ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਨੂੰ ਸਮਰਪਿਤ ਸਾਈਕਲ ਮੈਰਾਥਨ ਕੀਤੀ ਅਯੋਜਿਤ

On


ਸ਼ਹੀਦ ਪੁਲਿਸ ਮੁਲਾਜਮਾਂ ਦੀ ਸ਼ਹਾਦਤ ਬਾਰੇ ਜਾਗਰੂਕ ਹੋਣਾ ਜਰੂਰੀ: ਐਸ.ਐਸ.ਪੀ 

ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਨੂੰ ਸਮਰਪਿਤ ਸਾਈਕਲ ਮੈਰਾਥਨ ਕੀਤੀ ਅਯੋਜਿਤ

ਸ੍ਰੀ ਮੁਕਤਸਰ ਸਾਹਿਬ -  ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸਰਬਜੀਤ ਸਿੰਘ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਦੇਖ ਰੇਖ ਹੇਠ ਪੁਲਿਸ ਵੱਲੋਂ  ਮੁਕਤੀਸਰ ਸਾਈਕਲ ਰਾਈਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਨੂੰ ਸਿਜਦਾ ਕਰਨ ਲਈ ਅਤੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਾਈਕਲ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਹ ਸਾਈਕਲ ਮੈਰਾਥਨ ਨੂੰ ਸਥਾਨਿਕ ਮਾਸਟਰ ਸਾਇਕਲ ਸਟੋਰ ਨੇੜੇ ਰੈਡ ਕਰਾਸ ਤੋਂ ਸ਼ੁਰੂ ਹੋ ਕੇ ਬਠਿੰਡਾ ਚੌਕ ਤੋਂ ਹੁੰਦੇ ਹੋਏ ਪਿੰਡ ਭੁਲਰ ਤੋਂ ਵਾਪਿਸ ਐਸ.ਐਸ.ਪੀ ਦਫਤਰ ਵਿਖੇ ਸਮਾਪਿਤ ਹੋਈ। ਇਸ ਸਾਇਕਲ ਰੈਲੀ ਨੂੰ ਐਸ.ਆਈ ਜਗਸੀਰ ਸਿੰਘ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਸ ਸਾਈਕਲ ਮੈਰਾਥਨ ਵਿੱਚ ਮੁਕਤੀਸਰ ਰਾਈਡਰਜ਼, ਫਾਰੀਕੀ ਰਾਈਡਰਜ਼, ਐਮ.ਸੀ.ਆਰ ਸਾਇਕਲ ਰਾਈਡਰਜ਼, ਪੀ.ਬੀ.30 ਰਾਈਡਰਜ਼, ਮੁਕਤਸਰ ਰੱਨਰ ਕਲੱਬ ਅਤੇ ਕਾਰਤਿਕ ਮਾਸਟਰ ਸਾਇਕਲ ਸਟੋਰ ਦੇ ਮੈਬਰਾਂ ਤੋਂ ਇਲਾਵਾ 100 ਤੋਂ ਵੱਧ ਸਾਇਕਲ ਰਾਈਡਰਜ਼ ਨੇ ਭਾਗ ਲਿਆ, ਇੱਥੇ ਇਹ ਵੀ ਵਰਨਣ ਯੋਗ ਹੈ ਕਿ ਸਾਇਕਲ ਖੇਤਰ ਦਾ ਰਾਸ਼ਟਰੀ ਪੱਧਰ ਦਾ ਟਾਈਟਲ ਐਸ.