Type Here to Get Search Results !

ਸੁਖਬੀਰ ਬਾਦਲ ਨੇ ਅੱਜ ਮਲੋਟ ਫੇਰੀ ਦੌਰਾਨ ਹਰਪ੍ਰੀਤ ਸਿੰਘ ਨੂੰ ਉਮੀਦਵਾਰ ਐਲਾਨਿਆ

-ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਸੁਖਬੀਰ ਬਾਦਲ ਦਾ ਕੀਤਾ ਵਿਰੋਧ-

 ਮਲੋਟ,23 ਅਗਸਤ (ਪ੍ਰੇਮ ਗਰਗ) : ਸੌ ਹਲਕੇ ਸੌ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਮਲੋਟ ਸ਼ਹਿਰ ਵਿਖੇ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ ਗਿਆ । ਰੈਲੀ ਤੋਂ ਪਹਿਲਾਂ ਯੂਥ ਪ੍ਰਧਾਨ ਲੱਪੀ ਈਨਾਖੇੜਾ ਦੀ ਅਗਵਾਈ ਵਿਚ ਸਥਾਨਕ ਦਾਨੇਵਾਲਾ ਚੌਂਕ ਤੋਂ ਮੋਟਰਸਾਈਕਲਾਂ ਤੇ ਕਾਰਾਂ ਦੇ ਇਕ ਵਿਸ਼ਾਲ ਮਾਰਚ ਨਾਲ ਸੁਖਬੀਰ ਬਾਦਲ ਦੇ ਮਲੋਟ ਆਗਮਨ ਤੇ ਭਰਵਾਂ ਸਵਾਗਤ ਕੀਤਾ ਗਿਆ । ਰੈਲੀ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ 2022 ਚੋਣਾ ਲਈ ਮਲੋਟ ਹਲਕੇ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਪਾਰਟੀ ਉਮੀਦਵਾਰ ਐਲਾਨਿਆ । ਸੁਖਬੀਰ ਬਾਦਲ ਨੇ ਕਾਂਗਰਸ ਦੇ ਬੀਤੇ ਸਾਢੇ ਚਾਰ ਸਾਲਾਂ ਵਿਚ ਕੋਈ ਕੰਮ ਨਾ ਕੀਤੇ ਜਾਣ ਤੇ ਜਮ ਕੇ ਵਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਝੂਠੇ ਚੁਣਾਵੀ ਵਾਅਦੇ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਹੈ ।


ਉਹਨਾਂ ਕਿਹਾ ਕਿ ਕਾਂਗਰਸ ਨੇ ਚਾਰ ਸਾਲਾਂ ਵਿਚ ਦੁਕਾਨਦਾਰਾਂ, ਕਿਸਾਨਾਂ, ਮਜਦੂਰਾਂ, ਵਪਾਰੀਆਂ ਤੇ ਮੁਲਾਜਮਾਂ ਦੀ ਭਲਾਈ ਲਈ ਕੋਈ ਕਦਮ ਨਹੀ ਪੁੱਟਿਆ ਅਤੇ ਨਾ ਹੀ ਇਹ ਸਰਕਾਰ ਕਿਸਾਨਾਂ ਦਾ ਕਰਜਾ ਮੁਆਫ ਕਰ ਸਕੀ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਤੋਂ ਇਲਾਵਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪਰਮਿੰਦਰ ਸਿੰਘ ਕੋਲਿਆਂਵਾਲੀ, ਬਸੰਤ ਸਿੰਘ ਕੰਗ, ਰਾਮ ਸਿੰਘ ਆਰੇਵਾਲਾ, ਸਰੋਜ ਸਿੰਘ ਸਰਪੰਚ, ਛਬੀਲ ਸਿੰਘ, ਸ਼ਾਮ ਲਾਲ ਗੁਪਤਾ ਡੱਡੀ, ਹਰਬੰਸ ਸਿੰਘ ਬਰਾੜ, ਲੱਕੀ ਉੜਾਂਗ, ਸੁੱਖੀ ਉੜਾਂਗ, ਪਰਮਿੰਦਰ ਸਿੰਘ ਪੰਮਾ ਬਰਾੜ, ਜਗਤਾਰ ਬਰਾੜ, ਪਿੰਦਰ ਕੰਗ ਅਤੇ ਅਸ਼ਵਨੀ ਗੋਇਲ ਸਮੇਤ ਵੱਡੀ ਗਿਣਤੀ ਵਰਕਰ ਹਾਜਰ ਸਨ ।

 ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਨਾਲ ਸੁਖਬੀਰ ਬਾਦਲ ਖਿਲਾਫ ਰੋਸ ਮੁਜਾਹਰਾ

ਸੁਖਬੀਰ ਬਾਦਲ ਦੇ ਦਾਣਾ ਮੰਡੀ ਮਲੋਟ ਵਿਖੇ ਰੈਲੀ ਨੂੰ ਸੰਬੋਧਨ ਕਰਨ ਮੌਕੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਨਾਲ ਰੋਸ ਮੁਜਾਹਰਾ ਕੀਤਾ ਗਿਆ । ਸੰਯੁਕਤ ਮੋਰਚੇ ਦੇ ਆਗੂ ਲੱਖਾ ਸ਼ਰਮਾ, ਇੰਦਰਜੀਤ ਸਿੰਘ ਅਸਪਾਲਾਂ ਅਤੇ ਕੁਲਵਿੰਦਰ ਜਟਾਣਾ ਆਦਿ ਦੀ ਅਗਵਾਈ ਵਿਚ ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਵਲੋਂ ਸੁਖਬੀਰ ਬਾਦਲ ਨਾਲ ਸਵਾਲ ਜਵਾਬ ਕਰਨ ਲਈ ਵੀ ਸਮਾਂ ਮੰਗਿਆ ਗਿਆ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਕੀਤੇ ਪੁਖਤਾ ਪ੍ਰਬੰਧਾਂ ਤਹਿਤ ਕਿਸਾਨਾਂ ਨੂੰ ਰੈਲੀ ਤੋਂ ਦੂਰ ਹੀ ਰੱਖਿਆ ਗਿਆ ਜਿਸ ਮੌਕੇ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਨਾਅਰੇਬਾਜੀ ਕੀਤੀ ।


Post a Comment

0 Comments
* Please Don't Spam Here. All the Comments are Reviewed by Admin.