ਪਿੰਡ ਬਾਦਲ ਵਿਖੇ ਖਜ਼ਾਨਾ ਮੰਤਰੀ ਦੀ ਕੋਠੀ ਅੱਗੇ ਲਗਾਇਆ ਧਰਨਾ

On

 ਪਿੰਡ ਬਾਦਲ (ਸ੍ਰੀ ਮੁਕਤਸਰ ਸਾਹਿਬ )  : ਅੱਜ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਦੇ ਸੱਦੇ ਤੇ ਅਧਿਆਪਕ ਅਤੇ ਹੋਰ ਜਥੇਬੰਦੀਆਂ  ਵਲੋਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਪਿੰਡ ਬਾਦਲ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਨਹ੍ਹਾਰੇਬਾਜ਼ੀ ਕੀਤੀ ।

ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਮੁਲਾਜਮ ਜਥੇਬੰਦੀਆਂ ਵਲੋਂ ਪਿਛਲੇ ਲੰਮੇ ਸਮੇ ਤੋ ਸਗਰਸ਼ ਕੀਤਾ ਜਾ ਰਿਹਾ ਹੈ ਇਸ ਦੇ ਚਲਦੇ ਅੱਜ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਸੱਦੇ ਤੇ  ਮੁਲਾਜਮ ਜਥੇਬੰਦੀਆਂ ਵਲੋਂ ਆਪਣੇ ਪ੍ਰੋਗਰਾਮ ਅਨੁਸ਼ਾਰ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਪਿੰਡ ਬਾਦਲ ਦਾ ਘਰਾਵ ਕਰਕੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਪ੍ਰਦਰਸ਼ਨ ਕਰਨਾ ਸੀ  ਪੁਲਿਸ ਵਲੋਂ ਵਿੱਤ ਮੰਤਰੀ ਦੀ ਕੋਠੀ ਤੱਕ ਜਾਣ ਵਾਲੇ ਰਾਸਤੇ ਵਿਚ ਬੈਰੀਕੇਟ ਕਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਮੁਲਾਜਮ ਜਥੇਬੰਦੀਆਂ ਵਲੋਂ ਰੋਕਾ ਨੂੰ ਪਾਰ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਦੀ ਕੋਠੀ ਅਗੇ ਆਪਣਾ ਬੈਨਰ ਲਗਾ ਕੇ ਰੋਸ਼ ਪ੍ਰਗਟ ਕੀਤਾ ਅਤੇ ਜਮ ਕੇ ਨਹ੍ਹਾਰੇਬਾਜ਼ੀ ਕੀਤੀ ।

Read More ਹੜ੍ਹ ਪੀੜਤਾਂ ਦੀ ਸਰਕਾਰ ਵਲੋਂ ਕੀਤੀ ਜਾਵੇਗੀ ਹਰ ਸੰਭਵ ਸਹਾਇਤਾ: ਡਾ. ਬਲਜੀਤ ਕੌਰ

ਇਸ ਮੌਕੇ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ 2004 ਤੋਂ ਬਾਅਦ ਵਾਲੇ ਮੁਲਾਜਮਾ ਦੀ ਪੈਨਸ਼ਨ ਬੰਦ ਕੀਤੀ ਹੋਈ ਹੈ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਸਗਰਸ਼ ਕੀਤਾ ਜਾ ਰਿਹਾ ਪਰ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਜਦੋ ਕੇ ਇਕ ਵਦਾਇਕ ਜਿੰਨੇ ਵਾਰੀ ਵੀ ਚੁਣਿਆਂ ਜਾਂਦਾ ਹੈ ਉਸ ਦੀਆਂ ਉਣੀਆਂ ਹੀ ਪੈਨਸ਼ਨਾਂ ਲਗਦੀਆਂ ਹਨ ਪਰ ਮੁਲਾਜਮਾ ਨੇ ਤਾਂ ਸਿਰਫ ਹੀ ਪੈਨਸ਼ਨ ਮਿਲਦੀ ਸੀ ਉਹ ਵੀ ਬੰਦ ਕਰ ਦਿਤੀ ਹੈ ਮੁਲਾਜਮ ਜਥੇਬੰਦੀਆਂ ਵਲੋਂ ਲਗਾਤਾਰ ਸਗਰਸ਼ ਕੀਤਾ ਜਾ ਰਿਹਾ ਹੈ ਅੱਜ ਵੀ ਪੁਰਾਣੀ ਪੈਨਸ਼ਨ ਬਹਾਲੀ ਦੇ ਸੱਦੇ ਤੇ ਖ਼ਜ਼ਾਨਾ ਮੰਤਰੀ ਦੀ ਕੋਠੀ ਅਗੇ ਪ੍ਰਦਰਸ਼ਨ ਕਰਨਾ ਸੀ ਸਾਨੂੰ ਪੁਲਿਸ ਵਲੋਂ ਥਾਂ ਥਾਂ ਨਾਕੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਮੁਲਾਜਮਾ ਨੇ ਰੋਕਾ ਦੀ ਪਰਵਾਹ ਨਾ ਕਰਦੇ ਹੋਏ ਖਜ਼ਾਨਾ ਮੰਤਰੀ ਦੀ ਕੋਠੀ ਅਗੇ ਪ੍ਰਦਰਸ਼ਨ ਕੀਤਾ ਉਣਾ ਕਿਹਾ ਕਿ ਜਦੋ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾਂਦੀ ਤਦ ਤੱਕ ਸਗਰਸ ਜਾਰੀ ਰਹੇਗਾ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored