Type Here to Get Search Results !

ਖਰੀ ਆਜਾਦੀ ਅਤੇ ਜਮਹੂਰੀਅਤ ਵਿਸੇ ਤੇ ਲੰਬੀ ਵਿਖੇ ਕਨਵੈਂਸਨ

ਮਲੋਟ/ਲੰਬੀ,20 ਅਗਸਤ (ਪ੍ਰੇਮ ਗਰਗ):-ਖਰੀ ਆਜਾਦੀ ਅਤੇ ਜਮਹੂਰੀਅਤ ਹਾਸਲ ਕਰਨ ਲਈ ਸੰਘਰਸ ਤੇਜ ਕਰਨ ਦਾ ਸੱਦਾ ਦੇਣ ਲਈ ਲੋਕ ਮੋਰਚਾ ਪੰਜਾਬ ਵੱਲੋਂ ਪਿੰਡ ਲੰਬੀ ਵਿਖੇ ਬੀਤੇ ਦਿਨੀ ਕਨਵੈਂਸਨ ਕਰਵਾਈ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ, ਅਧਿਆਪਕਾਂ, ਆਰ.ਐਮ.ਪੀ ਡਾਕਟਰਾਂ, ਨੌਜਵਾਨਾਂ ਅਤੇ ਠੇਕਾ ਕਾਮਿਆਂ ਨੇ ਸਮੂਲੀਅਤ ਕੀਤੀ। ਆਪਣੇ ਭਾਸਣ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ੍ਰੀ ਜਗਮੇਲ ਸਿੰਘ ਨੇ ਕਿਹਾ ਕੀ 1947 ਦੀ ਸੱਤਾ ਬਦਲੀ ਰਾਹੀਂ ਕਿਸੇ ਆਜਾਦ ਤੇ ਜਮਹੂਰੀ ਕੌਮੀ ਰਾਜ ਦੀ ਸਥਾਪਨਾ ਨਹੀਂ ਹੋਈ। ਭਾਰਤੀ ਹਾਕਮਾਂ ਵੱਲੋਂ ਇਕ ਪਾਸੇ ਸਮੁੱਚੇ ਦੇਸ ਅੰਦਰ ਆਜਾਦੀ ਦੀ 74ਵੀਂ ਵਰੇਗੰਢ ਦੇ ਜਸਨਾਂ ਦਾ ਡਰਾਮਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਮਿਹਨਤਕਸ ਭਾਰਤੀ ਲੋਕਾਂ ਦੀ ਲੁੱਟ ਕਰਨ ਲਈ ਵਿਦੇਸੀ ਬਹੁ ਰਾਸਟਰੀ ਕੰਪਨੀਆਂ, ਕਾਰਪੋਰੇਟ ਘਰਾਣਿਆਂ ਅਤੇ ਜਗੀਰਦਾਰਾਂ ਨੂੰ ਬਲ ਬਖਸਅਿਾ ਜਾ ਰਿਹਾ ਹੈ। ਸਾਡੇ ਦੇਸ ਦੀਆਂ ਕੁੱਲ ਨੀਤੀਆਂ ਅਤੇ ਕਾਨੂੰਨਾਂ ਨੂੰ ਸੰਸਾਰ ਬੈਂਕ, ਵਿਸਵ ਵਪਾਰ ਸੰਸਥਾ ਅਤੇ ਆਈ ਐਮ ਐਫ ਵਰਗੀਆਂ ਸਾਮਰਾਜੀ ਸੰਸਥਾਵਾਂ ਦੀਆਂ ਹਦਾਇਤਾਂ ਅਨੁਸਾਰ ਢਾਲਿਆ ਜਾ ਰਿਹਾ ਹੈ। ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਵਿਖਾਵਾ ਕਰਨ ਵਾਲੀ ਭਾਰਤੀ ਹਕੂਮਤ ਵੱਲੋਂ ਸੰਘਰਸ ਕਰ ਰਹੇ ਕਿਸਾਨਾਂ, ਮਜਦੂਰਾਂ, ਠੇਕਾ ਕਾਮਿਆਂ ਅਤੇ ਬੇਰੁਜਗਾਰਾਂ ਦੇ ਸੰਘਰਸਾਂ ਨੂੰ ਜਬਰ ਨਾਲ ਦਬਾਇਆ ਜਾ ਰਿਹਾ ਹੈ। ਸੰਘਰਸੀਲ ਲੋਕਾਂ ਦੇ ਹੱਕ ਚ ਅਵਾਜ ਬੁਲੰਦ ਕਰਨ ਵਾਲੇ ਲੇਖਕ, ਵਕੀਲਾਂ, ਕਵੀਆਂ ਤੇ ਹੋਰ ਬੁਧੀਜੀਵੀਆਂ ਨੂੰ ਝੂਠੇ ਪੁਲਿਸ ਕੇਸਾਂ ਚ ਫਸਾਕੇ ਜੇਹਲਾਂ ਅੰਦਰ ਡੱਕਿਆ ਜਾ ਰਿਹਾ ਹੈ। ਅੰਗਰੇਜ ਹਕੂਮਤ ਦੀ ਤਰਜ ਤੇ ਭਾਰਤੀ ਹਾਕਮਾਂ ਵੱਲੋਂ ਵੀ ਲੋਕਾਂ ਵਿੱਚ ਜਾਤ ਪਾਤ, ਧਰਮ ਅਤੇ ਫਿਰਕੇ ਦੀਆਂ ਵੰਡੀਆਂ ਪਾ ਕੇ, ਦੰਗੇ ਫਸਾਦ ਕਰਵਾ ਕੇ ਆਪਣਾ ਰਾਜ ਭਾਗ ਕਾਇਮ ਰੱਖਿਆ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕੇ ਲੋਕਾਂ ਨੂੰ ਆਪਣਿਆਂ ਤਬਕਾਤੀ ਮੰਗਾਂ ਤੇ ਸੰਘਰਸ ਨੂੰ ਤੇਜ ਕਰਦੇ ਹੋਏ, ਖਰੀ ਆਜਾਦੀ ਅਤੇ ਸੱਚੀਂ ਜਮਹੂਰੀਅਤ ਹਾਸਲ ਕਰਨ ਲਈ ਜੰਗ ਤੇਜ ਕਰਨੀ ਚਾਹੀਦੀ ਹੈ ਤੇ ਮੰਗ ਕਰਨੀ ਚਾਹੀਦੀ ਹੈ ਵਿਦੇਸੀ ਬਹੁ-ਰਾਸਟਰੀ ਕੰਪਨੀਆਂ ਨੂੰ ਦੇਸ ਚੋਂ ਬਾਹਰ ਕੀਤਾ ਜਾਵੇ। ਸਾਮਰਾਜੀ ਸੰਸਥਾਵਾਂ ਨਾਲ ਕੀਤੀਆਂ ਸੰਧੀਆਂ ਤੇ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ। ਵੱਡੇ ਜਗੀਰਦਾਰ ਦੀਆਂ ਜਮੀਨਾਂ ਨੂੰ ਜਬਤ ਕਰਕੇ ਛੋਟੇ ਕਿਸਾਨਾਂ ਤੇ ਮਜਦੂਰਾਂ ਚ ਵੰਡਿਆ ਜਾਵੇ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਵੀ ਸ਼ਾਮਿਲ ਸਨ। ਅੰਤ ਵਿੱਚ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਖੁੱਡੀਆਂ ਨੇ ਇਕੱਤਰ ਹੋਏ ਲੋਕਾਂ ਦਾ ਧੰਨਵਾਦ ਕੀਤਾ।

Post a Comment

0 Comments
* Please Don't Spam Here. All the Comments are Reviewed by Admin.