Type Here to Get Search Results !

ਅਜ਼ਾਦੀ ...

ਲੀਡਰਾਂ ਨੇ ਖੋਹ ਲਈ ਅਜ਼ਾਦੀ ਸਾਡੀ..

ਇਹਨਾਂ ਰਲ ਕੇ ਕੀਤੀ ਬਰਬਾਦੀ ਸਾਡੀ..

ਲੀਡਰਾਂ ਨੇ ਖੋਹ ਲਈ ਅਜ਼ਾਦੀ ਸਾਡੀ..

ਏਨੀ ਮਹਿਗਾਈ ਵਿੱਚ ਕੀ ਕਰੀਏ ਗੁਜ਼ਾਰਾ

ਵੱਧ ਦੀ ਵੀ ਜਾ ਰਹੀ ਅਬਾਦੀ ਸਾਡੀ..

ਆਪਣੇ ਦੇਸ਼ ਚ ਹੀ ਜੇ ਰੋਜ਼ਗਾਰ ਮਿਲੇ

ਤਾ ਵਿਦੇਸ਼ ਚ ਨਵੀ ਪੀੜ੍ਹੀ ਨਾ ਜਾਂਦੀ ਸਾਡੀ

ਭਗਤ ਸਿੰਘ ਹੋਰਾਂ ਸੀ ਜੋ ਦਿੱਤੀ ਸਾਨੂੰ 

ਅੱਜ ਕਿੱਥੇ ਗਈ "ਰੈਪੀ" ਅਜ਼ਾਦੀ ਸਾਡੀ..

ਜੇ ਲੁੱਟਿਆ ਨਾ ਹੁੰਦਾ ਦੇਸ਼ ਨੂੰ ਆਪਣਿਆਂ 

ਆਪਣੇ ਦੇਸ਼ ਚ ਹੁੰਦੀ ਅੱਜ ਚਾਂਦੀ ਸਾਡੀ

ਆਪਣੇ ਹੱਕਾਂ ਲਈ ਸੜਕਾਂ ਤੇ ਆ ਗਏ

ਇਦਾਂ ਦੀ ਚਾਹੀ ਨਹੀ ਸੀ ਅਜ਼ਾਦੀ ਸਾਡੀ

ਵੇਚਿਆ ਨਾ ਹੁੰਦਾ ਦੇਸ਼ ਨੂੰ ਬੇਗਾਨਿਆ ਹੱਥ

ਤਾਂ  ਵੋਟ ਦੀ ਕੀਮਤ ਏਵੇ ਨਾ ਜਾਂਦੀ ਸਾਡੀ




















ਰੈਪੀ ਰਾਜੀਵ

Mobile - 9501001070

Tags

Post a Comment

0 Comments
* Please Don't Spam Here. All the Comments are Reviewed by Admin.