿੰਘ ਕਸ਼ੱਤਰੀਆ ਟਾਕ ਟਰੱਸਟ ਦਿੱਲੀ ਦੇ ਪ੍ਰਧਾਨ ਡਾ ਹਰਮੀਤ ਸਿੰਘ ਦੀ ਯੋਗ ਅਗਵਾਈ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ ਸਮਾਗਮ ਦੌਰਾਨ ਦੁਨੀਆਂ ਦੀ ਸਭ ਤੋ ਉਚੀ ਅਤੇ ਸੁੱਚੀ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਦਕਿ ਆਲ ਇੰਡੀਆ ਕਸ਼ੱਤਰੀਆ ਟਾਕ ਪ੍ਰਤੀਨਿਧੀ ਸਭਾ ਰਜਿ ਦੇ ਕੋਮੀ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਸ੍ਰੀ ਮੁਕਤਸਰ ਸਾਹਿਬ,ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਕੁਲਵਿੰਦਰ ਸਿੰਘ ਮਠਾੜੂ, ਪਰਮਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਜਾਬਰ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਉੱਘੇ ਸਮਾਜ ਸੇਵਕ  ਜੇਤਿੰਦਰ ਸਿੰਘ ਸ਼ੰਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾ ਹਰਮੀਤ ਸਿੰਘ ਨੇ ਸੱਭ ਨੂੰ ਜੀ ਆਇਆ ਨੂੰ ਆਖਿਆ ਅਤੇ ਭਗਤ ਨਾਮਦੇਵ ਦੇ ਜੀਵਨ ਤੇ ਚਾਨਣਾ ਪਾਇਆ, ਸਮਾਗਮ ਦੌਰਾਨ ਬੋਲੈ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਅਕਾਸ਼ ਗੁਜਾਉ ਨਾਅਰਿਆਂ ਦੇ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਲੋ ਚਾਂਦੀ ਦਾ ਸਿੱਕਾ ਜਾਰੀ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਕੋਮੀ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਲਿਖਿਆ ਜਾਵੇਗਾ ਕਿ ਇਸ ਦਿਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ 750ਵੀਂ  ਸ਼ਤਾਬਦੀ ਨੂੰ ਮੁੱਖ ਰਖਦਿਆਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਲੋ ਪੰਥ ਲਈ ਗੁਰ ਮਰਿਆਦਾ ਅਨੁਸਾਰ ਚਾਂਦੀ ਦਾ ਸਿੱਕਾ ਜਾਰੀ ਕੀਤਾ ਗਿਆ ਹੈ ਰੱਖਰਾ ਨੇ ਦੱਸਿਆ ਅੱਜ ਤੋ ਪਹਿਲਾਂ  ਵੀ ਪਾਤਸ਼ਾਹੀਆਂ ਦੇ ਸਿੱਕੇ ਜਾਰੀ ਕੀਤੇ ਗਏ ਸਨ ਪਰ ਭਗਤਾਂ ਵਿੱਚੋ ਪਹਿਲੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਹਨ ਜਿਹਨਾਂ ਦੀ ਯਾਦ ਲਈ ਪਿਉਰ ਦੱਸ ਗ੍ਰਾਮ ਚਾਂਦੀ ਦਾ ਸਿੱਕਾ ਜਾਰੀ ਕੀਤਾ ਗਿਆ ਉਹਨਾਂ ਨੇ ਭਗਤ ਨਾਮਦੇਵ ਲੇਵਾ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਗਤ ਨਾਮਦੇਵ ਜੀ ਵਲੋ ਮਨੁੱਖਤਾ ਦੇ ਭਲੇ ਲਈ ਜੋ ਸੰਦੇਸ਼ ਦਿੱਤਾ ਗਿਆ ਹੈ ਉਸ ਨੂੰ ਅਪਣਾਈਏ ਅਤੇ ਆਪਣਾ ਜੀਵਨ ਸਫ਼ਲ ਕਰੀਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋ ਕੋਮ ਦੇ ਨਾਮ ਸੰਦੇਸ਼ ਦਿੰਦਿਆਂ ਕਿਹਾ ਭਗਤ ਅਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਹੀਂ ਉਹਨਾਂ ਨੇ ਕਿਹਾ ਕਿ ਜਦੋ ਭਗਤ ਨਾਮਦੇਵ ਇਕ ਮੰਦਰ ਦੇ ਵਿਚ ਪੂਜਾ ਕਰਨ ਲਈ ਗਿਆ ਤਾ ਮੰਦਰ ਦੇ ਪੁਜਾਰੀਆਂ ਨੇ ਭਗਤ ਜੀ ਨੂੰ ਸ਼ੂਦਰ ਜਾਤੀ ਦਾ ਹੋਣ ਕਰਕੇ ਧੱਕੇ ਮਾਰਕੇ ਮੰਦਰ ਵਿੱਚੋ ਬਾਹਰ ਕੱਢ ਦਿੱਤਾ ਉਸ ਵਕਤ ਭਗਤ ਨਾਮਦੇਵ ਜੀ ਨੇ ਗੁੱਸਾ ਨਹੀਂ ਕੀਤਾ ਸਗੋ ਪ੍ਰਮਾਤਮਾ ਨਾਲ ਹੀ ਗਿਲਾ ਕੀਤਾ ਕਿ ਮੈਨੂੰ ਸ਼ੂਦਰ ਜਾਤੀ ਵਿੱਚ ਪੈਦਾ ਕਿਉ ਕੀਤਾ ਉਸ ਵਕਤ ਮੰਦਰ ਦਾ ਦਰਵਾਜ਼ਾ ਘੁੰਮ ਕੇ ਉਸ ਪਾਸੇ ਵੱਲ ਆ ਗਿਆ ਜਿਸ ਤਰਫ ਭਗਤ ਨਾਮਦੇਵ ਜੀ ਭਗਤੀ ਕਰ ਰਹੇ ਸਨ ਭਗਤ ਨਾਮਦੇਵ ਜੀ ਦੀ ਬਾਣੀ ਦੇ ਇਕਾਂਠ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਇਸ ਮੌਕੇ ਤੇ ਜਥੇਦਾਰ ਨੇ ਦਿੱਲ ਦੀਆਂ ਗਹਿਰਾਈਆਂ ਚ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਪ੍ਰਬੰਧਕਾਂ ਵਲੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ,ਕੋਮੀ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਨੂੰ ਸਿਰੋਪਾਓ ਅਤੇ ਦਸਤਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਪੰਜਾਬ ਦੀਆਂ ਇਕਾਈਆਂ ਤੋ ਭਾਈਚਾਰੇ ਦੇ ਆਗੂਆ ਦਾ ਜਿਹਨਾ ਵਿੱਚ ਕੇਵਲ ਸਿੰਘ ਵੀਨਸ ਕੋਰ ਸਿੰਘ ਉਪਲੀ ਬਰਨਾਲਾ, ਕੁਲਦੀਪ ਸਿੰਘ ਬਸੀਆਂ ਸਰੂਪ ਸਿੰਘ ਮੋਗਾ,ਦੁਆਬਾ ਏਰੀਆ ਇਨਚਾਰਜ ਡਾ ਨਰੈਸ ਸਾਗੂ ਵਲੋ ਮਨਜੀਤ ਸਿੰਘ ਸ਼ਾਹਕੋਟ ਜਲੰਧਰ, ਰੂਪ ਸਿੰਘ, ਹਰਪ੍ਰੀਤ ਸਿੰਘ ਜ਼ਿਲਾ ਬਠਿੰਡਾ, ਤਰਸੇਮ ਸਿੰਘ ਪ੍ਰਧਾਨ ਕੋਟ ਈਸੇ ਖਾਂ,ਹਰਪਾਲ ਸਿੰਘ ਗੁਰਮੀਤ ਸਿੰਘ ਪ੍ਰਧਾਨ ਸੰਗਤ ਮੰਡੀ, ਦਫ਼ਤਰ ਸਕੱਤਰ ਸੁਖਮੰਦਰ ਸਿੰਘ ਬੇਦੀ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਬੰਧਕ ਕਮੇਟੀ ਵਲੋ ਨਿੱਘਾ ਸਵਾਗਤ ਕੀਤਾ ਗਿਆ ਇਸ ਮੋਕੇ ਤੇ ਕੁਲਜੀਤ ਸਿੰਘ ਬਸਰਾ, ਦਰਸ਼ਨ ਸਿੰਘ, ਇੰਦਰਜੀਤ ਸਿੰਘ ਵਿਕਾਸ ਪੁਰੀ ਪ੍ਰਧਾਨ ਤੇਹਰਾ ਆਸਰਾ ਵੈਲਫੇਅਰ ਯੂਕੇ ਤੋ ਇਲਾਵਾ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਪਤਵੰਤੇ ਮੋਜੂਦ ਸਨ


Post a Comment

0 Comments
* Please Don't Spam Here. All the Comments are Reviewed by Admin.