-ਸਬੂਤਾਂ ਦੀ ਘਾਟ ਕਰਕੇ ਸਹੁਰਾ ਬਰੀ-
ਸ੍ਰੀ ਮੁਕਤਸਰ ਸਾਹਿਬ, 5 ਅਗਸਤ : ਵਧੀਕ ਸੈਸ਼ਨ ਜੱਜ ਸ੍ਰੀ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਦਾਜ ਪਿੱਛੇ ਆਪਣੀ ਪਤਨੀ ਅੰਮ੍ਰਿਤਪਾਲ ਕੌਰ (25) ਨੂੰ ਮਾਰਨ ਦੇ ਦੋਸ਼ ਵਿੱਚ ਪਿੰਡ ਤਾਮਕੋਟ ਦੇ ਅਮਨਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਅਤੇ 10 ਹਜਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ ਜਦੋਂਕਿ ਇਸੇ ਮੁਕਦਮੇ ਵਿੱਚ ਸ਼ਾਮਲ ਮ੍ਰਿਤਕਾ ਦੇ ਸਹੁਰੇ ਮੰਦਰ ਸਿੰਘ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਵਾ ਕਲੋਨੀ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਅੰਮ੍ਰਿਤਪਾਲ ਕੌਰ ਦੀ ਸ਼ਾਦੀ ਪਿੰਡ ਤਾਮਕੋਟ ਦੇ ਰਹਿਣ ਵਾਲੇ ਅਮਨਦੀਪ ਸਿੰਘ ਨਾਲ ਹੋਇਆ ਸੀ ਤੇ ਉਸਦੇ ਪੇਟੋ ਇੱਕ ਲੜਕੇ ਨੇ ਵੀ ਜਨਮ ਲਿਆ ਸੀ। ਸ਼ਾਦੀ ਤੋਂ ਦੋ ਕੁ ਸਾਲ ਬਾਅਦ ਅਮਨਦੀਪ ਸਿੰਘ ਅਤੇ ਮੰਦਰ ਸਿੰਘ ਹੋਰਾਂ ਵੱਲੋ ਦਾਜ ਦਹੇਜ ਦੀ ਮੰਗ ਕਰਦਿਆਂ ਅੰਮ੍ਰਿਤਪਾਲ ਕੌਰ ਦੀ ਕੁੱਟਮਾਰ ਕੀਤੀ ਜਾਣ ਲੱਗੀ ਅਤੇ ਇਸੇ ਤਰ੍ਹਾਂ 28 ਜੁਲਾਈ 2018 ਨੂੰ ਅੰਮ੍ਰਿਤਪਾਲ ਕੌਰ ਦੀ ਉਸਦੇ ਸਹੁਰੇ ਘਰ ਪਿੰਡ ਤਾਮਕੋਟ ਵਿਖੇ ਕੁੱਟਮਾਰ ਕਾਰਨ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕਾ ਦੀ ਮਾਂ ਛਿੰਦਰਪਾਲ ਕੌਰ ਦੇ ਬਿਆਨਾਂ ’ਤੇ ਥਾਨਾ ਲੱਖੇਵਾਲੀ ਦੀ ਪੁਲੀਸ ਨੇ ਅਮਨਦੀਪ ਸਿੰਘ ਅਤੇ ਮੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲਾ ਅਦਾਲਤ ਦੇ ਹਵਾਲੇ ਕੀਤਾ ਗਿਆ ਜਿੱਥੇ ਅਦਾਲਤ ਨੇ ਸਰਕਾਰੀ ਵਕੀਲ ਦਲਜੀਤ ਸ਼ਰਮਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਅਮਨਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਜਦੋਕਿ ਉਸਦਾ ਪਿਤਾ ਮੰਦਰ ਸਿੰਘ ਸਬੂਤਾਂ ਦੀ ਘਾਟ ਕਰਕੇ ਬਰੀ ਹੋ ਗਿਆ।