Type Here to Get Search Results !

ਲਾਇਨਜ ਕਲੱਬ ਬਰਗਾੜੀ ਦੀ ਹੋਈ ਅਹਿਮ ਮੀਟਿੰਗ


ਬਰਗਾੜੀ:  ਲਾਇਨਜ ਕਲੱਬ ਬਰਗਾੜੀ ਦੀ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਡਾ ਹਰਮੀਤ ਸਿੰਘ ਢਿੱਲੋ ਦੀ ਰਹਿਨੁਮਾਈ ਹੇਠ ਸਥਾਨਕ ਹਾਈਵੇ ਤੇ ਸਥਿਤ ਸੈਰੇ ਪੰਜਾਬ ਰੈਸਟੋਰੈਂਟ ਕੋਟਕਪੂਰਾ ਵਿਖੇ ਹੋਈ ਮੀਟਿੰਗ ਦੋਰਾਨ ਰਿਜਨ ਚੈਅਰਮੈਨ ਲਾਇਨ ਭੁਪਿੰਦਰ ਸਿੰਘ ਮੱਕੜ,ਜੋਨ ਚੈਅਰਮੈਨ ਲਾਇਨ ਹਰਿੰਦਰ ਸਿੰਘ ਅਰੋੜਾ, ਸਾਬਕਾ ਰਿਜਨ ਚੈਅਰਮੈਨ ਲਾਇਨ ਰਜਿੰਦਰ ਸਿੰਘ ਸਰਾਂ,ਲਾਇਨ ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਅਤੇ ਸਾਬਕਾ ਰਿਜਨ ਚੈਅਰਮੈਨ ਲਾਇਨ ਨਿਰੰਜਣ ਸਿੰਘ ਰੱਖਰਾ ਸ੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ਸ਼ਾਮਲ ਹੋਏ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਲਾਇਨ ਡਾ ਬਲਵਿੰਦਰ ਸਿੰਘ ਸਿਵੀਆ ਨੇ ਸੱਭ ਨੂੰ ਜੀ ਆਇਆਂ ਨੂੰ ਆਖਦਿਆਂ ਕਲੱਬ ਵਲੋ ਇਸ ਸਾਲ ਲਾਏ ਜਾਣ ਵਾਲੇ ਪ੍ਰਾਜੈਕਟਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਡਿਸਟਿਕ ਗਵਰਨਰ ਲਾਇਨ ਨਕੇਸ਼ ਗਰਗ ਦੀਆਂ ਹਦਾਇਤਾਂ ਅਨੁਸਾਰ ਕਲੱਬ ਵਲੋ ਰਿਜਨ ਚੈਅਰਮੈਨ ਅਤੇ ਜੋਨ ਚੈਅਰਮੈਨ ਦੀ ਜਰਨਲ ਬਾਡੀ ਮੀਟਿੰਗ ਸਮੇ ਵਿਜਟ ਪੁਆਈ ਹੈ ਇਸ ਸਮੇ ਤੇ ਸਮੂੰਹ ਮੈਂਬਰਾ ਵਲੋ ਆਈ ਲੀਡਰਸ਼ਿਪ ਦਾ ਫੁੱਲਾਂ ਦੇ ਹਾਰ ਪਾਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਲੱਬ ਵਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਪ੍ਰਤੀ ਕਲੱਬ ਦੇ ਮੈਂਬਰਾਂ ਦੀ ਖੂਬ ਪ੍ਰਸੰਸਾ ਕੀਤੀ ਮੀਟਿੰਗ ਦੇ ਅਖੀਰ ਵਿਚ ਕਲੱਬ ਦੇ ਪ੍ਰਧਾਨ ਲਾਇਨ ਹਰਮੀਤ ਸਿੰਘ ਢਿੱਲੋਂ ਨੇ ਮੀਟਿੰਗ ਵਿੱਚ ਆਏ ਲਾਇਨ ਲੀਡਰ ਅਤੇ ਕਲੱਬ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ

ਮੀਟਿੰਗ ਸਮੇ ਲਾਇਨ ਸੁਖਜੰਤ ਸਿੰਘ ਸਦਿਉੜਾ,ਲਾਇਨ ਹਰਿੰਦਰ ਸਿੰਘ ਧਾਲੀਵਾਲ,ਲਾਇਨ ਜੁਗਿੰਦਰ ਸਿੰਘ, ਸਤਿੰਦਰ ਸਿੰਘ ਪੱਪੂ ਅਤੇ ਸੋਨਾ ਢਿੱਲੋ ਮੋਜੂਦ ਸਨ


Post a Comment

0 Comments
* Please Don't Spam Here. All the Comments are Reviewed by Admin.