ਪੰਜਾਬ ਦੇ ਲੋਕ ਰਿਵਾਇਤੀ ਪਾਰਟੀਆਂ ਨੂੰ ਚੱਲਦਾ ਕਰਨ ਨੂੰ ਉਤਾਵਲੇ :- ਸਿੰਧੀ

On

 ਮਮਦੋਟ ਦੇ ਵਾਰਡ 1 ਵਿਚ ਲੋਕਾਂ ਨੂੰ ਵੰਡੇ ਬਿਜਲੀ ਗਰੰਟੀ ਕਾਰਡ |

ਮਮਦੋਟ 7 ਅਗਸਤ( ਗੁਰਪ੍ਰੀਤ ਸਿੰਘ ਸੰਧੂ) : ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਇਹਨਾਂ ਰਿਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਉਤਾਵਲੇ ਹੋਏ ਬੈਠੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲਾ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ ਨੇ ਕੀਤਾ ਉਹਨਾਂ ਨੇ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨਾਲ 300 ਯੂਨਿਟ ਫ੍ਰੀ ਬਿਜਲੀ ਦੇ  ਬਿੱਲ ਦੇ ਕੀਤੇ ਵਾਅਦੇ ਦੇ ਗਰੰਟੀ ਕਾਰਡ ਭਰਨ ਦੀ ਸ਼ੁਰੂਆਤ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਦੇ ਹਰੇਕ ਵਰਗ ਨੂੰ 300 ਯੂਨਿਟ ਫਰੀ ਬਿਜਲੀ ਦਿੱਤੀ ਜਾਵੇਗੀ , ਜਿਸ ਤਰਾਂ ਪੰਜਾਬ ਅੰਦਰ ਬਿਜਲੀ ਦਾ ਬਿੱਲ ਦੋ ਮਹੀਨੇ ਬਾਅਦ ਆਉਂਦਾ ਹੈ ਜਿਸ ਕਰਕੇ ਇਕ ਬਿਲ ਉੱਪਰ 600 ਯੂਨਿਟ ਬਿਜਲੀ ਫਰੀ ਦਿੱਤੀ ਜਾਵੇਗੀ | ਅੱਜ ਮਮਦੋਟ ਵਾਰਡ  ਨੰਬਰ 01  ਵਿੱਚ  ਲੋਕਾਂ ਨੂੰ ਬਿਜਲੀ ਗਰੰਟੀ ਦੇ ਕਾਰਡ ਵੀ ਵੰਡੇ ਗਏ।ਉਹਨਾਂ ਨੇ ਕਿਹਾ  ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੁਬਾਰਾ ਸਰਕਾਰ ਆਉਣ ਤੇ 3 ਰੁਪਏ ਯੂਨਿਟ ਬਿਜਲੀ ਦੇਣ ਦਾ ਵਾਅਦਾ ਕਰ ਰਹੇ ਹਨ ਉਹਨਾਂ ਨੂੰ ਯਾਦ ਕਰਵਾਉਣਾ ਚਹੁੰਦਾ ਹਾਂ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਪੰਜਾਬ ਚ ਕਾਂਗਰਸ ਦੀ ਹੀ ਸਰਕਾਰ ਚੱਲ ਰਹੀ ਹੈ ਜੇਕਰ ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਇੰਨਾ ਹੀ ਦਰਦ ਹੈ ਤਾਂ ਅੱਜ ਤੋਂ ਹੀ ਬਿਜਲੀ ਦੇ ਰੇਟ ਘਟਾ ਕੇ ਪੰਜਾਬ ਦੇ ਲੋਕਾਂ ਦਿਲ ਜਿੱਤਨ | 

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored