Type Here to Get Search Results !

ਪੰਜਾਬੀ ਸੱਥ ਮੈਲਬੌਰਨ ਪੰਜਾਬੀਅਤ ਨੂੰ ਸਮਰਪਿਤ

ਚੰਡੀਗੜ੍ਹ, 20 ਅਗਸਤ: ਪੰਜਾਬੀ ਸੱਥ ਮੈਲਬੌਰਨ ਪਿਛਲੇ ਕਈ ਸਾਲਾਂ ਤੋਂ ਪੰਜਾਬੀਅਤ ਲਈ ਜੂਝਦਿਆਂ ਸੁਹਿਰਦ ਕਲਮਾਂ ਨੂੰ ਅੱਗੇ ਲੈ ਕੇ ਆ ਰਿਹਾ ਹੈl ਸਾਰੇ ਸ਼ਖ਼ਸੀ ਮੁਹਾਂਦਰੇ ਜੀਅ ਤੋੜ ਮਿਹਨਤ ਕਰਕੇ ਬੜੀ ਸ਼ਿੱਦਤ ਨਾਲ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ l  ਸ਼੍ਰੀ ਮਤੀ ਰਾਜਨਦੀਪ ਕੌਰ ਮਾਨ ਮੀਡੀਆ ਹੈੱਡ ਅਤੇ ਮੀਡੀਆ ਇੰਚਾਰਜ, ਸ਼੍ਰੀ ਮਤੀ ਦਵਿੰਦਰ ਕੌਰ ਖੁਸ਼ ਧਾਲੀਵਾਲ, ਜੀਅ ਜਾਨ ਲਾ ਕੇ, ਸਾਹਿਤਕਾਰਾਂ ਤੋਂ ਇਲਾਵਾ ਨਵੇਂ ਕਲਮਕਾਰ ਵੀਰ ਭੈਣਾਂ ਨੂੰ ਵੀ ਕਲਮ ਦੀ ਅਹਿਮੀਅਤ ਸਮਝਾ ਕੇ ਸਾਹਿਤ ਲਿਖਣ ਚ ਸਹਾਈ ਹੋ ਰਹੀਆਂ ਹਨ l ਸਮੇਂ ਸਮੇਂ ਗੂਗਲਮੀਟ  ਰਾਹੀਂ ਦਰਸ਼ਕਾਂ ਨਾਲ ਜੁੜ ਕੇ ਦੇਸ਼ ਵਿਦੇਸ਼ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਸ਼ਲਾਂਘਾ ਦਾ ਪਾਤਰ ਬਣ ਪੰਜਾਬੀ ਸੱਥ ਮੈਲਬੌਰਨ ਇੱਕ ਨਿਵੇਕਲੀ ਪਹਿਚਾਣ ਬਣਾ ਰਿਹਾ ਹੈ ਉਚੇਚੇ ਉੱਦਮ ਰਾਹੀਂ ਮਾਣਯੋਗ ਕੁਲਜੀਤ ਕੌਰ ਗ਼ਜ਼ਲ ਜੀ ਦੇ ਦਿਸ਼ਾ ਨਿਰਦੇਸ਼ ਤੇ ਕਲਮਕਾਰਜੈਸਮੀਨ ਪੰਨੂ, ਮਧੂ ਤਨਹਾ, ਸਤਿੰਦਰ ਕੌਰ ਕਾਹਲੋਂ ਅਰਵਿੰਦ ਸੋਹੀ, ਮੀਨਾ ਮਹਿਰੋਕ, ਗੁਰਮੀਤ ਕੌਰ, ਪ੍ਰੀਤ ਰਿਆੜ, ਤੇ ਹੋਰ ਨਵੀਆਂ ਕਲਮਾਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ l ਸਾਨੂੰ ਆਸ ਹੈ ਕਿ ਕਲਮਕਾਰੀ ਦੇ ਖੇਤਰ ਚ ਪੰਜਾਬੀ ਸੱਥ ਮੈਲਬੌਰਨ ਬੁਲੰਦੀਆਂ ਨੂੰ ਛੂਹੇਗਾ।

ਮੀਡੀਆ ਇੰਚਾਰਜ ਦਵਿੰਦਰ ਖੁਸ਼ ਧਾਲੀਵਾਲ ਅਤੇ ਮੀਡੀਆ ਹੈੱਡ ਰਾਜਨਦੀਪ ਕੌਰ ਮਾਨ l

Post a Comment

0 Comments
* Please Don't Spam Here. All the Comments are Reviewed by Admin.