Type Here to Get Search Results !

ਸਰਕਲ ਚੱਕ ਬਧਾਈ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਧੂਮ-ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ


ਸ੍ਰੀ ਮੁਕਤਸਰ ਸਾਹਿਬ , 20 ਅਗਸਤ (ਸੁਖਪਾਲ ਸਿੰਘ ਢਿੱਲੋਂ )- ਸਰਕਲ ਬਧਾਈ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ । ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਔਰਤਾਂ ਨੇ ਸੱਭਿਆਚਾਰਕ ਪਹਿਰਾਵੇ ਵਿੱਚ ਸੱਜ ਧੱਜ ਕੇ ਸ਼ਮੂਲੀਅਤ ਕੀਤੀ । ਪੀਂਘਾਂ ਝੂਟੀਆਂ ਗਈਆਂ ਤੇ ਫੇਰ ਗਿੱਧਾ ਪਾਇਆ ਗਿਆ ।‌ ਵੱਖ-ਵੱਖ ਬੋਲੀਆਂ ਪਾ ਕੇ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ । ਇਸ ਮੌਕੇ ਜ਼ਿਲਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ , ਸਰਕਲ ਪ੍ਰਧਾਨ ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ , ਦਵਿੰਦਰ ਕੌਰ ਰੋੜਾਂਵਾਲੀ , ਪਰਮਜੀਤ ਕੌਰ ਜਵਾਹਰੇਵਾਲਾ , ਸੁਭਾਗਿਆ ਬਧਾਈ , ਗਗਨ ਬਧਾਈ , ਬਲਜਿੰਦਰ ਕੌਰ ਖੱਪਿਆਂਵਾਲੀ , ਰਾਣੀ ਰੋੜਾਂਵਾਲੀ , ਕਰਮਜੀਤ ਕੌਰ ਫੱਤਣਵਾਲਾ , ਬਿੰਦੂ ਰੋੜਾਂਵਾਲੀ ,  ਸਵਰਨਾ ਸਦਰਵਾਲਾ , ਰਾਜਿੰਦਰ ਕੌਰ ਸਦਰਵਾਲਾ , ਅੰਤਪਾਲ ਕੌਰ , ਲੀਜਪਤ , ਗੁਰਮੀਤ ਕੌਰ ਸੋਹਣੇ ਵਾਲਾ , ਬਲਜਿੰਦਰ ਕੌਰ , ਛਿੰਦਰ ਕੌਰ ਚੱਕ ਕਾਲਾ ਸਿੰਘ ਵਾਲਾ , ਕੋਰਜੀਤ ਕੌਰ ਤੇ ਏ ਐਨ ਐਮ ਰਮਨਦੀਪ ਕੌਰ ਆਦਿ ਮੌਜੂਦ ਸਨ ।‌

Post a Comment

0 Comments
* Please Don't Spam Here. All the Comments are Reviewed by Admin.