Type Here to Get Search Results !

ਇਟਲੀ ਚ'ਕੰਮ ਸਮੇਂ ਛੱਤ ਤੋਂ ਡਿੱਗਣ ਕਾਰਨ ਭਾਰਤੀ ਨੌਜਵਾਨ ਬਲਜੀਤ ਸਿੰਘ ਸੌਢੀ ਦੀ ਹੋਈ ਮੌਤ'

ਮਿਲਾਨ ਇਟਲੀ (ਦਲਜੀਤ ਮੱਕੜ)""ਭਾਰਤ ਤੋਂ ਚੰਗੀ ਰੋਜ਼ੀ ਰੋਟੀ ਲਈ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿੱਚ ਰੁਜ਼ਗਾਰ ਕਰਦੇ ਹਨ, ਪਰ ਘਰ ਤੋਂ ਦੂਰ ਰਹਿੰਦੇ ਇਨ੍ਹਾਂ ਭਾਰਤੀਆਂ ਦੀ ਕੰਮ ਤੇ ਜਾਂ ਹੋਰ ਕਿਸੇ ਹਾਦਸਿਆਂ ਦੌਰਾਨ ਮੌਤ ਵੀ ਹੋ ਜਾਂਦੀ ਹੈ,

ਇਟਲੀ ਵਿੱਚ ਵੀ ਆਏ ਦਿਨ ਭਾਰਤੀਆਂ ਨੂੰ ਕੋਈ ਨਾ ਕੋਈ ਦੁਖਦਾਈ ਖ਼ਬਰ ਸੁਣਨ ਨੂੰ ਮਿਲਦੀ ਰਹਿੰਦੀ ਹੈ, ਬੀਤੇ ਦਿਨ ਬੈਰਗਾਮੋ ਦੇ ਕਸਬਾ ਸੰਨ ਪਾਓਲੋ ਦੀ ਆਰਗਨੋ ਵਿੱਚ ਕੰਮ ਦੌਰਾਨ ਇੱਕ ਭਾਰਤੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮ੍ਰਿਤਕ ਦੇ ਚਾਚਾ ਸੁਰਜੀਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਮ੍ਰਿਤਕ ਬਲਜੀਤ ਸਿੰਘ ਸੌਢੀ ਜਿਸ ਦੀ ਉਮਰ ਤਕਰੀਬਨ 36 ਕੁ ਸਾਲ ਦੀ ਹੈ, ਜੋ ਕਿ ਜ਼ਿਲ੍ਹਾ ਬੈਰਗਾਮੋ ਦੇ ਕਸਬਾ ਪਰੇਸੈਸੋ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ, ਬੀਤੇ ਦਿਨ ਸਵੇਰੇ ਛੱਤ ਠੀਕ ਕਰਨ ਸਮੇਂ 8 ਮੀਟਰ ਤੱਕ ਥੱਲੇ ਡਿੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ, ਮ੍ਰਿਤਕ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਪੂਨੀਆਂ ਦਾ ਰਹਿਣ ਵਾਲਾ ਹੈ ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ 2 ਬੱਚਿਆਂ ਨੂੰ ਰੋਂਦੇ ਕੁਰਲਾਉੰਦੇ ਹੋਏ ਜਹਾਨ ਤੋਂ ਕੂਚ ਕਰ ਗਿਆ ਹੈ।

Post a Comment

0 Comments
* Please Don't Spam Here. All the Comments are Reviewed by Admin.