Type Here to Get Search Results !

ਪੰਜਾਬੀ ਸੱਥ ਮੈਲਬੌਰਨ ਵੱਲੋਂ ਪੇਸ਼ ਪ੍ਰੋਗਰਾਮ ' ਸੱਭਿਆਚਾਰ ਦੇ ਵਿਹੜੇ ਵਿਚ ' ਨਵੀਆਂ ਸਿਖਰਾਂ ਵੱਲ


 ਪੰਜਾਬੀ ਸੱਥ ਮੈਲਬੌਰਨ ਇੱਕ ਅਜਿਹਾ ਮੰਚ ਹੈ ਜੋ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ, ਵਿਰਾਸਤ ਅਤੇ ਪੰਜਾਬੀ ਮਾਂ ਬੋਲੀ ਦੀ ਖੁਸ਼ਬੂ ਨੂੰ ਪੂਰੀ ਦੁਨੀਆਂ ਵਿੱਚ ਬਿਖੇਰਨ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ।ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੈਡਮ ਕੁਲਜੀਤ ਗ਼ਜ਼ਲ,ਮੈਡਮ ਸਤਿੰਦਰ ਕੌਰ ਕਾਹਲੋ,ਮਧੂ ਤਨਹਾ ,ਜੈਸਮੀਨ ਕੌਰ ਪੰਨੂ,ਪ੍ਰੀਤ ਰਿਆੜ , ਰਾਜਨਦੀਪ ਕੌਰ ਮਾਨ,ਅਰਵਿੰਦ ਸੋਹੀ ਅਤੇ ਮੀਨਾ ਮਹਿਰੋਕ ਸਮੇਤ ਪੂਰੀ ਟੀਮ ' ਪੰਜਾਬੀ ਸੱਭਿਆਚਾਰ ਦੇ ਵਿਹੜੇ ਵਿਚ ' ਨਾਮ ਦਾ ਇੱਕ ਨਿਵੇਕਲਾ ਤੇ ਸਾਰਥਿਕ ਪ੍ਰੋਗਰਾਮ ਲੈਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜਿਰ ਹੁੰਦੀ ਰਹਿੰਦੀ ਹੈ।ਇਸਦਾ  6 ਅਗਸਤ ਵਾਲਾ ਆਪਿਸੋਡ  ਨੂੰ  ਵੀ ਸਿੱਧਾ ਪ੍ਰਸਾਰਨ ਫੇਸਬੁੱਕ ਤੋਂ ਕੀਤਾ ਗਿਆ।ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਇਸ ਪ੍ਰੋਗਰਾਮ ਨੂੰ ਲਾਈਵ ਦੇਖਿਆ ਤੇ ਇਸਦੀ ਖੂਬ ਤਰੀਫ਼ ਕੀਤੀ।ਇਹ ਪ੍ਰੋਗਰਾਮ ਹਫਤਾਵਰੀ ਪੇਸ਼ ਕੀਤਾ ਜਾਂਦਾ ਹੈ।ਇਸ ਵਿਚ ਹਰ ਕਿਸ਼ਤ ਵਿਚ ਸੰਚਾਲਕ ਪੰਜਾਬੀ ਵਿਰਸੇ ਦੇ ਨਵੇਂ ਨਵੇਂ ਰੰਗਾਂ ਨੂੰ ਲੈ ਚਰਚਾ ਕਰਦੇ ਹਨ।ਇਸ ਵਾਰ ਪੰਜਾਬੀ ਔਰਤਾਂ ਦੇ ਸਿਰ ਤੇ ਸਜਾਉਣ ਵਾਲੇ ਗਹਿਣਿਆਂ ਬਾਰੇ  ਡਾਕਟਰ ਸਤਿੰਦਰ ਕਾਹਲੋ ,ਰਾਜਨਦੀਪ ਕੌਰ ਮਾਨ ਅਤੇ ਅਰਵਿੰਦ ਸੋਹੀ ਵਲੋਂ ਬਹੁਤ ਹੀ ਰੌਚਕ ਜਾਣਕਾਰੀ ਸਾਂਝੀ ਕੀਤੀ ਗਈ।ਜਿਸ ਵਿਚ ਬੋਲੀਆਂ ਤੇ ਗੀਤ ਵੀ ਗਾਏ ਗਏ।ਦਰਸ਼ਕਾਂ ਨੇ ਬਹੁਤ ਹੀ ਲੁਤਫ਼ ਨਾਲ ਇਹ ਪ੍ਰੋਗਰਾਮ ਦੇਖਿਆ।ਪੰਜਾਬੀ ਸੱਥ ਮੈਲਬੌਰਨ ਦੀ ਟੀਮ ਇਸ ਪ੍ਰੋਗਰਾਮ ਨੂੰ ਲੈਕੇ ਬਹੁਤ ਉਤਸ਼ਾਹਿਤ ਹੈ ਤੇ ਹਰ ਕਿਸ਼ਤ ਵਿੱਚ ਵਿਰਸੇ ਨੇ ਨਵੇਂ ਰੰਗ ਬਿਖੇਰਨ ਲਈ ਵਚਨਬੱਧ ਹੈ।

 ਵਿਸ਼ੇਸ਼ ਰਿਪੋਰਟ - ਰਾਜਨਦੀਪ ਕੌਰ ਮਾਨ

Post a Comment

0 Comments
* Please Don't Spam Here. All the Comments are Reviewed by Admin.