Type Here to Get Search Results !

ਹੁਣ... ਸਰਕਾਰੀ ਕੰਨਿਆ ਸਕੂਲ ਦੀ ਬਜਾਏ ਇੱਥੇ ਹੋਇਆ ਕਰੇਗਾ ਟੀਕਾਕਰਨ

ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਵੀ ਕੋਵਿਡ ਟੀਕਾਕਰਨ ਜ਼ਰੂਰੀ : ਡਾ ਰੰਜੂ ਸਿੰਗਲਾ 

 ਸ੍ਰੀ ਮੁਕਤਸਰ ਸਾਹਿਬ : ਡਿਪਟੀ ਕਮਿਸ਼ਨਰ ਐਮ. ਕੇ. ਅਰਾਵਿੰਦ ਦੇ ਦਿਸਾ ਨਿਰਦੇਸ਼ਾ ਅਤੇ ਡਾ ਰੰਜੂ ਸਿੰਗਲਾ ਸਿਵਲ ਸਰਜਨ ਦੀ ਦੇਖ ਰੇਖ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਰੋਨਾ ਟੀਕਾਕਰਣ ਮੁਹਿੰਮ ਬਹੁਤ ਵਧੀਆਂ ਤਰੀਕੇ ਨਾਲ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਹੁਣ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੋਕ ਕੋਰੋਨਾ ਟੀਕਾਕਰਣ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ ਅਤੇ ਕੈਂਪਾਂ ਵਿੱਚ ਆਪਣੇ ਆਪ ਕੋਰੋਨਾ ਟੀਕਾਕਰਣ ਕਰਵਾਉਣ ਲਈ ਆ ਰਹੇ ਹਨ। 

ਅੱਜ ਡਾ. ਰੰਜੂ ਸਿੰਗਲਾ ਵਲੋਂ ਸਿਹਤ ਵਿਭਾਗ ਦੁਆਰਾ ਸਲੰਮ ਏਰੀਆ ਡਿਸਪੈਂਸਰੀ ਸ੍ਰੀ ਮੁਕਤਸਰ ਸਾਹਿਬ ਵਿਖੇ ਗਰਭਵਤੀ ਅੋਰਤਾਂ ਅਤੇ  ਦੁੱਧ ਪਿਲਾਉਂਦੀਆਂ ਮਾਵਾਂ ਲਈ ਲਗਾਏ ਗਏ ਵਿਸ਼ੇਸ਼ ਟੀਕਾਕਰਣ ਕੈਂਪ ਦਾ ਨਿਰਿਖਣ ਕੀਤਾ ਗਿਆ।ਇਸ ਮੌਕੇ ਉਨ੍ਹਾ ਕਿਹਾ ਕਿ ਨੂੰ ਪਹਿਲਾਂ ਹੀ ਕੋਰੋਨਾ ਟੀਕਾ ਹੋ ਰਿਹਾ ਹੈ ਪਰ ਸਰਕਾਰ ਨੇ ਹੁਣ ਪ੍ਰੀਖਣਾਂ ਤੋਂ ਬਾਅਦ ਗਰਭਵਤੀ ਔਰਤਾਂ ਨੂੰ ਵੀ ਕੋਵਿਡਖ਼19 ਟੀਕਾਕਰਣ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਉਂਕਿ ਗਰਭਵਤੀ  ਮਾਂ ਜੇਕਰ ਕੋਰੋਨਾ ਪਾਜ਼ੇਟਿਵ ਹੋ ਜਾਂਦੀ ਹੈ ਤਾਂ ਉਹ ਹਾਈ ਰਿਸਕ ਵਿੱਚ ਆ ਜਾਂਦੀ ਹੈ ਅਤੇ ਕਮਜ਼ੋਰ ਹੋ ਜਾਂਦੀ ਹੈ ਜਿਸ ਕਰਕੇ ਮਾਂ ਅਤੇ ਬੱਚੇ ਦੋਨਾਂ ਨੂੰ ਰਿਸਕ ਹੋ ਜਾਂਦਾ ਹੈ। ਇਸ ਮੌਕੇ ਉਨ੍ਹਾ ਗਰਭਵਤੀ ਮਾਵਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਗਰਭਵਤੀ ਮਾਵਾਂ ਨੂੰ ਗਰਭ ਦੇ ਕਿਸੇ ਵੀ ਸਮੇਂ ਨੇੜੇ ਦੇ ਸਿਹਤ ਕੇਂਦਰ ਤੋਂ ਟੀਕਾਕਰਣ ਕਰਵਾ ਸਕਦੇ ਹਨ। ਇਹ ਟੀਕਾ ਗਰਭ ਠਹਿਰਣ ਤੋਂ ਲੈ ਕੇ 9 ਮਹੀਨੇ ਵਿੱਚ ਕਿਸੇ ਵੀ ਸਮੇਂ ਲਗਾਇਆ ਜਾ ਸਕਦਾ ਹੈ। ਹੁਣ ਤੱਕ ਬਹੁਤ ਸਾਰੀਆਂ ਗਰਭਵਤੀਆਂ ਨੂੰ ਟੀਕਾਕਰਣ ਕੀਤਾ ਜਾ ਚੁੱਕਾ ਹੈ, ਜਿਸ ਦਾ ਕੋਈ ਵੀ ਬੁਰਾ ਪ੍ਰਭਾਵ ਸਾਹਮਣੇ ਨਹੀ ਆਇਆ ਹੈ । ਸਿਹਤ ਵਿਭਾਗ ਵਲੋਂ ਜਿਲ੍ਹੇ ਵਿਚ ਹੁਣ ਗਰਭਵਤੀਆਂ ਲਈ ਸਪੈਸ਼ਲ ਕੋਰੋਨਾ ਟੀਕਾਕਰਣ ਕੈਂਪ ਲਗਾਏ ਜਾ ਰਹੇ ਹਨ।  

