Type Here to Get Search Results !

ਕਿਰਤੀ ਕਿਸਾਨ ਯੂਨੀਅਨ ਦੇ ਦਬਾਅ ਹੇਠ ਡੀਏਵੀ ਪਬਲਿਕ ਸਕੂਲ ਨੇ ਪਿਛਲੇ ਸਾਲ ਦੇ ਸਲਾਨਾ ਫੰਡ ਬਕਾਏ ਕੀਤੇ ਮਾਫ਼

 ਮਾਪਿਆਂ ਨੂੰ ਮਿਲੀ ਵੱਡੀ ਰਾਹਤ, ਸਕੂਲ ਬੰਦ ਰਹਿਣ ਦੇ ਸਮੇਂ ਦੇ ਨਹੀਂ ਦੇਣੇ ਪੈਣਗੇ ਸਲਾਨਾ ਖਰਚੇ

ਡੀਏਵੀ ਪਬਲਿਕ ਸਕੂਲ ਵੱਲੋਂ ਸਤਾਏ ਹੋਏ ਮਾਪਿਆਂ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਕਿਰਤੀ ਕਿਸਾਨ ਯੂਨੀਅਨ ਦਾ ਇੱਕ ਵਫਦ ਸੂਬਾ ਕਮੇਟੀ ਮੈਂਬਰ ਜਸਵਿੰਦਰ ਝਬੇਲਵਾਲੀ ਦੀ ਅਗਵਾਈ ਹੇਠ ਸਕੂਲ ਦੇ ਪ੍ਰਿੰਸੀਪਲ ਐੱਚ ਐੱਸ ਸਾਹਨੀ ਨੂੰ ਮਿਲਿਆ। ਵਫਦ ਨੇ ਸਾਲ ਭਰ ਤੋਂ ਵੀ ਵੱਧ ਸਮੇਂ ਤੋਂ ਸਕੂਲ ਬੰਦ ਰਹਿਣ ਦੇ ਬਾਵਜੂਦ ਲਗਾਏ ਗਏ ਸਲਾਨਾ ਫੰਡਾਂ ਬਾਰੇ ਸਕੂਲ ਪ੍ਰਿੰਸੀਪਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਪ੍ਰਿੰਸੀਪਲ ਵੱਲੋਂ ਸਕੂਲ ਦੀਆਂ ਪ੍ਰਬੰਧਕੀ ਮਜਬੂਰੀਆਂ ਦਾ ਬਹਾਨਾ ਬਣਾਉਂਦਿਆਂ ਸਲਾਨਾ ਫੰਡ ਲੲੇ ਜਾਣ ਦੀ ਗੱਲ ਕਹੀ ਗਈ। ਪਰ ਕਿਸਾਨ ਆਗੂਆਂ ਵੱਲੋਂ ਦਬਾਅ ਪਾਉਣ'ਤੇ ਸਕੂਲ ਬੰਦ ਰਹਿਣ, ਹੋਰਾਂ ਸਕੂਲਾਂ ਦੁਆਰਾ ਸਲਾਨਾ ਫੰਡਾਂ ਤੋਂ ਛੋਟ ਦੇਣ ਅਤੇ ਕਰੋਨਾ ਕਾਲ ਦੌਰਾਨ ਲੋਕਾਂ ਦੇ ਖੁੱਸੇ ਰੁਜ਼ਗਾਰ ਦਾ ਤਰਕ ਦਿੰਦਿਆਂ ਫੰਡ ਨਾ ਦੇਣ ਦਾ ਐਲਾਨ ਕੀਤਾ ਗਿਆ। ਜਿਸ ਉਪਰੰਤ ਸਕੂਲ ਪ੍ਰਿੰਸੀਪਲ ਨੇ ਸਕੂਲ ਪੱਧਰ ਤੇ ਹੋਈ ਗਲਤੀ ਮੰਨਦਿਆਂ ਸਕੂਲ ਵੱਲੋਂ ਲਗਾਏ ਗਏ ਸਲਾਨਾ ਫੰਡ ਵਾਪਸ ਲੈਣ ਅਤੇ ਮਾਪਿਆਂ ਨੂੰ ਭੇਜੀਆਂ ਗਈਆਂ ਸਲਿੱਪਾਂ ਸੋਧ ਕੇ ਭੇਜਣ ਬਾਰੇ ਕਿਹਾ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਇਸਤੋਂ ਇਲਾਵਾ ਇਸ ਨਵੇਂ ਸੈਸ਼ਨ ਦੇ ਅਪ੍ਰੈਲ ਤੋਂ ਜੁਲਾਈ ਤੱਕ ਦੇ ਚਾਰ ਮਹੀਨਿਆਂ ਦੇ ਸਕੂਲ ਨਾ ਖੁੱਲ੍ਹਣ ਦੇ ਸਮੇਂ ਦੇ ਸਲਾਨਾ ਫੰਡ ਵੀ ਨਹੀਂ ਲੲੇ ਜਾਣਗੇ ਬਾਕੀ ਅੱਠ ਮਹੀਨਿਆਂ ਦੀ ਰਾਸ਼ੀ ਨੂੰ ਟਿਊਸ਼ਨ ਫੀਸ ਦੇ ਨਾਲ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਜਮ੍ਹਾਂ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ  ਬਲਵਿੰਦਰ ਸਿੰਘ ਭੁੱਟੀ ਵਾਲ਼ਾ, ਜ਼ਿਲ੍ਹਾ ਸਕੱਤਰ  ਬਲਜੀਤ ਸਿੰਘ ਲੰਡੇ ਰੋਡੇ, ਜ਼ਿਲ੍ਹਾ ਆਗੂ  ਬਲਵਿੰਦਰ ਸਿੰਘ ਕੋਟਲੀ ਸੰਘਰ, ਪਰਗਟ ਸਿੰਘ ਝਬੇਲਵਾਲੀ, ਬਲਜੀਤ ਸਿੰਘ ਫੌਜੀ, ਰਣਜੀਤ ਸਿੰਘ ਮੀਤ ਝਬੇਲਵਾਲੀ,  ਲਛਮਣ ਚੰਦ ਜੋਸ਼ੀ, ਰਾਜਾ ਸਿੰਘ  ਭੁੱਲਰ,  ਮੈਂਬਰ  ਮਹੇਸ਼ਪਾਲ ਜੋਸ਼ੀ, ਗੋਰਾ ਜੋਸ਼ੀ,   ਜੱਸਾ ਢਿੱਲੋਂ ਮੈਂਬਰ, ਲਖਵਿੰਦਰ ਸਿੰਘ ਲੱਖਾ,  ਰਾਜਵਿੰਦਰ ਸਿੰਘ,  ਵਜ਼ੀਰ ਸਿੰਘ,  ਸੋਨਾ  , ਬੱਬੂ ਸਿੰਘ, ਛੱਜੂ ਰਾਮ,  ਚਰਨਜੀਤ ਫ਼ੌਜੀ, ਮਲਕੀਤ ਸਿੰਘ, ਰਿੰਕੂ ਸਿੰਘ, ਕਸ਼ਮੀਰੀ ਜੋਸ਼ੀ,  ਕਿਰਨਾਂ ਜੋਸ਼ੀ,  ਫਤਿਹ ਸਿੰਘ, ਦਰਸ਼ਨ ਸਿੰਘ, ਬੰਪੀ  ਭੁੱਲਰ  ਆਦਿ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.