Type Here to Get Search Results !

ਸਮਾਜ ਸੇਵੀ ਸੰਸਥਾਵਾਂ ਵੱਲੋਂ ਨਵ ਨਿਯੁਕਤ ਸ.ਚਰਨਜੀਤ ਸਿੰਘ ਸੋਹਲ ਐਸਐਸਪੀ ਦਾ ਕੀਤਾ ਗਿਆ ਸਵਾਗਤ


 ਮਲੋਟ,26 ਅਗਸਤ (ਪ੍ਰੇਮ ਗਰਗ)-ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋ ਹਮੇਸ਼ਾ ਹੀ ਨਵ ਨਿਯੁਕਤ ਅਧਿਕਾਰੀਆਂ ਦਾ ਸਵਾਗਤ ਕੀਤਾ ਜਾਂਦਾ ਹੈ। ਡਾ.ਸੁਖਦੇਵ ਸਿੰਘ ਗਿੱਲ ਜ਼ਿਲਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੀ ਅਗਵਾਈ ਵਿੱਚ ਸਮਾਜ ਸੇਵੀ ਸਸਥਾਵਾ ਦੇ ਅਹੁਦੇਦਾਰਾ ਵੱਲੋਂ ਨਵ-ਨਿਯੁਕਤ ਸ.ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਸਿਰੋਪਾ ਬਖਸ਼ਸ਼ ਕਰਕੇ ਅਤੇ ਗੁਲਦਸਤਾ ਭੇਂਟ ਕਰਕੇ ਜੀ ਆਇਆ ਕਿਹਾ ਗਿਆ। ਡਾ.ਗਿੱਲ ਅਤੇ ਸਮਾਜ ਸੇਵੀਆ ਵੱਲੋਂ ਸ.ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਨੂੰ ਵਧਾਈ ਦਿੱਤੀ ਗਈ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਗਏ ਕੰਮਾਂ ਸਬੰਧੀ ਸ.ਚਰਨਜੀਤ ਸਿੰਘ ਸੋਹਲ ਨੂੰ ਜਾਣਕਾਰੀ ਦਿੱਤੀ ਗਈ। ਸਮਾਜ ਸੇਵੀ ਸੰਸਥਾਵਾਂ ਦਾ ਮੁਖ ਉਦੇਸ਼ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨਾ ਹੈ। ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਮੇਸ਼ਾ ਹੀ ਸਹਿਯੋਗ ਦਿੱਤਾ ਜਾਂਦਾ ਹੈ। ਡਾ.ਗਿੱਲ ਅਤੇ ਸਮਾਜ ਸੇਵੀਆ ਨੇ ਸ.ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਨੂੰ ਦੱਸਿਆ ਕਿ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਪਵਿਤਰ ਧਰਤੀ ਅਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਜ਼ਿਲਾ ਹੈ। ਇਸ ਜ਼ਿਲੇ ਵਿੱਚ ਟ੍ਰੈਫਿਕ, ਨਸ਼ਿਆਂ ਅਤੇ ਚੋਰੀਆਂ ਦੀ ਗੰਭੀਰ ਸਮਸਿਆ ਹੈ। ਪੁਲਿਸ ਪ੍ਰਸ਼ਾਸਨ ਨੂੰ ਇਸ ਪਾਸੇ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ। ਡਾ.ਗਿੱਲ ਨੇ ਕਿਹਾ ਕਿ ਸੀਨੀਅਰ ਸਿਟੀਜਨ, ਔਰਤਾਂ ਅਤੇ ਅਪਹਾਜ ਵਿਅਕਤੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਇਸ ਮੌਕੇ ਸ.ਚਰਨਜੀਤ ਸਿੰਘ ਸੋਹਲ ਐਸਐਸਪੀ ਨੇ ਵਿਸ਼ਵਾਸ ਦਵਾਇਆ ਕਿ ਇਹਨਾ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੀਨੀਅਰ ਸਿਟੀਜਨਾ ਅਤੇ ਇਮਾਨਦਾਰ ਵਿਅਕਤੀਆ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਦੇ ਸਹਿਯੋਗ ਦੀ ਜਰੂਰਤ ਹੈ। ਉਨਾ ਕਿਹਾ ਕਿ ਮੇਰੇ ਦਫਤਰ ਦੇ ਦਰਵਾਜੇ ਲੋਕਾਂ ਲਈ ਹਮੇਸ਼ਾ ਖੁਲੇ ਹਨ ਜਦੋਂ ਮਰਜ਼ੀ ਆ ਕੇ ਮਿਲ ਸਕਦੇ ਹਨ। ਕਿਸੇ ਨਾਲ ਵੀ ਕੋਈ ਨਜਾਇਜ ਧੱਕਾ ਨਹੀ ਕੀਤਾ ਜਾਵੇਗਾ, ਪਰ ਦੋਸ਼ੀਆਂ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਤੇ ਡਾ.ਸੁਖਦੇਵ ਸਿੰਘ ਗਿੱਲ ਜ਼ਿਲਾ ਕੋਆਰਡੀਨੇਟਰ, ਡਾ ਨਰੇਸ਼ ਪਰੂਥੀ ਚੇਅਰਮੈਨ, ਬਲਾਕ ਕੋਆਰਡੀਨੇਟਰ ਹਰਵਿੰਦਰ ਸਿੰਘ ਗਲੋਰੀ, ਪ੍ਰਧਾਨ ਜਸਪ੍ਰੀਤ ਸਿੰਘ, ਪ੍ਰਧਾਨ ਕਾਬਲ ਸਿੰਘ, ਹਰਜੀਤ ਸਿੰਘ, ਦੇਸਰਾਜ ਸਿੰਘ, ਸਰੂਪ ਸਿੰਘ, ਹਰਮੰਦਰ ਸਿੰਘ ਹਰੀ, ਕਸ਼ਮੀਰ ਸਿੰਘ, ਜਗਦੀਸ਼ ਸਿੰਘ, ਸਵਰਨ ਸਿੰਘ, ਲੱਖਾ ਸਿੰਘ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.