Type Here to Get Search Results !

ਗੋਲੀ ਲੱਗਣ ਨਾਲ ਏ ਐੱਸ ਆਈ ਦੀ ਮੌਤ

 

ਗੋਲੀ ਲੱਗਣ ਨਾਲ ਏ ਐੱਸ ਆਈ ਦੀ ਮੌਤ


ਮਮਦੋਟ 02 ਅਕਤੂਬਰ ( ਗੁਰਪ੍ਰੀਤ ਸਿੰਘ ਸੰਧੂ ) 1 ਅਕਤੂਬਰ ਦੀ ਦੇਰ ਰਾਤ ਨੂੰ  ਮਮਦੋਟ ਪੁਲੀਸ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਰਹਿ ਰਹੇ (ਏ ਐਸ ਆਈ )ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਲੀ ਲੱਗਣ ਦੇ ਮੁੱਖ ਕਾਰਨਾਂ ਦਾ ਹਾਲੇ ਤੀਕ ਪਤਾ ਨਹੀਂ ਲੱਗ ਸਕਿਆ ।

ਜਾਣਕਾਰੀ ਮੁਤਾਬਕ ਏ ਐੱਸ ਆਈ ਜਤਿੰਦਰ ਸਿੰਘ ਡਿਊਟੀ ਖ਼ਤਮ ਹੋਣ ਉਪਰੰਤ ਆਪਣੇ ਕੁਆਟਰ ਵਿੱਚ ਚਲਾ ਗਿਆ ਸੀ ਕਿ ਦੇਰ ਰਾਤ ਕਰੀਬ ਦੱਸ ਵਜੇ ਇਕਦਮ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਥਾਣੇ ਅੰਦਰ ਮੌਜੂਦ ਲੋਕਾਂ ਨੇ ਅੰਦਰ ਜਾ ਕੇ ਵੇਖਿਆ ਕਿ ਏ ਐੱਸ ਆਈ ਜਤਿੰਦਰ ਸਿੰਘ ਖੂਨ ਨਾਲ ਲੱਥਪੱਥ ਹੋ ਕੇ ਡਿੱਗਾ ਪਿਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। 

ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਏਐਸਆਈ ਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪੁੱਜ ਗਏ ।

ਫਿਲਹਾਲ ਮੌਕੇ ਤੇ ਪੁੱਜੇ ਡੀ ਐੱਸ ਪੀ ਆਜ਼ਾਦ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਘਟਨਾ ਸੰਬੰਧੀ ਬੜੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਸਦੇ ਸਬੰਧ ਵਿਚ ਫਿੰਗਰ ਪ੍ਰਿੰਟ ਐਕਸਪਰਟ ਵੀ ਬੁਲਾ ਲਏ ਗਏ ਹਨ। ਪੁਲੀਸ ਨੇ ਮ੍ਰਿਤਕ ਏਐਸਆਈ ਦੀ ਲਾਸ਼ ਨੂੰ ਫਿਰੋਜ਼ਪੁਰ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਮਦੋਟ ਪੁਲਿਸ ਵੱਲੋਂ  ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ  174 ਦੀ ਕਾਰਵਾਈ ਉਪਰੰਤ  ਪੋਸਟਮਾਰਟਮ  ਕਰਵਾ ਕੇ ਲਾਸ਼ ਵਾਰਿਸਾਂ  ਦੇ ਹਵਾਲੇ ਕਰ ਦਿੱਤੀ ਹੈ।

Post a Comment

0 Comments
* Please Don't Spam Here. All the Comments are Reviewed by Admin.