Type Here to Get Search Results !

ਨਿਊਮੋਕੋਕਲ ਕੰਜੂਗੇਟ ਵੈਕਸੀਨ ਸਬੰਧੀ ਸਿਹਤ ਸਟਾਫ ਨੂੰ ਦਿੱਤੀ ਗਈ ਟਰੇਨਿੰਗ

6 ਹਫਤਿਆਂ,14 ਹਫਤਿਆਂ ਅਤੇ 9 ਮਹੀਨਿਆਂ ਤੇ ਬੱਚਿਆਂ ਨੂੰ ਲਗੇਗਾ ਟੀਕਾ 

ਮਲੋਟ,20 ਅਗਸਤ (ਪ੍ਰੇਮ ਗਰਗ):-ਸਿਹਤ ਵਿਭਾਗ ਅਤੇ ਵਿਸ਼ਵ ਸਿਹਤ ਸੰਗਠਨ ਦੇ ਸਾਂਝੇ ਉਪਰਾਲੇ ਤਹਿਤ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ.) ਦੀ ਸ਼ੁਰੂਆਤ ਲਈ ਸੀ.ਐਚ.ਸੀ ਆਲਮਵਾਲਾ ਵਿਖੇ ਬਲਾਕ ਦੇ ਸੀ.ਐਚ.ਓ ਅਤੇ ਮਲਟੀਪਰਪਜ ਹੈਲਥ ਵਰਕਰ ਫੀਮੇਲ  ਨੂੰ ਟਰੇਨਿੰਗ ਦਿੱਤੀ ਗਈ। ਇਸ ਮੌਕੇ ਮੈਡੀਕਲ ਅਫਸਰ ਡਾ.ਇਕਬਾਲ ਸਿੰਘ ਨੋਡਲ ਅਫਸਰ ਇਮੂਨਾਈਜੇਸ਼ਨ ਨੇ ਬੱਚਿਆਂ ਦੀ ਟੀਕਾਕਰਨ ਸਾਰਨੀ ਵਿੱਚ ਸ਼ਾਮਿਲ ਕੀਤੇ ਜਾ ਰਹੇ ਇਸ ਨਵੇਂ ਟੀਕੇ ਬਾਰੇ ਵਿਸਥਾਰ ਨਾਲ ਸਿਖਲਾਈ ਦਿੱਤੀ। ਡਾ.ਇਕਬਾਲ ਸਿੰਘ ਨੇ ਇਸ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਟਾਫ ਲਈ ਇਹ ਸਿਖਲਾਈ ਬਹੁਤ ਮਹਤਵਪੂਰਨ ਹੈ ਉਨਾਂ ਪੂਰੇ ਧਿਆਨ ਨਾਲ ਸਿਖਲਾਈ ਵਿੱਚ ਭਾਗ ਲੈਣ ਅਤੇ ਪੁੱਛ-ਗਿੱਛ ਕਰਕੇ ਸਵਾਲਾਂ ਦੇ ਜਵਾਬ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਫੀਲਡ ਵਿੱਚ ਜਾ ਕੇ ਲੋਕਾਂ ਨੂੰ ਭਰਪੂਰ ਜਾਣਕਾਰੀ ਤੇ ਜਾਗਰੂਕ ਕੀਤਾ ਜਾ ਸਕੇ। ਇਹ ਪੀ.ਸੀ.ਵੀ ਟੀਕਾ ਪੰਜਾਬ ਵਿਚ ਸਰਕਾਰੀ ਸਹੂਲਤਾਂ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ। ਰੂਟੀਨ ਟੀਕਾਕਰਨ ਦੇ ਕਾਰਜਕ੍ਰਮ ਵਿਚ ਇਹ ਸਾਰੇ ਬੱਚਿਆਂ ਨੂੰ 6 ਹਫਤਿਆਂ, 14 ਹਫਤਿਆਂ ਅਤੇ 9 ਮਹੀਨਿਆਂ ਵਿਚ ਤਿੰਨ ਖੁਰਾਕਾਂ ਵਜੋਂ ਦਿੱਤੀ ਜਾਏਗੀ। ਇਹ ਬੱਚਿਆਂ ਵਿੱਚ ਨਮੂਨੀਆ ਦੇ ਆਮ ਗੰਭੀਰ ਰੋਗਾ ਦੀ ਰੋਕਥਾਮ ਲਈ ਹੈ। ਇਸ ਦੀ ਸ਼ੁਰੂਆਤ 2017 ਵਿੱਚ 5 ਰਾਜਾਂ ਬਿਹਾਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਵਿੱਚ ਕੀਤੀ ਗਈ ਸੀ ਜੋ ਹੁਣ ਪੂਰੇ ਦੇਸ਼ ਵਿਚ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਪ੍ਰਾਈਵੇਟ ਸਿਹਤ ਸੰਸਥਾਵਾਂ ਵਿੱਚ ਉਪਲੱਬਧ ਸੀ। ਉਨਾ ਦੱਸਿਆ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਇੱਕ ਵੱਡਾ ਕਾਰਨ ਨਿਮੋਨੀਆ ਹੀ ਹੈ ਅਤੇ ਇਹ ਟੀਕਾਕਰਨ ਬੱਚੇ ਨੂੰ ਨਿਮੋਨੀਆ ਤੋਂ ਬਚਾਉਣ ਲਈ ਲਾਭਕਾਰੀ ਹੋਵੇਗਾ। ਵੈਸੇ ਇਹ ਟੀਕਾ ਮਾਰਕੀਟ ਵਿੱਚ ਬਹੁਤ ਮਹਿੰਗਾ ਹੈ ਪਰ ਸਰਕਾਰ ਵਲੋਂ ਇਹ ਟੀਕਾਕਰਨ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਇਹ ਮੁਫਤ ਲਗਾਇਆ ਜਾਵੇਗਾ। ਇਸ ਮੌਕੇ ਮੈਡੀਕਲ ਅਫਸਰ ਡਾ.ਅਰਪਨ ਸਿੰਘ, ਡਾ.ਐਸ਼ਲੀ ਗਿਰਧਰ, ਹਰਮਿੰਦਰ ਕੌਰ ਬੀ.ਈ.ਈ, ਨਵਜੀਤ ਕੁਮਾਰ ਸਿੰਘ ਅਤੇ ਹੋਰ ਸਟਾਫ ਮੌਜੂਦ ਸੀ।

Post a Comment

0 Comments
* Please Don't Spam Here. All the Comments are Reviewed by Admin.