Type Here to Get Search Results !

ਸੁੱਖਾ ਦੁਨੇਕੇ ਗੈਂਗ ਨਾਲ ਸਬੰਧਿਤ 02 ਗੈਗਸਟਰ ਹਥਿਆਰਾਂ ਸਮੇਤ ਕਾਬੂ

 ਸ੍ਰੀ ਮੁਕਤਸਰ ਸਾਹਿਬ, 09 ਮਈ, (BTTNEWS)- SSP ਸ੍ਰੀ ਮੁਕਤਸਰ ਸਾਹਿਬ ਧਰੁਮਨ ਐੱਚ ਨਿੰਬਾਲੇ ਦੇ ਦਿਸ਼ਾਂ ਨਿਰਦੇਸ਼ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਮਾੜੇ ਅਨਸਰਾਂ ਅਤੇ ਗੈਗਸਟਰਾਂ ਦੇ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵਕਤ ਭਰਵਾਂ ਹੁਗਾਰਾ ਮਿਲਿਆ ਜਦੋਂ ਮੋਹਨ ਲਾਲ ਕਪਤਾਨ ਪੁਲਿਸ (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਗੁਰਪ੍ਰੀਤ ਸਿੰਘ ਉੱਪ ਕਪਤਾਨ ਪੁਲਿਸ (ਡੀ) ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸੁੱਖਾ ਦੁਨੇਕੇ ਗੈਂਗ ਨਾਲ ਸਬੰਧਿਤ 02 ਗੈਗਸ਼ਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ। 

ਸੁੱਖਾ ਦੁਨੇਕੇ ਗੈਂਗ ਨਾਲ ਸਬੰਧਿਤ 02 ਗੈਗਸਟਰ ਹਥਿਆਰਾਂ ਸਮੇਤ ਕਾਬੂ

ਜਾਣਕਾਰੀ ਅਨੁਸਾਰ ਸ.ਥ. ਰਮੇਸ਼ ਕੁਮਾਰ 703/ ਸ.ਮ.ਸ ਸੀ.ਆਈ.ਏ ਸਟਾਫ ਸਮੇਤ ਸਾਥੀ ਕਾਰਮਚਾਰੀਆਂ ਦੇ ਪਿੰਡ ਜੰਡੋਕੇ ਮੌਜੂਦ ਸੀ ਤਾਂ ਉਹਨ੍ਹਾ ਨੂੰ ਇਤਲਾਹ ਮਿਲੀ ਕਿ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਰਦੂਲ ਸਿੰਘ ਵਾਸੀ ਡੋਹਕ ਅਤੇ ਹਰਪ੍ਰੀਤ ਸਿੰਘ ਉਰਫ ਹੈਰੀ ਉਰਫ ਗੱਲੀ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਰੁਪਾਣਾ ਜਿਹਨਾਂ ਪਾਸ ਨਜਾਇਜ਼ ਅਸਲਾ ਹੈ ਅਤੇ ਇਹਨ੍ਹਾ ਪਾਸ ਵਿਦੇਸ਼ੀ ਨੰਬਰ ਵੀ ਚੱਲਦੇ ਹਨ ਅਤੇ ਇਹ ਸੁੱਖਾ ਦੁਨੇਕੇ ਗਰੁੱਪ ਨਾਲ ਸਬੰਧ ਰੱਖਦੇ ਹਨ ਅਤੇ ਆਪਣੇ ਮੋਬਾਇਲ ਫੋਨ ਤੋਂ ਵੱਟਸਐਪ ਕਾਲਾ ਰਾਂਹੀ ਡਰਾ ਧਮਕਾ ਕੇ ਲੋਕਾਂ ਤੋਂ ਫਿਰੋਤੀਆਂ ਮੰਗਦੇ ਹਨ, ਜਿਸ ਤੇ ਸ.ਥ. ਰਮੇਸ਼ ਕੁਮਾਰ ਨੇ ਰੁੱਕਾ ਥਾਣਾ ਭੇਜ ਕੇ ਇਹਨ੍ਹਾ ਪਰ ਮੁਕੱਦਮਾ ਨੰ:40 ਮਿਤੀ 09.05.2022 ਅ/ਧ 384/506 ਹਿੰ:ਦੰ: 25(6), 25(7), 25(28) ਅਸਲਾ ਐਕਟ ਥਾਣਾ ਬਰੀਵਾਲਾ ਦਰਜ਼ ਰਜ਼ਿਸਟਰ ਕਰਵਾਇਆ ਅਤੇ ਮੁਕੱਦਮਾ ਵਿੱਚ ਗ੍ਰਿਫਤਾਰ ਕੀਤ ਹੈ। ਇਹਨਾਂ ਪਾਸੋਂ ਇੱਕ 315 ਬੋਰ ਦਾ ਪਿਸਤੋਲ ਸਮੇਤ 03 ਜਿੰਦਾ ਕਾਰਤੂਸ ਅਤੇ 02 ਮੋਬਾਇਲ ਫੋਨ ਬਾਰਮਦ ਹੋਏ ਹਨ। ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਡੋਹਕ ਥਾਣਾ ਬਰੀਵਾਲਾ ਦੇ ਇੱਕ ਮੁਕੱਦਮਾ ਵਿੱਚ ਪਹਿਲਾਂ ਹੀ ਲੋੜੀਦਾ ਸੀ ਜੋ ਫਰਾਰ ਚੱਲ ਰਿਹਾ ਸੀ।

Post a Comment

0 Comments
* Please Don't Spam Here. All the Comments are Reviewed by Admin.