ਸੀ.ਐਚ.ਸੀ.ਲੰਬੀ ਵਿਖੇ ਕੀਤਾ ਗਿਆ ਨਵੀਂ ਵੈਕਸੀਨ ਸੰਬੰਧੀ ਟਰੇਨਿੰਗ ਵਰਕਸ਼ਾਪ ਦਾ ਆਯੋਜਨ
Monday, August 16, 2021
0
ਮਲੋਟ,16 ਅਗਸਤ (ਪ੍ਰੇਮ ਗਰਗ)- ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਅਤੇ ਡਾ.ਰਮੇਸ਼ ਕੁਮਾਰੀ ਕੰਬੋਜ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਲੰਬੀ ਦੀ ਅਗਵਾਈ ਹੇਠ ਅੱਜ ਸੀਐਚਸੀ ਲੰਬੀ ਵਿਖੇੇ ਸਿਹਤ ਵਿਭਾਗ ਵੱਲੋਂ ਨਵੀਂ ਲਾਂਚ ਕੀਤੀ ਜਾ ਰਹੀ ਵੈਕਸੀਨ ਪੀ.ਸੀ.ਵੀ (ਨਿਊਮੋਕੋਕਲ ਕੰਜੂਗੇਟ ਵੈਕਸੀਨ ) ਸੰਬੰਧੀ ਟਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਬੀਈਈ ਸ਼ਿਵਾਨੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਵੈਕਸੀਨ ਨੂੰ ਬੱਚਿਆਂ ਦੇ ਟੀਕਾਕਰਨ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਤਾਂ ਕਿ ਨਿਊਮੋਕੋਕਲ ਭਾਵ ਇਕ ਤਰਾਂ ਦੇ ਬੈਕਟੀਰੀਅਲ ਨਿਮੋਨਿਆ ਕਾਰਨ ਹੋਣ ਵਾਲੀ ਬੱਚਿਆਂ ਦੀ ਮੌਤ ਦਰ ਨੂੰ ਕੰਟਰੋਲ ਕੀਤਾ ਜਾ ਸਕੇ। ਟਰੇਨਿੰਗ ਦੌਰਾਨ ਡਾ.ਸ਼ਕਤੀ ਪਾਲ ਨੇ ਦੱਸਿਆ ਕਿ ਇਹ ਬੀਮਾਰੀ ਇਕ ਗੰਭੀਰ ਸਾਹ ਦੀ ਲਾਗ ਦਾ ਰੂਪ ਹੈ ਜੋ ਫੇਫੜਿਆਂ ਵਿੱਚ ਜਲਨ ਅਤੇ ਤਰਲ ਪਦਾਰਥ ਪੈਦਾ ਕਰਦਾ ਹੈ। ਇਸ ਨਾਲ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਅਤੇ ਆਕਸੀਜਨ ਘਟ ਜਾਂਦੀ ਹੈ। ਇਸ ਬੀਮਾਰੀ ਨੂੰ ਰੋਕਣ ਲਈ ਟੀਕਾਕਰਨ ਸਭ ਤੋਂ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਟੀਕਾ ਬੱਚੇ ਨੂੰ ਡੇਢ ਮਹੀਨੇ, ਸਾਢੇ ਤਿੰਨ ਮਹੀਨੇ ਅਤੇ ਬੂਸਟਰ ਖੂਰਾਕ ਨੌ ਮਹੀਨੇ ਦੀ ਊਮਰ ਤੇ ਲਗਾਈ ਜਾਵੇਗੀ। ਇਸ ਮੌਕੇ ਐਲਐਚਵੀ ਸੂਸ਼ਮਾ ਰਾਣੀ, ਪਰਮਜੀਤ ਕੌਰ ਅਤੇ ਸੁਖਵਿੰਦਰ ਕੌਰ ਹਾਜਰ ਸਨ।
Tags