Type Here to Get Search Results !

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣ ਤੇ ਯੂਥ ਅਕਾਲੀ ਦਲ ਬਾਗੋਬਾਗ

 - ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਵਿਖੇ ਮਿਲ ਕੇ ਦਿੱਤੀ ਵਧਾਈ -


ਮਲੋਟ/ਲੰਬੀ,26 ਅਗਸਤ (ਪ੍ਰੇਮ ਗਰਗ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣ ਤੇ ਯੂਥ ਅਕਾਲੀ ਦਲ ਲੰਬੀ ਦੇ ਸਮੂਹ ਸਰਕਲ ਪ੍ਰਧਾਨਾਂ ਨੇ ਆਕਾਸ਼ਦੀਪ ਸਿੰਘ ਮਿੱਡੂਖੇੜਾ ਅਤੇ ਰਣਜੋਧ ਸਿੰਘ ਲੰਬੀ ਦੀ ਅਗਵਾਈ ਹੇਠ ਪਿੰਡ ਬਾਦਲ ਵਿਖੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਤੇ ਪਹੁੰਚ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹੋਈ ਹੂੰਝਾ ਫੇਰ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਪੰਥਕ ਜਮਾਤ ਹੈ ਜਿਸ ਵਿੱਚ ਸੰਗਤ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ। ਇਸ ਮੌਕੇ ਉਨਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਵਣਵਾਲਾ, ਬਲਕਰਨ ਸਿੰਘ ਵਣਵਾਲਾ, ਗੁਰਚਰਨ ਸਿੰਘ ਓ ਐਸ ਡੀ, ਬਿਕਰਮ ਭੁੱਲਰ, ਮਨਜੀਤ ਸਿੰਘ ਲਾਲਬਾਈ, ਆਕਾਸ਼ਦੀਪ ਸਿੰਘ ਮਿੱਡੂਖੇੜਾ, ਰਣਜੋਧ ਸਿੰਘ ਲੰਬੀ, ਜਗਮੀਤ ਸਿੰਘ ਨੀਟੂ ਤਪਾ ਖੇੜਾ, ਜਗਮੀਤ  ਚਹਿਲ ਖੁੱਡੀਆਂ, ਆਦੇਸ਼ ਮਾਨ ਖੁੱਡੀਆਂ, ਗੁਰਪ੍ਰੀਤ ਸਿੰਘ ਬਾਦਲ, ਮਨਵਿੰਦਰ ਸਿੰਘ ਭੀਟੀਵਾਲਾ, ਨਿਰਮਲ ਸਿੰਘ ਵਣਵਾਲਾ, ਬਾਬੂ ਸਿੰਘ ਕਿੱਲਿਆਂਵਾਲੀ, ਰਘਬੀਰ ਸਿੰਘ ਰੋੜਾਂਵਾਲੀ, ਰਾਜਭੁਪਿੰਦਰ ਸਿੰਘ, ਰਮੇਸ਼ ਕਿਲਿਆਂਵਾਲੀ,  ਖੁਸ਼ਵੀਰ ਸਿੰਘ ਬਰਾੜ ਥਰਾਜਵਾਲਾ, ਮੰਨੂ ਬਰਾੜ ਆਦਿ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.