[post ads]

 ਮਲੋਟ,24 ਅਗਸਤ (ਪ੍ਰੇਮ ਗਰਗ)-ਬਠਿੰਡਾ ਤੋਂ ਮਲੋਟ ਸੜਕ ਫੋਰ ਲਾਈਨ ਕੀਤੀ ਜਾ ਰਹੀ ਹੈ। ਇਸ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਸੜਕ ਐਕਸੀਡੈਂਂਟਾ ਤੋ ਵੀ ਬਚਾਅ ਰਹੇਗਾ ਅਤੇ ਸਮੇਂ ਦੀ ਵੀ ਬਚਤ ਹੋਵੇਗੀ। ਸੜਕ ਦੇ ਦੋਨਾ ਪਾਸਿਆਂ ਤੋਂ ਰੁੱਖਾਂ ਨੂੰ ਪੁਟਿਆ ਗਿਆ ਹੈ। ਸਰਕਾਰਾਂ ਨੂੰ ਚਾਹੀਦਾ ਸੀ ਕਿ 2 ਸਾਲ ਪਹਿਲਾਂ ਹੀ ਸੜਕ ਦੀਆਂ ਸਾਈਡਾ ਤੇ ਨਵੇਂ ਰੁੱਖ ਲਾਏ ਜਾਂਦੇ, ਕਿਉਂਕਿ ਰੁੱਖਾ ਨੂੰ ਪੁਤਰਾਂ ਦੀ ਤਰਾਂ ਪਾਲਣਾ ਪੈਂਦਾ ਹੈ।


ਇਹ ਸ਼ਬਦ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲਾ ਕੋਆਰਡੀਨੇਟਰ ਡਾ.ਸੁਖਦੇਵ ਸਿੰਘ ਗਿੱਲ ਨੇ ਕਹੇ। ਉਨਾ ਅੱਗੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਥੇਹੜੀ ਸਾਹਿਬ ਦੇ ਸਾਹਮਣੇ ਬਣ ਰਹੀ ਸੜਕ ਤੇ ਕੱਟ ਨਹੀ ਰੱਖਿਆ ਗਿਆ। ਜਿਸ ਕਰਕੇ ਸੰਗਤਾਂ ਨੂੰ ਬਹੁਤ ਭਾਰੀ ਮੁਸ਼ਕਲ ਆਵੇਗੀ, ਕਿਉਂਕਿ ਸੈਕੜੇ ਸੰਗਤਾਂ ਹਰ ਰੋਜ ਹੀ ਥੇਹੜੀ ਸਾਹਿਬ ਗੁਰਦੁਆਰਾ ਵਿੱਚ ਨਤਮਸਤਕ ਹੋਣ ਲਈ ਆਉਂਦੀਆਂ ਹਨ। ਇਸ ਤੋਂ ਇਲਾਵਾ ਲੋਕ ਨਹਿਰ ਵਿੱਚ ਫੁੱਲ ਪਾ ਕੇ ਅਰਦਾਸ ਇਸੇ ਹੀ ਗੁਰੂ ਘਰ ਵਿੱਚ ਆ ਕੇ ਕਰਵਾਉਂਦੇ ਹਨ। ਡਾ.ਗਿੱਲ ਨੇ ਫੋਨ ਤੇ ਐਕਸੀਅਨ ਗੁਪਤਾ ਬਠਿੰਡਾ ਨਾਲ ਗੁਰਦੁਆਰਾ ਦੇ ਸਾਹਮਣੇ ਕੱਟ ਰੱਖਣ ਸਬੰਧੀ ਬੇਨਤੀ ਕੀਤੀ ਤਾਂ ਐਕਸੀਅਨ ਗੁਪਤਾ ਨੇ ਕਿਹਾ ਕਿ ਗੁਰੁਦੁਆਰਾ ਸਾਹਮਣੇ ਕੱਟ ਰੱਖਣ ਨਾਲ ਐਕਸੀਡੈਂਟ ਹੋ ਸਕਦੇ ਹਨ। ਇਸ ਲਈ ਕੱਟ ਨਹੀ ਰਖਿਆ ਗਿਆ। ਡਾ.ਗਿੱਲ ਨੇ ਕਿਹਾ ਕਿ ਇਸ ਗਲ ਨਾਲ ਅਸੀ ਵੀ ਸਹਿਮਤ ਹਾਂ ਪਰ ਕੱਟ ਰੱਖਣਾ ਬਹੁਤ ਜਰੂਰੀ ਸੀ। ਭਾਵੇਂ ਗੁਰੂ ਘਰ ਦੇ ਸਾਹਮਣੇ ਨਹੀ ਤਾਂ 40 ਫੁੱਟ ਅਗੇ ਪਿਛੇ ਸੜਕ ਤੇ ਕੱਟ ਰਖਿਆ ਜਾਵੇ, ਨਹੀ ਤਾਂ ਸੰਗਤਾਂ ਨੂੰ ਮਜ਼ਬੂਰਨ ਕੋਈ ਸੰਘਰਸ਼ ਕਰਨਾ ਪੈ ਸਕਦਾ ਹੈ। ਇਸ ਦੌਰਾਨ ਐਕਸੀਅਨ ਗੁਪਤਾ ਬਠਿੰਡਾ ਨੇ ਡਾ.ਗਿੱਲ ਨੂੰ ਵਿਸ਼ਵਾਸ ਦਵਾਇਆ ਕਿ ਮੈਂ ਇਕ ਦੋ ਦਿਨਾ ਤਕ ਮੌਕਾ ਦੇਖ ਕੇ ਮਸਲੇ ਦਾ ਹਲ ਕਰਨ ਦੀ ਕੋਸ਼ਿਸ਼ ਕਰਾਂਗਾ। ਡਾ.ਗਿੱਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ 10 ਦਿਨਾ ਦਾ ਮੌਕਾ ਦਿੱਤਾ ਜਾਵੇ। ਜੇਕਰ ਮਸਲਾ ਹਲ ਨਾ ਹੋਇਆ ਤਾਂ ਜਿਸ ਤਰਾਂ ਸੰਗਤਾਂ ਹੁਕਮ ਕਰਨਗੀਆਂ ਉਸੇ ਤਰਾਂ ਹੀ ਅਗਲਾ ਪ੍ਰੋਗਰਾਮ ਉਲੀਕਿਆਂ ਜਾਵੇਗਾ। ਡਾ.ਗਿੱਲ ਜ਼ਿਲਾ ਕੋਆਰਡੀਨੇਟਰ ਨੇ ਕੇਂਦਰ ਸਰਕਾਰ , ਨੈਸ਼ਨਲ ਹਾਈਵੇ ਅਥਾਰਟੀ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਤਿਹਾਸਕ ਗੁਰਦੁਆਰਾ ਥੇਹੜੀ ਸਾਹਿਬ ਦੇ ਸਾਹਮਣੇ ਮੇਨ ਸੜਕ ਤੇ ਕੱਟ ਜਰੂਰ ਰਖਿਆ ਜਾਵੇ।  

Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.