Type Here to Get Search Results !

ਬਾਬਾ ਬਿਧੀ ਚੰਦ ਜੀ ਸੁਰਸਿੰਘ ਵਾਲਿਆਂ ਦੇ ਡੇਰੇ ਨੂੰ ਬਿਜਲੀ ਵਿਭਾਗ ਨੇ ਕੀਤਾ 26 ਲੱਖ ਦਾ ਜੁਰਮਾਨਾਂ

 ਤਰਨਤਾਰਨ 13 ਮਈ  (ਗੁਰਕੀਰਤ ਸਿੰਘ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਸੁਰ-ਸਿੰਘ ਵਲੋਂ ਇਸ ਸਬੰਧੀ ਲਗਭਗ 26 ਲੱਖ ਰੁਪਏ ਦਾ ਨੋਟਿਸ ਭੇਜਿਆ 

ਬਾਬਾ ਬਿਧੀ ਚੰਦ ਜੀ ਸੁਰਸਿੰਘ ਵਾਲਿਆਂ ਦੇ ਡੇਰੇ ਨੂੰ ਬਿਜਲੀ ਵਿਭਾਗ ਨੇ ਕੀਤਾ 26 ਲੱਖ ਦਾ ਜੁਰਮਾਨਾਂ

ਤਰਨਤਾਰਨ ਪੀ.ਸੀ.ਪੀ.ਸੀ.ਐਲ. ਦੇ ਇਕ ਬੁਲਾਰੇ ਨੇ ਦਸਿਆ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਨਫ਼ੋਰਸਮੈਂਟ ਵਿੰਗ ਨੂੰ ਉਸ ਸਮੇਂ ਇਕ ਵੱਡੀ ਸਫ਼ਲਤਾ ਮਿਲੀ ਜਦੋਂ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਕਸਬੇ ਵਿਚ ਇਕ ਡੇਰੇ ਵਲੋਂ ਕੀਤੀ ਜਾ ਰਹੀ ਵੱਡੇ ਪੈਮਾਨੇ ’ਤੇ ਬਿਜਲੀ ਚੋਰੀ ਫੜੀ ਗਈ 

ਬੁਲਾਰੇ ਨੇ ਦਸਿਆ ਕਿ ਬਿਜਲੀ ਚੋਰੀ ਦੀ ਸ਼ਿਕਾਇਤ ਦੀ ਪੜਤਾਲ ਕਰਨ ਲਈ ਇਨਫ਼ੋਰਸਮੈਂਟ ਵਿੰਗ ਦੀ ਤਰਨਤਾਰਨ ਟੀਮ ਜਦੋਂ ਭਿੱਖੀਵਿੰਡ ਵਿਖੇ ਇਕ ਡੇਰੇ ’ਤੇ ਪਹੁੰਚੀ ਤਾਂ ਮੌਕੇ ’ਤੇ ਪਾਇਆ ਕਿ ਡੇਰੇ ਵਲੋਂ ਗ਼ੈਰ-ਕਾਨੂੰਨੀ ਰੂਪ ਨਾਲ ਇਕ ਨਾਜਾਇਜ਼ ਟਰਾਂਸਫ਼ਾਰਮਰ ਨੂੰ ਸਿੱਧੇ ਤੌਰ ’ਤੇ ਹਾਈ ਟੈਂਸ਼ਨ ਤਾਰਾਂ ਨਾਲ ਜੋੜ ਕੇ ਉਸ ਤੋਂ ਵੱਡੇ ਪੈਮਾਨੇ ਵਿਚ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਟੀਮ ਵਲੋਂ ਮੌਕੇ ’ਤੇ ਬਿਜਲੀ ਦਾ ਲੋਡ ਚੈੱਕ ਕਰਨ ’ਤੇ 17 ਏ.ਸੀ, 8 ਗੀਜਰ, 4 ਮੋਟਰਾਂ, 196 ਲਾਈਟਾਂ ਅਤੇ 87 ਪੱਖੇ ਤੋਂ ਵੀ ਜ਼ਿਆਦਾ ਲੋਡ ਸਿੱਧੀ ਬਿਜਲੀ ਚੋਰੀ ਰਾਹੀਂ ਚਲਦਾ ਪਾਇਆ ਗਿਆ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਸੁਰ-ਸਿੰਘ ਵਲੋਂ ਇਸ ਸਬੰਧੀ ਲਗਭਗ 26 ਲੱਖ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ ਅਤੇ ਇਸ ਸਬੰਧੀ ਐਫ਼.ਆਈ.ਆਰ ਕਰਵਾਉਣ ਦਰਜ ਕਰਵਾਉਣ ਲਈ ਐਂਟੀ ਪਾਵਰ ਥੈਫਟ ਥਾਣਾ ਵੇਰਕਾ, ਅੰਮ੍ਰਿਤਸਰ ਨੂੰ ਵੀ ਸਬੰਧਤ ਦਫ਼ਤਰ ਵਲੋਂ ਲਿਖ ਦਿਤਾ ਗਿਆ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ  ਪੰਜਾਬ ਦੇ ਸਾਰੇ ਸਤਿਕਾਰਯੋਗ ਬਿਜਲੀ ਖਪਤਕਾਰਾਂ ਨੂੰ ਰਾਜ ਵਿਚ ਬਿਜਲੀ ਦੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਦੀ ਚੋਰੀ ਨੂੰ ਰੋਕਣ ਵਿਚ ਪੀਐਸਪੀਸੀਐਲ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਕੋਈ ਵੀ ਖਪਤਕਾਰ/ਨਾਗਰਿਕ ਬਿਜਲੀ ਦੀ ਚੋਰੀ ਬਾਰੇ ਵਟਸਐਪ ਨੰਬਰ 96461-75770 ’ਤੇ ਜਾਣਕਾਰੀ ਦੇ ਸਕਦਾ ਹੈ।

Post a Comment

0 Comments
* Please Don't Spam Here. All the Comments are Reviewed by Admin.