Type Here to Get Search Results !

ਯੂ ਪੀ ਐਸ ਸੀ ਪ੍ਰੀਖਿਆ 'ਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦੇ ਜਸਪਿੰਦਰ ਸਿੰਘ ਨੇ ਕੀਤਾ 33ਵਾਂ ਰੈਂਕ ਹਾਸਲ

ਕਿਸਾਨ ਪਰਿਵਾਰ ਨਾਲ ਸਬੰਧਿਤ ਜਸਪਿੰਦਰ  ਦੀ ਪ੍ਰਾਪਤੀ ਤੇ ਘਰ ਵਧਾਈਆ ਦੇਣ ਵਾਲਿਆ ਦਾ ਲੱਗਾ ਤਾਂਤਾ 

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਭੁੱਲਰ ਦੇ ਆਮ ਕਿਸਾਨ ਦੇ ਪੁੱਤਰ ਨੇ ਯੂ ਪੀ ਐਸ ਸੀ ਦੇ ਆਏ ਨਤੀਜੇ ਚ 33ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੁੱਲਰ ਪਿੰਡ ਦੇ ਕਿਸਾਨ ਨਛੱਤਰ ਸਿੰਘ ਭੁੱਲਰ ਅਤੇ ਨਵਦੀਪ ਕੌਰ ਭੁੱਲਰ ਦੇ ਬੇਟੇ ਜਸਪਿੰਦਰ ਨੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਜਸਪਿੰਦਰ ਸਿੰਘ ਨੇ 12ਵੀਂ ਤੱਕ ਦੀ ਪੜਾਈ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਅਤੇ ਇਸ ਉਪਰੰਤ ਬੀ ਏ ਐਲ ਐਲ ਬੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ । 27 ਸਾਲ ਦੇ ਜਸਪਿੰਦਰ ਨੇ ਦੂਜੀ ਵਾਰ ਇਹ ਪ੍ਰੀਖਿਆ ਦਿੱਤੀ ਅਤੇ 33ਵਾਂ ਰੈਂਕ ਹਾਸਲ ਕੀਤਾ। ਜਸਪਿੰਦਰ ਦੀ ਇਸ ਪ੍ਰਾਪਤੀ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸੀਨੀਅਰ ਆਗੂ ਬਲਰਾਜ ਸਿੰਘ ਭੁੱਲਰ ਨੇ ਇਸ ਤੇ ਪਰਿਵਾਰ ਨੂੰ ਵਧਾਈ ਦਿੱਤੀ ਹੈ।

Post a Comment

0 Comments
* Please Don't Spam Here. All the Comments are Reviewed by Admin.