-ਸਿੱਲੀ ਸਿੱਲੀ ਆਉਂਦੀ ਏ ਹਵਾ, ਮਿਲੇ ਓਹ ਕੁੜੀ, ਅੱਜ ਵੀ ਨਹੀਂ ਭੁੱਲੇ ਸਰੋਤੇ
ਅਮਰਦੀਪ ਗਿੱਲ ਨਾਮ ਤੋਂ ਸਫ਼ਰ ਸ਼ੁਰੂ ਕਰਨ ਵਾਲੇ ਮਸ਼ਹੁਰ ਕਵੀ, ਗੀਤਕਾਰ, ਫਿਲਮ ਲੇਖਕ, ਅਤੇ ਫਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦਾ ਜਨਮ 8 ਅਕਤੂਬਰ 1968 ਨੂੰ ਬਠਿੰਡਾ ਵਿੱਚ ਹੋਇਆ ਸੀ, ਪਰ ਉਹਨਾਂ ਦਾ ਜੱਦੀ ਪਿੰਡ ਘੋਲੀਆ ਕਲਾਂ ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਹੈ,ਅਮਰਦੀਪ ਜੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਕੇਂਦਰ ਬਠਿੰਡਾ ਤੋਂ ਪੰਜਾਬੀ ਵਿੱਚ ਮਾਸਟਰੀ ਕੀਤੀ ਹੋਈ ਹੈ, ਮਾਸਟਰ ਖਾਨ ਵਲੋਂ ਗਾਇਆ ਗਿਆ "ਧਿਆਂ ਦੂਰ ਦੇਸ਼ ਨੂੰ ਚਲੀਆਂ" ਅਮਰਦੀਪ ਜੀ ਦਾ ਪਹਿਲਾ ਗੀਤ ਹੈ ਜੋ ਰਿਕਾਰਡ ਹੋਇਆ ਸੀ, ਉਹਨਾਂ ਦੀਆਂ ਦੋ ਕਿਤਾਬਾਂ ਵੀ "ਅਰਥਾਂ ਦਾ ਜੰਗਲ" (ਕਵਿਤਾਵਾਂ) ਅਤੇ "ਸਿੱਲੀ ਸਿੱਲੀ ਹਵਾ" (ਗੀਤਾਂ ਵਾਲੀ ) ਪ੍ਰਕਾਸ਼ਤ ਹੋਈਆਂ ਹਨ, ਬਤੌਰ ਨਿਰਦੇਸ਼ਕ ਉਹਨਾਂ ਦੀ ਪਹਿਲੀ ਫਿਲਮ "ਸੂਤਾ ਨਾਗ" ਇੱਕ ਸ਼ੋਰਟ ਪੰਜਾਬੀ ਫਿਲਮ ਹੈ ਜੋ ਕਿ ਰਾਮ ਸਰੂਪ ਅਣਖੀ ਜੀ ਦੀ ਕਹਾਣੀ 'ਤੇ ਅਧਾਰਤ ਹੈ, ਇਸ ਤੋਂ ਇਲਾਵਾ ਉਹਨਾਂ ਨੇ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ 'ਤੇ ਅਧਾਰਤ ਸ਼ੋਰਟ ਪੰਜਾਬੀ ਫਿਲਮ "ਖੂਨ" ਦਾ ਨਿਰਦੇਸ਼ਨ ਵੀ ਕੀਤਾ ਹੈ, ਫਿਰ ਅਮਰਦੀਪ ਜੀ ਨੇ ਕਹਾਣੀਕਾਰ, ਸਕ੍ਰੀਨਪਲੇ, ਸੰਵਾਦ ਲੇਖਕ ਅਤੇ ਗੀਤਕਾਰ ਵਜੋਂ "ਯੋਧਾ" ਨਾਂ ਦੀ ਇੱਕ ਪੰਜਾਬੀ ਫਿਲਮ ਵੀ ਕੀਤੀ, ਜੋਰਾ 10 ਨੰਬਰੀਆ ਅਮਰਦੀਪ ਜੀ ਦੀ ਬਤੌਰ ਨਿਰਦੇਸ਼ਕ ਪਹਿਲੀ ਪੰਜਾਬੀ ਫਿਲਮ ਹੈ ਜੋ ਹੁਣ ਨੈੱਟਫਲਿਕਸ ਤੇ ਉਪਲਬਧ ਹੈ, ਇਸ ਤੋਂ ਇਲਾਵਾ ਅਮਰਦੀਪ ਜੀ ਨੇ ਤਕਰੀਬਨ 500 ਗੀਤ ਲਿਖੇ ਹਨ ਜਿਨ੍ਹਾਂ ਵਿੱਚੋਂ 150 ਨੂੰ ਵੱਖ ਵੱਖ ਕਲਾਕਾਰਾਂ ਨੇ ਗਾਏ ਹਨ ਜਿਵੇਂ ਕਿ ਦਲੇਰ ਮਹਿੰਦੀ, ਗੁਰਮੀਤ ਸਿੰਘ, ਜੈਜ਼ੀ ਬੈਂਸ, ਹੰਸ ਰਾਜ ਹੰਸ, ਸੋਨੂੰ ਨਿਗਮ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਸਲੀਮ, ਮੀਨੂੰ ਸਿੰਘ, ਰਾਣੀ ਰਣਦੀਪ, ਜਸਪਿੰਦਰ ਨਰੂਲਾ, ਜਸਵਿੰਦਰ ਬਰਾੜ, ਨਸੀਬੋ ਲਾਲ, ਫੈਜ਼, ਸੁਰਿੰਦਰ ਲਾਡੀ, ਰਾਜ ਬਰਾੜ, ਬਲਕਾਰ ਸਿੱਧੂ, ਧਰਮ ਪ੍ਰੀਤ, ਗੋਰਾ ਚੱਕ ਵਾਲਾ, ਹਰਦੇਵ ਮਾਹੀਨੰਗਲ, ਸੋਨੂੰ ਕੱਕੜ, ਵੀਰ ਸੁਖਵੰਤ, ਰੌਸ਼ਨ ਪ੍ਰਿੰਸ, ਮਨਜੀਤ ਰੂਪੂਵਾਲੀਆ, ਕੁਲਦੀਪ ਰਸੀਲਾ, ਆਕਾਸ਼ ਦੀਪ, ਪੰਮੀ ਬਾਈ, ਦੀਪਕ ਢਿਲੋਂ, ਤਾਨੀਆ ਗਿੱਲ, ਰੂਬੀ ਖਾਨ, ਸੁਦੇਸ਼ ਕੁਮਾਰੀ, ਪ੍ਰੀਤ ਬਰਾੜ, ਮਾਲਵਿੰਦਰ, ਗਗਨ ਸਿੱਧੂ, ਲਹਿੰਬਰ ਹੁਸੈਨਪੁਰੀ, ਅਰਸ਼ਪ੍ਰੀਤ, ਗੁਰਲੇਜ ਅਖਤਰ, ਗੁਰਵਿੰਦਰ ਬਰਾੜ, ਪਰਵੀਨ ਭਾਰਟਾ, ਨਿਰਮਲ ਸਿੱਧੂ, ਡੌਲੀ ਸਿੱਧੂ, ਦਵਿੰਦਰ ਕੋਹੇਨੂਰ, ਇੰਦਰਜੀਤ ਨਿੱਕੂ, ਰੋਮੀ ਰੰਜਨ, ਨਛੱਤਰ ਗਿੱਲ, ਮੇਜਰ ਖਾਨ , ਜੈ ਸਿੰਘ, ਨਿੰਜਾ, ਜਸਬੀਰ ਜੱਸੀ ਨੇ ਉਹਨਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।