ਪੰਜਾਬੀ ਸੱਥ ਮੈਲਬੌਰਨ ਹਮੇਸ਼ਾ ਤੋਂ ਹੀ ਪੰਜਾਬੀ ਸੱਭਿਆਚਾਰ ,ਸਾਹਿਤ ਤੇ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਸ਼ਲਾਘਾਯੋਗ ਕੰਮ ਕਰ ਰਿਹਾ ਹੈ।ਇਸ ਸੰਸਥਾ ਵੱਲੋਂ ਬਹੁਤ ਸਾਰੀਆਂ ਨਿਵੇਕਲੀਆਂ ਪੈੜਾਂ ਪਾਈਆਂ ਜਾ ਰਹੀਆਂ ਹਨ।ਜਿੱਥੇ ਇੱਕ ਪਾਸੇ ਸ਼ਾਇਰੀ ,ਕਹਾਣੀਆਂ ਤੇ ਕਿਤਾਬਾਂ ਸੰਬੰਧੀ ਅਲੱਗ ਅਲੱਗ ਪ੍ਰੋਗਰਾਮ ਪੂਰੀ ਸਰਗਰਮੀ ਨਾਲ ਚਲ ਰਹੇ ਹਨ ,ਉਥੇ ਸੱਭਿਆਚਾਰ ,ਵਿਰਾਸਤ ਬਾਰੇ ਵੀ ਬਹੁਤ ਵਧੀਆ ਤੇ ਖੂਬਸੂਰਤ ਪ੍ਰੋਗਰਾਮ ਚਲਾਏ ਜਾ ਰਹੇ ਹਨ।ਗੱਲਬਾਤ ਦੌਰਾਨ ਸੰਸਥਾ ਦੇ ਪ੍ਰਧਾਨ ਤੇ ਸੰਸਥਾਪਕ ਕੁਲਜੀਤ ਕੌਰ ਗ਼ਜ਼ਲ ਜੀ ਨੇ ਦਸਿਆ ਕਿ ਕਿਉਂਕਿ ਮਹਾਂਮਾਰੀ ਦੀਆਂ ਬੰਦਿਸ਼ਾਂ ਦੇ ਕਾਰਨ ਸਮਾਜਿਕ ਇੱਕਤਰਤਾ ਵਾਲੇ ਪ੍ਰੋਗਰਾਮ ਪਿਛਲੇ ਸਾਲ ਤੋਂ ਲਗਭਗ ਬੰਦ ਕਰਕੇ ਆਨਲਾਈਨ ਬ੍ਰਾਡਕਾਸਟਿੰਗ ਵਾਲੇ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ,ਜਿਸ ਨੂੰ ਕਿ ਦਰਸ਼ਕਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਪੁਰਜ਼ੋਰ ਹੁੰਗਾਰਾ ਦਿੱਤਾ ਜਾ ਰਿਹਾ ਹੈ।ਸਾਡੇ ਹੌਸਲੇ ਬੁਲੰਦ ਹਨ ਤੇ ਅਸੀਂ ਮਾਂ ਬੋਲੀ ਦੀ ਸੇਵਾ ਲਈ ਵਚਨਬੱਧ ਹਾਂ।ਪੰਜਾਬੀ ਸੱਥ ਮੈਲਬਰਨ ਦੇ ਆਨਲਾਈਨ ਪ੍ਰੋਗਰਾਮਾਂ ਵਿੱਚ ਸਰਗਰਮ ਮੈਂਬਰਾਂ ਮਧੂ ਤਨਹਾ, ਜੈਸਮੀਨ ਕੌਰ ਪੰਨੂ, ਜਸਬੀਰ ਇਨਾਇਤ, ਰਾਜਨਦੀਪ ਕੌਰ ਮਾਨ, ਸਤਿੰਦਰ ਕੌਰ ਕਾਹਲੋਂ, ਅਰਵਿੰਦ ਸੋਹੀ, ਪ੍ਰੀਤ ਕੌਰ ਰਿਆੜ, ਮੀਨਾ ਮਹਿਰੋਕ, ਡਾ. ਸੁਰਜੀਤ ਸਿੰਘ ਭਦੌੜ, ਗੁਰੀ ਆਦੀਵਾਲ, ਅਮਨਬੀਰ ਸਿੰਘ ਧਾਮੀ, ਬੂਟਾ ਸਿੰਘ ਭੰਦੋਹਲ, ਗੁਰਜੀਤ ਅਜਨਾਲਾ ਆਦਿ ਵੱਲੋਂ ਪੰਜਾਬੀ ਸੱਥ ਮੈਲਬਰਨ ਦੇ ਸਾਰੇ ਹੀ ਮਹਿਮਾਨਾਂ ਅਤੇ ਦਰਸ਼ਕਾਂ ਦਾ ਬੇਹੱਦ ਸ਼ੁਕਰਾਨਾ ਹੈ ਜਿਹੜੇ ਸੰਸਥਾ ਨੂੰ ਸਮੇਂ ਸਮੇਂ ਤੇ ਸੁਨੇਹੇ ਭੇਜ ਕੇ ਟੀਮ ਨੂੰ ਸੇਵਾ ਜਾਰੀ ਰੱਖਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ।