Type Here to Get Search Results !

ਸ਼ਹੀਦ ਭਗਤ ਸਿੰਘ ਸਭਾ ਰੋਮ ਵੱਲੋਂ ਚੌਥਾ ਤੀਜ ਫੈਸਟੀਵਲ ਪ੍ਰੋਗਰਾਮ ਕਰਵਾਇਆ ਗਿਆ

 


ਮਿਲਾਨ(ਦਲਜੀਤ ਮੱਕੜ)ਪੰਜਾਬੀ ਸੱਭਿਆਚਾਰਕ  ਤੀਆਂ ਦਾ ਤਿਉਹਾਰ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ ਜਿਸ ਵਿਚ ਮੁਟਿਆਰਾਂ ਗਿੱਧਾ, ਭੰਗੜਾ, ਬੋਲੀਆਂ ਅਤੇ ਪੀਂਘਾਂ ਝੂਟ ਕੇ ਤੀਆਂ  ਮਨਾਉਂਦੀਆਂ ਹਨ। ਜਿੱਥੇ ਪੰਜਾਬ ਵਿੱਚ  ਤੀਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ।  ਉੱਥੇ ਵਿਦੇਸ਼ਾਂ ਵਿੱਚ ਵੀ ਇਹ ਤਿਉਹਾਰ ਪੰਜਾਬਣ ਮੁਟਿਆਰਾਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ,   ਇਟਲੀ ਦੇ ਸ਼ਹਿਰ ਰੋਮ ਵਿਖੇ ਸ਼ਹੀਦ ਭਗਤ ਸਿੰਘ ਸਭਾ ਰੋਮ ਵੱਲੋਂ ਵਿਦੇਸ਼ ’ਚ ਪੰਜਾਬ ਦੇ  ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਚੌਥਾ ਤੀਆਂ ਦਾ ਮੇਲਾ   ਰਸਾਈ ਇੰਡੀਅਨ ਰੈਂਸਟੋਰੈਂਟ ਤੋਰਪੀਨਾਤਾਰਾ ਵਿਖੇ ਕਰਵਾਇਆ ਗਿਆ,  ਜਿਸ ਵਿੱਚ ਪੰਜਾਬੀ  ਮੁਟਿਆਰਾਂ ਦੁਆਰਾ ਵੱਧ ਚੜ ਕੇ ਹਿੱਸਾ ਲਿਆ,ਇਸ ਪ੍ਰੋਗਰਾਮ ਵਿਚ ਪੰਜ਼ਾਬਣਾਂ  ਵਲੋ ਵੱਖ ਵੱਖ ਸਭਿਆਚਾਰਕ ਵੰਨਗੀਆ ਪੇਸ ਕੀਤੀਆ ਗਈਆ ਜਿਸ ਵਿੱਚ ਗਿੱਧਾ,ਭੰਗੜਾ ਤੇ ਬੋਲੀਆਂ ਪ੍ਰਮੁੱਖ ਸੀ। ਮੇਲੇ ਵਿਚ  ਮੁਟਿਆਰਾਂ ਨੇ ਪੰਜਾਬੀ ਗੀਤਾ  ਤੇੇ ਖੂਬ ਰੰਗ ਹੀ ਨਹੀ  ਬੰਨਿਆ  ਸਗੋ ਮੇਲੇ ਵਿੱਚ ਫੁੱਲਕਾਰੀ, ਪੱਖੀਆਂ ਤੇ ਮੁਟਿਆਰਾਂ ਵਲੋ ਪਹਿਨੇ ਰੰਗ-ਬਰੰਗੇ ਪੰਜਾਬੀ ਸੂਟ ਮੇਲੇ ਦੀ ਸ਼ਾਨ ਨੂੰ ਚਾਰ ਚੰਨ ਲਗਾ ਕੇ ਰੌਣਕ ਨੂੰ ਵਧਾ ਰਹੇ ਸਨ ।   ਇਹ   ਤੀਆਂ ਦਾ ਮੇਲਾ  ਸ਼ਹੀਦ ਭਗਤ ਸਿੰਘ ਰੋਮ ਵੱਲੋਂ  ਮੁਟਿਆਰਾਂ ਲਈ ਬਿਲਕੁਲ ਹੀ  ਫਰੀ ਕਰਵਾਇਆ ਗਿਆ,  ਸ਼ਹੀਦ ਭਗਤ ਸਿੰਘ ਸਭਾ ਰੋਮ ਵੱਲੋਂ ਗੁਰਪਾਲ ਸਿੰਘ ਜੋਹਲ, ਜਗਰੂਪ ਜੋਹਲ, ਦੀਦਾਰ ਦਾਰੀ, ਬਲਦੇਵ ਸਿੰਘ, ਰਾਜ ਕੁਮਾਰ, ਜਸਵਿੰਦਰ ਪੱਪੀ,ਦਲਵਿਦਰ ਕਾਲਾ, ਜਿਦਰ ਸੰਧੂ, ਤਰਨਵੀਰ ਸਿੰਘ, ਬੰਤ ਚੀਮਾ,ਸੁਖਾ ਤੇਹਿਗ, ਬਲਬੀਰ ਚਾਚਾ ਆਦਿ ਵੱਲੋਂ ਤੀਆਂ ਦੇ ਮੇਲੇ ਲਈ ਵਿਸ਼ੇਸ਼ ਸਹਿਯੋਗ ਦਿੱਤ‍ਾ ਗਿਆ

Post a Comment

0 Comments
* Please Don't Spam Here. All the Comments are Reviewed by Admin.