ਆਰ, ਜੋ ਕੇ ਕਿਸੇ ਰਾਈਡਰਜ਼ ਨੂੰ 200 ਕਿਲੋਮੀਟਰ, 300 ਕਿਲੋਮੀਟਰ, 400 ਕਿਲੋਮੀਟਰ ਅਤੇ 600 ਕਿਲੋਮੀਟਰ ਸਾਇਕਲ ਰੈਸ ਲਗਾਤਾਰ ਮਿੱਥੇ ਸਮੇਂ ਵਿੱਚ ਮੁਕੰਮਲ ਕਰਕੇ ਇੱਕ ਅੰਤਰ ਰਾਸ਼ਟਰੀ ਸੰਸਥਾ ਔਡੇਕਸ(ਫਰਾਂਸ) ਵੱਲੋਂ ਦਿੱਤਾ ਜਾਂਦਾ ਹੈ ਇਹ ਅਹਿਮ ਪ੍ਰਾਪਤੀ ਨੂੰ ਪ੍ਰਾਪਤ ਕਰ ਚੁੱਕੇ ਕ੍ਰੀਬ 3 ਸਾਈਕਲ ਰਾਈਡਰ ਵੀ ਇਨਾਂ ਵਿੱਚ ਸ਼ਾਮਿਲ ਸਨ।ਜਿਵੇ ਹੀ ਇਹ ਰੈਲੀ ਸ਼ੁਰੂ ਹੋਈ ਤਾਂ ਨੌਜਵਾਨ ਰਾਈਡਰਜ਼ ਵਿੱਚ ਉਤਸ਼ਾਹ ਵੇਖਣ ਵਾਲਾ ਸੀ ਕਿਉਂ ਕਿ ਇਸ ਮੈਰਾਥਨ ਵਿੱਚ ਪੁਲਿਸ ਐਵਅਰ ਨੈੱਸ ਟੀਮ ਵੱਲੋਂ ਰੈਲੀ ਦੇ ਨਾਲ ਨਾਲ ਸਾਊਂਡ ਸਿਸਟਮ ਲਗਾ ਕੇ ਇੱਕ ਗੱਡੀ ਅੱਗੇ ਲਗਾਈ ਗਈ ਸੀ ਜੋ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਸੀ। ਜੱਦ ਇਹ ਸਾਇਕਲ ਰੈਲੀ ਭੁੱਲਰ ਪਿੰਡ ਪਹੁੰਚੀ ਤਾਂ ਉੱਥੇ ਸਰਪੰਚ ਅਤੇ ਪਿੰਡ ਵਾਸੀਆਂ ਅਤੇ ਦੋਦੇ ਪਿੰਡ ਦੇ ਸਰਪੰਚ ਵੱਲੋਂ  ਭਰਵਾਂ ਸੁਆਗਤ ਕੀਤਾ ਅਤੇ ਪਿੰਡ ਅੰਦਰ ਬਣੇ ਪਾਰਕ ਵਿੱਚ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਜਿਥੇ ਐਸ.ਆਈ ਜਸਗੀਰ ਸਿੰਘ ਅਤੇ ਏ.ਐਸ.ਆਈ ਕਾਸਮ ਅਲੀ ਵੱਲੋਂ ਸਮੂਹ ਪਿੰਡ ਵਾਸੀਆਂ ਨੂੰ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਬਾਰੇ ਵਿਵਸਾਰ ਸਾਹਿਤ ਜਾਣਕਾਰੀ ਦਿੱਤੀ।ਇਹ ਰੈਲੀ 20 ਕਿਲੋਮੀਟਰ ਸਫਰ ਤੇਅ ਕਰਨ ਤੋਂ ਬਾਅਦ ਐਸ.ਐਸ.ਪੀ ਦਫਤਰ ਵਾਪਿਸ ਪਹੁੰਚੇ ਜਿੱਥੇ ਬ੍ਰੈਕ ਫਾਸਟ ਕਰਨ ਤੋਂ ਬਾਅਦ ਸਾਈਕਲ ਰਾਈਡਰਜ਼ ਨੂੰ ਸਰਟੀਫਿਕੇਟ ਕੇ ਸਨਮਾਨਿਤ ਕੀਤਾ ਗਿਆ।ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਮੈਰਾਥਨ ਵਿੱਚ ਨੌਜਵਾਨਾ ਦੇ ਨਾਲ ਨਾਲ 66 ਸਾਲ ਤੋਂ ਵੱਧ ਉਮਰ ਦੇ ਬਜੁਰਗ ਵੱਲੋਂ ਵੀ ਇਸ  ਵਿੱਚ ਸ਼ਾਮਿਲ ਹੋ ਕੇ ਇਸ ਮੈਰਾਥਨ ਦੀ ਮੱਹਤਤਾ ਨੂੰ ਹੋਰ ਵਧਾਇਆ ਸੀ। ਇਸ ਮੌਕੇ ਵੱਖ ਵੱਖ ਸਾਈਕਲ ਕੱਲਬ ਦੇ ਪਹੁੰਚੇ ਹੋਏ ਸਾਇਕਲ ਰਾਇਡਰਜ਼ ਵੱਲੋਂ ਐਸ.ਐਸ.ਪੀ ਸਰਬਜੀਤ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਨਾਲ ਹੀ ਟ੍ਰੈਫਿਕ ਸਟਾਫ, ਸ੍ਰੀ ਕਾਰਤਿਕ ਮਾਸਟਰ ਸਾਇਕਲ, ਅਵੈਅਰਨੈੱਸ ਟੀਮ, ਐਸ.ਆਈ ਜਗਸੀਰ ਸਿੰਘ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਅੱਗੇ ਵੀ ਇਸ ਤਰਾਂ ਦੀ ਚੈਤਨਾ ਰੈਲੀ ਕੱਢਣ ਅਤੇ ਇਸ ਰੈਲੀ ਨੂੰ ਵੱਖ ਵੱਖ ਪਿੰਡਾਂ ਅੰਦਰ ਲੈ ਜਾਣ ਦੀ ਮੰਗ ਵੀ ਕੀਤੀ। ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਗਜੀਤ ਸਿੰਘ ਮਾਨ (ਸਾਬਕਾ ਡਰਾਇਕਟਰ ਨੌਜਵਾਨ ਮਾਮਲੇ ਹਿਮਾਚਲ ਸਰਕਾਰ) ਵੱਲੋਂ ਨੌਜਵਾਨ ਪੀੜ੍ਹੀ ਨੂੰ ਅਗਾ ਵਧੂ ਸੋਚ ਅਤੇ ਜਿੰਦਗੀ ਦੇ ਤੌਰ ਤਰੀਕਿਆ ਬਾਰੇ ਲੈਕਚਰ ਦੇ ਕੇ ਜਾਗਰੂਕ ਕੀਤਾ। ਇਸ ਮੌਕੇ ਏ.ਐਸ.ਆਈ ਰਘਬੀਰ ਸਿੰਘ, ਏ.ਐਸ.ਆਈ ਕਾਸਮ ਅਲੀ, ਏ.ਐਸ.ਆਈ ਹਰਮੰਦਰ ਸਿੰਘ ਤੋਂ ਇਲਾਵਾ  ਸਾਈਕਲਿਸਟਾਂ ਵਿੱਚ ਪਰਿਮੰਦਰ ਸੋਢੀ, ਸਾਹਿਬ ਸਿੰਘ, ਜਗਸੀਰ ਸਿੰਘ, ਮਨਪ੍ਰੀਤ ਸਿੰਘ, ਵਿਕਾਸ ਝਾਬ, ਅਕੁਸ਼ ਨਾਰੰਗ, ਮਾਇਟੀ ਸੋਨੀ, ਸਤਿੰਦਰਪਾਲ ਸਿੰਘ, ਸਤਿੰਦਰ, ਹਰਿੰਦਰ ਰਿਕੀ ਤੋ ਇਲਾਵਾ ਸਾਇਕਲੀਸ਼ਟ ਨੇ ਭਾਗ ਲਿਆ।

Read More ਜੇਲ੍ਹ ਅੰਦਰ ਭੈਣਾਂ ਨੇ ਆਪਣੇ ਬੰਦੀ ਭਰਾਵਾਂ ਦੇ ਗੁੱਟਾਂ ’ਤੇ ਬੰਨ੍ਹੀਆਂ ਰੱਖੜੀਆਂ

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored