ਸ੍ਰੀ ਮੁਕਤਸਰ ਸਾਹਿਬ : ਗੋਲਡਨ ਪੈਲਿਸ ਦੋਦਾ ਵਿੱਚ ਤੀਆਂ ਤੀਜ ਦੀਆਂ ਪ੍ਰੋਗਰਾਮ ਵੱਡੇ ਪੱਧਰ ਤੇ ਸੰਚਾਲਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਨਾ ਸਿਰਫ ਦੋਦੇ ਪਿੰਡ ਦੀਆਂ ਬੀਬੀਆਂ ਭੈਣਾਂ ਨੇ ਸ਼ਿਰਕਤ ਕੀਤੀ ਸਗੋਂ ਇਸ ਪਾਸ ਦੇ ਪਿੰਡਾਂ ਤੋਂ ਵੀ ਸੁਆਣੀਆਂ ਹੁੰਮ ਹੁੰਮਾ ਕੇ ਪਹੁੰਚੀਆਂ। ਸਿੱਠਣੀਆਂ ,ਲੰਮੀ ਹੇਕ ਵਾਲੇ ਗੀਤ , ਗਿੱਧੇ ਦੀਆਂ ਰੌਣਕਾਂ ਤੋਂ ਇਲਾਵਾ ਚਰਖੇ ਤੇ ਤੰਦ ਪਾਉਣੇ,ਘੜੇ ਚੁੱਕਣੇ ਵੀ ਮੁਟਿਆਰਾਂ ਲਈ ਖਿੱਚ ਦੇ ਕੇਂਦਰ ਬਣੇ ਰਹੇ।
ਬਾਗ ,ਫੁਲਕਾਰੀਆਂ, ਪੱਖੀਆਂ,ਚਰਖੇ, ਘੜਿਆਂ ਤੇ ਝੋਲਿਆਂ ਨਾਲ ਸਜੀ ਸਟੇਜ ਸੱਭਿਆਚਾਰ ਦੀ ਬਾਖੂਬੀ ਝਲਕ ਪੇਸ਼ ਕਰ ਰਹੀ ਸੀ।ਰੰਗ ਬਰੰਗੀਆਂ ਚੂੜੀਆਂ ਚੜ੍ਹਾ ਮੁਟਿਆਰਾਂ ਨੇ ਰੀਝਾਂ ਨਾਲ ਰੰਗ ਬਰੰਗੀਆਂ ਚੂੜੀਆਂ ਚੜ੍ਹਾ ਚਾਅ ਪੂਰੇ ਕੀਤੇ।
ਬਾਗ ,ਫੁਲਕਾਰੀਆਂ, ਪੱਖੀਆਂ,ਚਰਖੇ, ਘੜਿਆਂ ਤੇ ਝੋਲਿਆਂ ਨਾਲ ਸਜੀ ਸਟੇਜ ਸੱਭਿਆਚਾਰ ਦੀ ਬਾਖੂਬੀ ਝਲਕ ਪੇਸ਼ ਕਰ ਰਹੀ ਸੀ।ਰੰਗ ਬਰੰਗੀਆਂ ਚੂੜੀਆਂ ਚੜ੍ਹਾ ਮੁਟਿਆਰਾਂ ਨੇ ਰੀਝਾਂ ਨਾਲ ਰੰਗ ਬਰੰਗੀਆਂ ਚੂੜੀਆਂ ਚੜ੍ਹਾ ਚਾਅ ਪੂਰੇ ਕੀਤੇ।