Type Here to Get Search Results !

ਪਾਵਰਕਾਮ ਸੀ ਐੱਚ ਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮਿਆਂ ਵੱਲੋਂ ਕੈਬਨਿਟ ਮੰਤਰੀਆਂ ਦੇ ਘਰ ਅੱਗੇ ਲਗਾਇਆ ਧਰਨਾ

 ਨਵੇਂ ਬਣਾਏ ਜਾ ਰਹੇ ਠੇਕਾ ਕਾਮਿਆਂ ਪੱਖੀ ਕਾਨੂੰਨ ਮਨਜੂਰ ਨਹੀ ਆਊਟਸੋਰਸਿੰਗ ਠੇਕਾ ਨੂੰ ਵੀ ਕੀਤਾ ਜਾਵੇ ਸਾਮਿਲ' 31 ਅਗਸਤ  ਤੇ 7 ਸਤੰਬਰ ਨੂੰ ਵੱਡੇ ਪੱਧਰ ਸੰਘਰਸ਼ ਕਰਨ ਦਾ ਐਲਾਨ

ਲੰਬੀ -25 ਅਗਸਤ 2021- ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਕੈਬਨਿਟ,ਮੰਤਰੀ,ਮਨਪ੍ਰੀਤ,ਸਿੰਘ,ਬਾਦਲ ...ਦੇ ਘਰ ਅੱਗੇ ਸੀ ਐੱਚ ਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮਿਆਂ ਵੱਲੋਂ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ  । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ  ਸੂਬਾ ਆਗੂ ਸ੍ਰ ਬਲਿਹਾਰ ਸਿੰਘ,ਜਿਲ੍ਹਾ ,ਆਗੂਆਂ .ਰਾਕੇਸ਼ ਕੁਮਾਰ , ਕੇਸਰ ਸਿੰਘ ਰਣਜੀਤ ਸਿੰਘ  ਪ੍ਰਿਤਪਾਲ ਸਿੰਘ . ਚਿਮੰਨ ਲਾਲ..ਨੇ ਕਿਹਾ ਕਿ ਸਰਕਾਰ ਤੇ ਪਾਵਰਕੌਮ ਦੀ ਮੈਨੇਜਮੈਂਟ ਸੀਐਚ ਵੀ ਠੇਕਾ ਕਾਮਿਆਂ ਨਾਲ ਅੰਨ੍ਹਾ ਤਸ਼ੱਦਦ ਕਰ ਰਹੀ ਹੈ ।

ਨਿੱਜੀਕਰਨ ਦੇ ਹੱਲੇ ਤਹਿਤ  ਨਵੀਆਂ ਵੱਡੀਆਂ ਫਰਮਾਂ ਨੂੰ ਲਿਆ ਕੇ ਹੋਰ ਲੁੱਟ ਦੇ ਰਸਤੇ ਖੋਲ੍ਹ ਦਿੱਤੇ ਗਏ ਹਨ  । ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਠੇਕਾ ਕਾਮਿਆਂ ਨਾਲ ਤੇ ਬੇਰੁਜ਼ਗਾਰਾਂ ਨਾਲ ਵਾਅਦਾ ਕੀਤਾ ਸੀ ਕਿ ਘਰ ਘਰ ਰੁਜ਼ਗਾਰ ਦੇਣ ਤੇ ਠੇਕਾ ਕਾਮਿਆਂ ਨੂੰ ਵਿਭਾਗ ਲੈ ਕੇ ਰੈਗੂਲਰ ਕਰਾਂਗੇ ਜੋ ਕਿ  ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਠੇਕਾ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅਤੇ ਸਬ ਕਮੇਟੀਆਂ ਵੱਲੋਂ ਸੌਂਪੀ ਗਈ ਰਿਪੋਰਟ  ਵਿਚ ਆਊਟ ਸੋਰਸਿੰਗ ਦੀ ਗਿਣਤੀ ਨੂੰ ਮਰਜ ਨਹੀਂ ਕੀਤਾ ਗਿਆ  ਜੋ ਕਿ ਸਰਕਾਰ ਇਕ ਸ਼ੋਸ਼ਾ ਛੱਡ ਰਹੀ ਹੈ ਕਿ ਠੇਕਾ ਕਾਮੇ ਨੂੰ ਸੀ ਪੱਕੇ ਕਰ ਰਹੇ ਹਾਂ ਪਰ ਵੱਡੀ ਪੱਧਰ ਤੇ ਠੇਕਾ ਕਾਮੇ ਉਸ ਨਵੇਂ ਕਾਨੂੰਨ ਵਿੱਚ ਨਹੀਂ ਆਉਂਦੇ  ਜਿਸ ਦੇ ਕਾਰਨ ਠੇਕਾ ਕਾਮਿਆਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ  ਪਾਵਰਕਾਮ ਵਿਚ ਕੰਮ ਕਰਦੀ ਸੀ ਐੱਚ ਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮਿਆਂ ਨਾਲ ਲਗਾਤਾਰ ਘਾਤਕ ਤੇ ਗੈਰ ਘਾਤਕ ਹਾਦਸੇ ਵਾਪਰੇ ਹਨ ਕਈ ਕਾਮੇ ਮੌਤ ਦੇ ਮੂੰਹ ਪੈ ਗਏ ਅਤੇ ਕਈ ਕਾਮੇ ਅਪੰਗ ਹੋਵੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਅਤੇ ਆਰਥਿਕ ਮਦਦ ਨਹੀਂ ਕੀਤੀ ਜਾ ਰਹੀ  ਪੁਰਾਣੀਆਂ ਠੇਕੇਦਾਰ ਫ਼ਰਮਾਂ ਵੱਲੋਂ ਵੱਡੀ ਪੱਧਰ ਤੇ ਕਰੋੜਾਂ ਅਰਬਾਂ ਰੁਪਏ ਅਫ਼ਸਰਸ਼ਾਹੀ ਦੇ ਇਸ਼ਾਰੇ ਤੇ ਛਕੇਗੀ । ਜੋ ਕੇ ਅਰਬਾਂ ਰੁਪਿਆ ਠੇਕਾ ਕਾਮੇ ਕਿਸੇ ਵੀ ਹਾਲ ਚ ਨਹੀਂ ਛੱਡਣਗੇ ਅਤੇ ਆਪਣਾ ਪੁਰਾਣਾ ਬਕਾਇਆ ਏਰੀਅਲ ਬੋਨਸ ਈਪੀਐਫ ਈਐਸਆਈ  ਦਾ ਬਕਾਇਆ  ਲੈਣ ਸਮੇਤ ਵਿਭਾਗ ਚ ਰੈਗੂਲਰ ਹੋਣ ਲਈ ਤਿੱਖਾ ਸੰਘਰਸ਼ ਕਰਨਗੇ  ਠੇਕਾ ਕਾਮਿਆਂ ਨੇ ਧਰਨੇ ਵਿੱਚ ਐਲਾਨ ਕੀਤਾ ਕਿ  ਜੇਕਰ ਸਰਕਾਰ ਪਾਵਰਕਾਮ ਸੀ ਐੱਚ ਬੀ ਅਤੇ ਸੀ ਐੱਚ ਬੀ ਡਬਲਿਊ ਆਊਟਸੋਰਸਿੰਗ   ਠੇਕਾ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਪਿੰਡਾਂ ਸ਼ਹਿਰਾਂ ਵਿਚ ਆਉਣ ਤੇ ਮੰਤਰੀਆਂ ਦੇ ਘਰੋ ਘਰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ  ਅਤੇ 31 ਅਗਸਤ ਅਤੇ 7 ਸਤੰਬਰ ਨੂੰ ਵੱਡੀ ਪੱਧਰ ਤੇ ਲਗਾਤਾਰ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ  ।

Post a Comment

0 Comments
* Please Don't Spam Here. All the Comments are Reviewed by Admin.