Type Here to Get Search Results !

ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦਾ ਸ਼ਹੀਦੀ  ਦਿਹਾੜਾ ਮਨਾਇਆ ਗਿਆ

  ਬਾਬਾ ਬਕਾਲਾ 24 ਮਾਰਚ ( ਜਗਦੀਸ਼ ਸਿੰਘ ਚਾਹਲ) ਮਨੁੱਖੀ ਭਲਾਈ ਸੰਸਥਾ (ਰਜਿ:) ਅਤੇ ਸਾਬਕਾ ਸੈਨਿਕ ਭਲਾਈ ਸੰਸਥਾ ਦੇ ਪੰਜਾਬ ਪ੍ਰਧਾਨ ਤਰਸੇਮ ਸਿੰਘ ਬਾਠ  ਉਹਨਾਂ ਦੀ ਸਮੁੱਚੀ ਟੀਮ ਨੇ ਬਾਬਾ ਬਕਾਲਾ ਸਾਹਿਬ ਮੁੱਖ ਦਫ਼ਤਰ  ਵਿਖੇ  ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ । ਸ਼ਰਧਾਂਜਲੀ ਭੇਟ ਕਰਨ ਲਈ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਸਾਨੂੰ ਵੀ ਸ਼ਹੀਦ  ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਵਾਂਗ ਦੇਸ਼ ਕੌਮ ਤੋਂ ਜਾਨ ਵਾਰਨ ਦਾ ਜਜ਼ਬਾ ਰੱਖਣਾ ਚਾਹੀਦਾ ਹੈ। ਓਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਹੋ ਕੇ ਦੇਸ਼ ਕੌਮ ਲਈ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਹਨਾਂ ਸ਼ਹੀਦਾਂ ਦੇ ਬਣਾਏ ਹੋਏ ਰਸਤੇ ਤੇ ਚੱਲਣ ਲਈ ਨੌਜਵਾਨਾਂ ਨੂੰ ਅਪੀਲ ਕੀਤੀ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਮੀਤ ਪ੍ਰਧਾਨ ਰਜਿੰਦਰ ਸਿੰਘ ਦਨਿਆਲ ,  ਜਗਤਾਰ ਸਿੰਘ ਧਿਆਨਪੁਰ,  ਬਲਦੇਵ ਸਿੰਘ ਰਈਆ , ਰਣਜੀਤ ਸਿੰਘ ਟਾਟਾਨਗਰ  ,ਰਾਕੇਸ਼ ਕੁਮਾਰ ਸੰਦੀਪ ਕੁਮਾਰ ਬੌਬੀ ਆਦਿ ਹਾਜ਼ਰ ਸਨ

Post a Comment

0 Comments
* Please Don't Spam Here. All the Comments are Reviewed by Admin.