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਂਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸਕੂਲ, ਲੜਕੀਆਂ, ਬਠਿੰਡਾ ਰੋਡ ਵਿਖੇ ਜੋ ਰੋਜਾਨਾ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਸੀ, ਹੁਣ ਸਕੂਲ ਖੁੱਲ ਜਾਣ ਕਾਰਨ ਇਹ ਕੈਂਪ ਸਰਕਾਰੀ ਅਯੁਰਵੈਦਿਕ ਡਿਸਪੈਂਸਰੀ ਚੱਕ ਬੀੜ ਸਰਕਾਰ ਲੱਗਿਆ ਕਰੇਗਾ।

ਉਹਨਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਉਪਰ ਸਾਰੇ ਲੋਕ ਜਿਨ੍ਹਾ ਨੇ ਅਜੇ ਟੀਕਾਕਰਣ ਨਹੀਂ ਕਰਵਾਇਆ ਉਹ ਨੇੜੇ ਦੇ ਟੀਕਾਕਰਣ ਕੈਂਪ ਵਿੱਚ ਜਾ ਕੇ ਆਪਣਾ ਟੀਕਾਕਰਣ ਜਰੂਰ ਕਰਵਾਉਣ ਅਤੇ ਹੋਰ ਲੋਕ ਜਿਹੜੇ ਟੀਕਾਕਰਣ ਕੇਂਦਰ ਤੇ ਜਾਣ ਦੇ ਅਸਮਰੱਥ ਹਨ, ਉਹਨਾਂ ਦੀ ਟੀਕਾਕਰਣ ਕਰਵਾਉਣ ਵਿੱਚ ਸਹਾਇਤਾ ਜਰੂਰ ਕਰਨ। ਕੋਈ ਵੀ ਗੰਭੀਰ ਬਿਮਾਰੀ ਨਾਲ ਪੀੜਿਤ ਆਦਮੀ ਆਪਣਾ ਟੀਕਾਕਰਣ ਪਹਿਲ ਦੇ ਆਧਾਰ ਤੇ ਕਰਵਾਉਣ, ਜਿਵੇਂ ਕਿ ਕੈਂਸਰ, ਸ਼ੂਗਰ, ਦਿਲ ਦੀ ਬਿਮਾਰੀਆਂ, ਗੁਰਦੇ ਦੀਆਂ ਬਿਮਾਰੀਆਂ ਤੋਂ ਪੀੜਿਤ, ਹੈਪਾਟਾਈਟਸ ਬੀ ਅਤੇ ਸੀ ਦੇ ਮਰੀਜ਼ ਆਦਿ ਅਤੇ ਮਰੀਜ਼ ਜੋ ਵੀ ਦਵਾਈ ਖਾ ਰਿਹਾ ਹੈ ਉਹ ਆਪਣੀ ਦਵਾਈ ਜਾਰੀ ਰੱਖੇ।  ਇਸ ਸਮੇਂ ਡਾ ਕਿਰਨਦੀਪ ਕੌਰ, ਵਿਕਾਸ ਕੁਮਾਰ ਫਾਰਮੇਸੀ ਅਫਸਰ, , ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ, ਪਰਮਜੀਤ ਕੌਰ, ਸ਼ੀਨੂੰ ਰਾਨੀ, ਸ਼ਿੰਗਾਰਾ ਸਿੰਘ ਐਲ.ਟੀ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.