Type Here to Get Search Results !

ਕਿਸੇ ਪ੍ਰਕਾਰ ਦਾ ਵੀ ਨਸ਼ਾ ਕਰਕੇ ਕੋਈ ਵੀ ਵਹੀਕਲ ਚਲਾਉਣਾ ਹੈ ਖਤਰਨਾਕ - SSP ਸੋਹਲ

ਸ੍ਰੀ ਮੁਕਤਸਰ ਸਾਹਿਬ:  ਚਰਨਜੀਤ ਸਿੰਘ ਸੋਹਲ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਤਹਿਤ ਜਿਲ੍ਹਾ ਪੁਲਿਸ ਦੀ ਅਵੈਅਰਨੈੱਸ ਟੀਮ ਇਚ: ਏ.ਐਸ.ਆਈ ਹਰਮੰਦਰ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਪਿੰਡ ਅਟਾਰੀ ਸਦਰ ਵਾਲਾ ਵਿਖੇ ਸੈਮੀਨਾਰ ਅਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਏ.ਐਸ.ਆਈ ਹਰਮੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜ੍ਹੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਜਿੱਥੇ ਨਸ਼ੇ ਸਾਡੇ ਸਰੀਰ ਦਾ ਨੁਕਸਾਨ ਹੁੰਦੇ ਹਨ ਉੱਥੇ ਇਸ ਨਸ਼ੇ ਨਾਲ ਆਰਥਿਕ ਨੁਕਸਾਨ ਵੀ ਹੁੰਦੇ ਹਨ। ਉਨ੍ਹਾਂ ਕਿਹਾ ਇਨ੍ਹਾਂ ਨਸ਼ਿਆ ਦੇ ਨਾਲ ਘਰ ਅੰਦਰ ਲੜਾਈ ਝੱਘੜੇ ਇੱਥੋ ਤੱਕ ਕਿ ਤਲਾਕ ਦਾ ਮੁੱਖ ਕਾਰਨ ਵੀ ਨਸ਼ੇ ਹੀ ਕਾਰਨ ਹੁੰਦਾ ਹਨ। ਉਨ੍ਹਾਂ ਕਿਹਾ ਕਿ ਹਮੇਸ਼ਾ ਗਲਤ ਸੰਗਤ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਜੇਕਰ ਕੋਈ ਨਸ਼ੇ ਕਰਨ ਦਾ ਆਦੀ ਹਵੇ ਤਾਂ ਉਨ੍ਹਾਂ ਦੇ ਪਰਿਵਾਰਾ ਨਾਲ ਗੱਲ ਕਰਕੇ ਉਨ੍ਹਾਂ ਦੇ ਇਲਾਜ਼ ਕਰਵਾਉਣਾ ਚਾਹੀਦਾ ਹੈ। ਸੀ.ਸਿਪਾਹੀ ਗੁਰਸੇਵਕ ਸਿੰਘ ਨੇ ਕਿਹਾ ਕਿ ਸਾਨੂੰ ਚਾਰ ਪਹੀਆ ਵਾਹਣ ਚਲਾਉਣ ਲੱਗਿਆ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸੀਟ ਬੈਲਟ ਸਿਰਫ ਚਲਾਨ ਲਈ ਨਹੀ ਏਹ ਤੁਹਾਡੀ ਜਿੰਦਗੀ ਵੀ ਬਚਾਉਦੀ ਹੈ ਉਨ੍ਹਾਂ ਕਿਹਾ ਕਿ ਉਨ੍ਹਾ ਕਿਹਾ ਕਿ ਵਹੀਕਲ ਚਲਾੳਣ ਲੱਗਿਆ ਕਿਸੇ ਪ੍ਰਕਾਰ ਦਾ ਨਸ਼ਾ ਨਹੀ ਕਰਨਾ ਚਾਹੀਦਾ। ਸੜਕੀ ਹਾਦਸਿਆਂ ਤੋਂ ਬਚਣ ਲਈ ਸਾਨੂੰ ਸਾਰਿਆ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਰੂਰ ਕਰਨੀ ਚਾਹੀਦੀ ਹੈ।ਰਾਤ ਸਮੇਂ ਵਹੀਕਲ ਚਲਾਉਣ ਲੱਗਿਆ ਰਿਫਲੈਂਕਟਰ ਜਰੂਰ ਲਗਾਉਣੇ ਚਾਹੀਦੇ ਹਨ ਜਿਸ ਕਰਕੇ ਹਨੇਰੇ ਵਿੱਚ ਸੜਕੀ ਹਦਾਸਿਆਂ ਤੋਂ ਬਚਿਆ ਜਾ ਸਕੇ। ਏ.ਐਸ.ਆਈ ਇੱਕਬਾਲ ਸਿੰਘ ਨੇ ਕਿਹਾ ਕਿ ਜੇ ਕੋਈ ਤੁਹਾਡੇ ਆਲੇ ਦੁਆਲੇ ਨਸ਼ੇ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਦੇ ਹੈਲਪ ਲਾਈਨ ਨੰਬਰ 80549-42100 ਤੇ ਦਿਉ ਜਾਣਕਾਰੀ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Post a Comment

0 Comments
* Please Don't Spam Here. All the Comments are Reviewed by Admin.