Type Here to Get Search Results !

ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਕੀਤੇ ਪ੍ਰਬੰਧਾਂ ਵਿੱਚ ਦਿੱਤਾ ਜਾਵੇ ਸਹਿਯੋਗ -- ਡਿਪਟੀ ਕਮਿਸ਼ਨਰ

ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਕੀਤੇ ਪ੍ਰਬੰਧਾਂ ਵਿੱਚ ਦਿੱਤਾ ਜਾਵੇ ਸਹਿਯੋਗ -- ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ 21 ਅਪ੍ਰੈਲ, (BTTNEWS)-
 ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ 241 ਪਿੰਡਾਂ ਵਿਚ ਲਾਲ ਲਕੀਰ ਦੇ ਘੇਰੇ ਵਿਚ ਆਉਦੇਂ ਘਰਾਂ ਦੇ ਮਾਲਕਾਨਾ ਹੱਕ ਦਿਤੇ ਜਾ ਰਹੇ ਹਨ। ਇਨਾਂ ਪਿੰਡਾਂ ਵਿਚੋਂ ਤਕਰੀਬਨ 190 ਪਿੰਡਾਂ ਦੇ ਘਰਾਂ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ ਅਤੇ 64 ਪਿੰਡ ਦੇ ਘਰਾਂ ਦੀ ਡਰੋਨ ਫਲਾਇੰਗ ਰਾਹੀਂ ਨਕਸਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਬਾਕੀ ਰਹਿੰਦੇ ਘਰਾਂ ਦੀ ਵੀ ਜਲਦੀ ਨਿਸ਼ਾਨਦੇਹੀ ਕਰਵਾ ਲਈ ਜਾਵੇਗੀ। ਵਿਨੀਤ ਕੁਮਾਰ ਆਈ.ਏ.ਐਸ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਲ, ਪੰਚਾਇਤ ਵਿਭਾਗ ਅਤੇ ਕੇਂਦਰ ਸਰਕਾਰ ਦੀ ਟੀਮ ਵੱਲੋਂ ਹਰ ਪਿੰਡ ਦੀ ਗਰਾਮ ਸਭਾ ਦਾ ਇਜਲਾਸ ਬੁਲਾ ਕੇ ਮਾਲ ਰਿਕਾਰਡ ਦੀ ਨਿਸ਼ਾਨ ਦੇਹੀ ਕਰਾਉਣ ਉਪਰੰਤ ਡਰੋਨ ਸਰਵੇ ਕਰਵਾਇਆ ਜਾਂਦਾ ਹੈ, ਇਸ ਤੋਂ ਬਾਅਦ ਡੋਰ ਟੂ ਡੋਰ ਸਰਵੇ ਕਰਵਾਇਆ ਜਾਂਦਾ ਹੈ ਅਤੇ ਨਕਸ਼ਾ ਤਿਆਰ ਕਰਵਾਇਆ ਜਾਂਦਾ ਹੈ, ਇਸ ਤੋਂ ਉਪਰੰਤ 15 ਦਿਨਾਂ ਲਈ ਜਨਤਕ ਤੋਰ ਤੇ ਇਤਰਾਜ ਮੰਗੇ ਜਾਂਦੇ ਹਨ, ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਘਰਾਂ ਦੇ ਮਾਲਕਾਂ ਨੂੰ ਸਰਟੀਫਿਕੇਟ ਦੇ ਕੇ ਮਾਲਕਾਨਾ ਹੱਕ ਦੇ ਦਿਤੇ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਜਿਲੇ ਦੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਸਬੰਧਿਤ ਅਧਿਕਾਰੀ ਮਾਲਕਾਨਾ ਹੱਕ ਮੁਹੱਇਆ ਕਰਵਾਉਣ ਸਬੰਧੀ ਪਿੰਡਾਂ ਵਿਚ ਵੱਖ ਵੱਖ ਵੇਰਵੇ ਪ੍ਰਾਪਤ ਕਰਨ ਲਈ ਆਉਂਦਾ ਹੈ ਤਾਂ ਅਧਿਕਾਰੀ ਨੂੰ ਪੂਰਨ ਸਹਿਯੋਗ ਦਿਤਾ ਜਾਵੇ। ਉਹਨਾ ਦੱਸਿਆ ਕਿ ਇਹ ਸਕੀਮ ਪਿੰਡ ਵਾਸੀਆਂ ਦੀ ਸਹੂਲਤ ਅਤੇ ਉਹਨਾ ਨੂੰ ਆਪਣੇ ਹੀ ਘਰਾਂ ਦੇ ਮਾਲਕਾਨਾ ਹੱਕ ਦੇਣ ਦੀ ਸਰਕਾਰੀ ਸਕੀਮ ਹੈ। ਉਹਨਾ ਦੱਸਿਆ ਕਿ ਦਿਤੇ ਗਏ ਸਰਟੀਫਿਕੇਟ ਦੇ ਅਧਾਰ ਤੇ ਘਰਾਂ ਦੇ ਮਾਲਕ ਅਪਣੇ ਨਾਮ ਤੇ ਰਜਿਸਟਰੀ ਵੀ ਕਰਵਾ ਸਕਦੇ ਹਨ।

Post a Comment

0 Comments
* Please Don't Spam Here. All the Comments are Reviewed by Admin.