ਕੁੱਲ ਦੁਨੀਆਂ ਤੋਂ ਵੱਖਰਾ ਜਾਪੇ ,
ਧਰਤੀ ਦਾ ਇਹ ਟੁਕੜਾ ਨਿਆਰਾ ।
ਵਿਸਰ ਜਾਣ ਮੈਨੂੰ ਘਰ ਤੇ ਘਰਦੇ ,
ਇੱਥੋਂ ਮਿਲੇ ਅਜ਼ੀਬ ਹੁਲਾਰਾ ,
ਮੇਰਾ ਸੋਹਣਾ ਸਕੂਲ ਪਿਆਰਾ ।
ਇਹੋ ਮੇਰਾ ਮੰਦਰ ਮਸਜਿਦ ,
ਇਹੋ ਹੈ ਗੁਰਦੁਆਰਾ ।
ਨਮਸਕਾਰ ਕਰ ਅੰਦਰ ਆਵਾਂ ,
ਮੇਰੇ ਲਈ ਇਹ ਤੀਰਥ ਦੁਆਰਾ ,
ਮੇਰਾ ਸੋਹਣਾ..........।
ਇਹਦਾ ਹਰ ਅਧਿਆਪਕ ਮੈਨੂੰ,
ਮਾਪਿਆਂ ਵਾਂਗ ਪਿਆਰਾ ।
ਸੁਪਨਿਆਂ ਦੇ ਵਿੱਚ ਜਾਨ ਭਰਨ ,
ਜੋ ਭਰਦੇ ਗਿਆਨ ਭੰਡਾਰਾ ,
ਮੇਰਾ ਸੋਹਣਾ...........।
ਸੂਰਜ, ਫੁੱਲਾਂ, ਬਿਰਖਾਂ ਵਾਂਗੂੰ ,
ਸਭ ਨਾਲ ਇੱਕ ਵਰਤਾਰਾ ।
ਜਾਤ ਮਜ਼ਹਬ ਦਾ ਫ਼ਰਕ ਨਾ ਇੱਥੇ ,
ਪ੍ਰੇਮ ਦੀ ਵਗਦੀ ਧਾਰਾ ,
ਮੇਰਾ ਸੋਹਣਾ...........।
ਕਿਵੇਂ ਔਕੜਾਂ ਨਾਲ ਨਜਿੱਠਣਾ
ਇਹੋ ਸਿਖਾਵੇ ਸਾਰਾ
ਮੈਂ ਉੱਚੇ ਮੁਕਾਮ ਤੇ ਪਹੁੰਚੂੰ
ਤੱਕ ਕੇ ਇਹਦਾ ਸਹਾਰਾ
ਮੇਰਾ ਸੋਹਣਾ...........।
*ਮਾਸਟਰ ਪ੍ਰੇਮ ਸਰੂਪ ਛਾਜਲੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਗੋਬਿੰਦਗੜ੍ਹ ਖੋਖਰ (ਸੰਗਰੂਰ)
Mobile -9417134982