[post ads]

ਮਲੋਟ - ਇਸ ਬਾਰੇ ਸੇਵਾ ਮੁਕਤ ਪਿ੍ੰਸਪਲ ਵਿਜੈ ਗਰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੀਟ (ਪੀ ਜੀ) ਪ੍ਰੀਖਿਆ 11ਸਤੰਬਰ 2021ਅਤੇ ਨੀਟ ਪੀ੍ਖਿਆ( ਯੂ ਜੀ)12 ਸਤੰਬਰ 2021 ਨੂੰ ਹੋਣ ਵਾਲੀ ਹੈ ਇਸ ਨੀਟ ਪੀ੍ਖਿਆ ਦੇ ਪ੍ਰੀਖਿਆ ਕੇਂਦਰਾਂ ਦੀਆਂ ਸੂਚੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ੳਨੁ ਨੇ ਅੱਗੇ ਦੱਸਿਆ ਕਿ ਐਮ.ਡੀ/ਐਮ.ਐਸ, ਉੱਚ ਵਿਦਿਅਕ ਸੰਸਥਾਵਾਂ ਮੈਡੀਕਲ ਕਾਲਜ ਵਿੱਚ ਦਾਖਲੇ ਵਿੱਚ ਓਬੀਸੀ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਲਾਭ ਪ੍ਰਦਾਨ ਕਰਨ ਲਈ, 2021 ਵਿੱਚ ਇੱਕ ਸੰਵਿਧਾਨਕ ਸੋਧ ਕੀਤੀ ਗਈ ਜਿਸ ਨਾਲ ਓਬੀਸੀ ਸ਼੍ਰੇਣੀ ਲਈ 27% ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਅਨੁਸਾਰ, 2021-22 ਵਿੱਚ ਮੈਡੀਕਲ / ਡੈਂਟਲ ਕਾਲਜਾਂ ਵਿੱਚ ਸੀਟਾਂ ਨੂੰ ਇਸ ਵਾਧੂ 27% ਓਬੀਸੀ ਰਾਖਵੇਂਕਰਨ ਦੇ ਅਨੁਕੂਲ ਬਣਾਉਣ ਲਈ ਇਸ ਸਾਲਾਂ ਸੀਟਾਂ ਨੂੰ ਵਧਾਇਆ ਜਾਵੇ । ਤਾਂ ਜੋ ਅਣਰਾਖਵੀਂ ਅਤੇ ਰਾਖਵੀਂ ਸ਼੍ਰੇਣੀ ਲਈ ਉਪਲਬਧ ਸੀਟਾਂ ਦੀ ਕੁੱਲ ਸੰਖਿਆ ਘੱਟ ਨਾ ਹੋਵੇ. ਇਸ ਲਈ ਸਾਰੀਆਂ ਸ਼੍ਰੇਣੀਆਂ ਨੂੰ ਇਸ ਦਾ ਲਾਭ ਮਿਲਦਾ ਸਕੇ। ਸੋ ਰਾਜ ਦੇ ਨਾਲ ਨਾਲ ਸਾਰੇ ਭਾਰਤ ਵਿੱਚ ਇਹ ਮੈਡੀਕਲ ਸੀਟਾਂ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਕਿਸੇ ਵੀ ਸ਼੍ਰੇਣੀਆਂ ਨੂੰ ਇਸ ੳਬੀਸੀ ਰਾਖਵੇਂਕਰਨ ਦਾ ਨੁਕਸਾਨ ਨਾ ਪਹੁੰਚਾ । ਇਹ ਮੰਗ ਸਾਰੇ ਮਾਪੇ ਦੀ ਨੈਸ਼ਨਲ ਮੈਡੀਕਲ ਕਮੀਸ਼ਨ ਨੂੰ ਰੱਖ ਗਈ ਹੈ ਕਿ ਮੈਡੀਕਲ ਕਾਲਜ ਵਿਚ ਸੀਟ ਦਾ ਵਾਧਾ ਕੀਤਾ ਜਾਵੇ। ਤਾ ਜੋ ਇਸ ਨਾਲ ਸਾਰੇ ਸ਼੍ਰੇਣੀਆਂ ਨੂੰ ਇਸ ਵਾਧੇ ਦਾ ਫਾਇਦਾ ਮਿਲਦਾ ਸਕੇ। ਵਿਦਿਆਰਥੀਆਂ ਦੇ ਮਾਪਿਆਂ ਨੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਇਹ ਵਾਧਾ ਇਸ ਸਾਲ 2021 ਤੋਂ ਕੀਤੀ ਜਾਵੇ। ਤਾਂ ਜੋ ਵਿਦਿਆਰਥੀਆਂ ਬਿਨਾਂ ਕਿਸੇ ਚਿੰਤਾ ਤੋਂ ਨੀਟ (ਪੀ ਜੀ) ਅਤੇ ਨੀਟ (ਯੂ ਜੀ) ਪ੍ਰੀਖਿਆ ਦੀ ਤਿਆਰੀ ਕਰ ਸਕਣ, ਅਤੇ ਅਪਣੀ ਪੜ੍ਹਾਈ ਨੂੰ ਲਗਾਤਾਰ ਜਾਰੀ ਰੱਖ ਸਕਣ ।ਇਹ ਨੀਟ ਪ੍ਰੀਖਿਆ ਹੁਣ ਭਾਰਤ ਦੀ ਲੋਕਲ ਭਾਸ਼ਾਵਾਂ ਵਿਚ ਵੀ ਕਰਿਆ ਜਾਦੀ ਹੈ। ਇਸ ਪੀ੍ਖਿਆ ਵਿਚ ਹਰ ਸਾਲ ਲੱਗਭਗ 17 ਲੱਖਾਂ ਵਿਦਿਆਰਥੀਆਂ ਹਿੱਸਾ ਲੈਂਦੇ ਹਨ। ਪਿਛਲੇ ਸਾਲ ਇਕਨੋਮਿਕਲ ਪੱਛੜੇ ਵਰਗ ਨੂੰ 10% ਸੀਟਾਂ ਦਿੱਤੀ ਸਨ। ਤਾ ਕੇਂਦਰ ਸਰਕਾਰ ਨੇ ਸਾਰੇ ਮੈਡੀਕਲ ਕਾਲਜ ਵਿੱਚ ਸੀਟਾਂ ਨੂੰ ਅਨੁਕੂਲ ਕਰਨ ਲਈ ਸੀਟਾਂ ਦਾ ਵਾਧਾ ਕੀਤਾ ਸੀ। ਸੋ ਇਸ ਤਰ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਦੀ ਮੰਗ ਹੈ ਕਿ ਇਸ ਸਾਲ ਵੀ ਉਬੀਸੀ ਰਾਖਵਾਂਕਰਨ ਨੂੰ ਅਨੁਕੂਲ ਕਰ ਕੇ ਮੈਡੀਕਲ ਕਾਲਜ ਵਿੱਚ ਸੀਟਾਂ ਦਾ ਵਾਧਾ ਕੀਤਾ ਜਾਵੇ। ਤਾਂ ਜੋ ਇਸ ਰਾਖਵਾਂਕਰਨ ਕਰਨ ਦਾ ਕਿਸੇ ਵੀ ਵਰਗ ਤੇ ਕੋਈ ਅਸਰ ਨਾ ਪੇ ਸਕੇ।


ਵਿਜੈ ਗਰਗ ਸਾਬਕਾ ਪੀਈਐਸ -1

ਸੇਵਾ ਮੁਕਤ ਪਿ੍ੰਸਪਲ
 ਮਲੋਟ ਪੰਜਾਬ

Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.