Type Here to Get Search Results !

ਆਰ.ਟੀ.ਆਈ ਅਤੇ ਹਿਮਊਨ ਰਾਈਟਸ਼ ਦੀ ਸਮੁੱਚੀ ਟੀਮ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ

 


ਮਲੋਟ,16 ਅਗਸਤ (ਪ੍ਰੇਮ ਗਰਗ)- ਆਰ.ਟੀ.ਆਈ ਅਤੇ ਹਿਮਊਨ ਰਾਈਟਸ਼ ਦੀ ਸਮੁੱਚੀ ਟੀਮ ਵੱਲੋਂ ਮਲੋਟ ਦੇ ਪੁੱਡਾ ਵਿੱਖੇ ਬਣੇ ਪਾਰਕ ਵਿੱਚ ਪਹਿਲੀ ਵਾਰ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਮਲੋਟ ਸ਼ਹਿਰ ਅਤੇ ਇਲਾਕੇ ਦੀਆਂ ਔਰਤਾਂ ਅਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਜੱਜ ਭਾਈ ਰਾਖੀ ਵਾਲਾ ਵੱਲੋ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਦੌਰਾਨ ਇਸ ਮੇਲ ਵਿੱਚ ਔਰਤਾਂ ਦਾ ਝੂਮਰ ਗਿੱਧਾ ਅਤੇ ਬਾਬਿਆਂ ਦਾ ਭੰਗੜਾ ਦੇਖਣ ਯੋਗ ਸੀ। ਇਸਦੇ ਨਾਲ ਹੀ ਛੋਟੇ ਬੱਚੀਆਂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੇਲੇ ਵਿੱਚ ਡੇਕੋਰਸ਼ਨ ਦਾ ਨਜ਼ਾਰਾ ਦੇਖਣ ਯੋਗ ਸੀ ਤੇ ਸਾਰਾ ਪੰਜਾਬੀ ਕਲਚਰ ਦਾ ਸਾਜੋ ਸਮਾਂਨ ਵੀ ਮੌਜੂਦ ਸੀ। ਆਰ.ਟੀ.ਆਈ ਦੇ ਚੇਅਰਮੈਨ ਜੋਨੀ ਸੋਨੀ ਤੇ ਸਮੁੱਚੀ ਟੀਮ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਪ੍ਰੀਤ ਜੀਓਜੀ, ਕਾਲੀ ਕਾਠਪਾਲ, ਨਰੇਸ਼ ਚਾਰਾਇਆ, ਲਖਬੀਰ ਲੱਖਾ, ਸੰਦੀਪ, ਸੋਨੂ, ਹਾਰਤੀਸ਼ ਗਰਗ, ਹਰੀਸ਼ ਮੈਂਬਰ ਆਦਿ ਮੌਜੂਦ ਸਨ। ਇਸ ਦੌਰਾਨ ਮਲੋਟ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਸੰਚਾਨਲ ਆਰ.ਟੀ.ਆਈ ਦੇ ਮੁੱਖ ਸਲਾਹਕਾਰ ਚੀਨਾ ਸੋਨੀ ਨੇ ਵੱਲੋਂ ਬਾਖੂਬੀ ਨਿਭਾਇਆ ਗਿਆ।

Post a Comment

0 Comments
* Please Don't Spam Here. All the Comments are Reviewed by Admin.