ਨਵੇਂ ਮੁੱਖ ਮੰਤਰੀ ਚੰਨੀ ਦੀ ਸਰਕਾਰ ਨੇ ਕੈਪਟਨ ਸਰਕਾਰ ਤੋਂ  ਵੀ ਭਿਆਨਕ ਰੂਪ ਦਿਖਾਇਆ - ਮਘਾਣੀਆ

On

 ਮਾਨਸਾ 7 ਅਕਤੂਬਰ - ਪੰਜਾਬ ਦੇ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਕੈਪਟਨ ਸਰਕਾਰ ਤੋਂ  ਵੀ ਭਿਆਨਕ ਰੂਪ ਦਿਖਾਉਂਦੇ ਹੋਏ ਰੁਜ਼ਗਾਰ ਮੰਗਦੇ ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਉੱਤੇ ਆਪਣੇ ਕਾਂਗਰਸੀ ਵਰਕਰਾਂ ਤੋਂ ਹਮਲਾ ਕਰਵਾ ਕੇ ਜ਼ਬਰ ਅਤੇ ਸਿਤਮ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ।

ਨਵੇਂ ਮੁੱਖ ਮੰਤਰੀ ਚੰਨੀ ਦੀ ਸਰਕਾਰ ਨੇ ਕੈਪਟਨ ਸਰਕਾਰ ਤੋਂ  ਵੀ ਭਿਆਨਕ ਰੂਪ ਦਿਖਾਇਆ - ਮਘਾਣੀਆ

ਉਕਤ ਸਬਦ ਆਗੂਆਂ ਨੇ ਸਥਾਨਕ  ਬਾਲ ਭਵਨ ਵਿਖੇ ਇੱਕਠੇ ਹੋਣ ਮਗਰੋਂ ਰੋਸ ਮਾਰਚ ਕਰਦੇ ਹੋਏ ਜਿਲ੍ਹਾ ਕਚਹਿਰੀਆਂ ਦੇ ਗੇਟ ਵਿੱਚ ਕਾਂਗਰਸ ਸਰਕਾਰ ਦਾ ਪੁਤਲਾ ਫ਼ੂਕਣ ਮੌਕੇ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦੇ ਹੋਏ ਆਖੇ।

Read More ਮੁਕਤਸਰ ਨਿਵਾਸੀ ਸਮੇਤ 2 ਵਿਅਕਤੀ 800 ਗ੍ਰਾਮ ਅਫੀਮ ਸਣੇ ਰਾਜਸਥਾਨ ਪੁਲਿਸ ਵੱਲੋਂ ਕਾਬੂ

ਇਸ ਮੌਕੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਮਘਾਣੀਆ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਤੋ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਨੂੰ ਪੰਜਾਬ ਪੁਲਿਸ ਵੱਲੋਂ ਜ਼ਬਰ ਦੇ ਜ਼ੋਰ ਤੇ ਦਬਾਉਣ ਦੀ ਕੋਸਿਸ਼ ਕੀਤੀ ਜਾਂਦੀ ਰਹੀ ਹੈ।ਹੁਣ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਤਾਂ  ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਜਿਸਦੀ ਉਦਾਹਰਨ 5 ਅਕਤੂਬਰ ਦੀ ਸਵੇਰ 11 ਵਜੇ ਪੱਕੇ ਮੋਰਚੇ ਦੇ ਤੀਜੇ ਦਿਨ ਸਾਂਤਮਈ ਰੋਸ ਪ੍ਰਦਰਸ਼ਨ ਕਰਦੇ ਬੇਰੁਜ਼ਗਾਰਾਂ ਉੱਤੇ ਕਾਂਗਰਸੀ ਵਰਕਰਾਂ ਰਾਹੀ ਹਮਲਾ ਕਰਵਾ ਕੇ ਧੁੱਪ ਤੋ ਬਚਣ ਲਈ ਲਗਾਏ ਟੈਂਟ ਪੁੱਟੇ ਗਏ। ਉਹਨਾਂ ਅੱਗੇ ਦੱਸਿਆ ਕਿ ਇਸ ਮੌਕੇ ਕੁੜੀਆਂ ਨਾਲ ਅਤਿ ਨਿੰਦਾ ਯੋਗ ਵਰਤਾਓ ਕੀਤਾ ਗਿਆ।ਇਸ ਮੌਕੇ ਸੰਦੀਪ ਕੌਰ ਫਰੀਦਕੋਟ ਨੀਮ ਬੇਹੋਸ਼ੀ ਵਿੱਚ ਵੀ ਚਲੀ ਗਈ ਸੀ। ਉਹਨਾਂ ਅੱਗੇ ਆਖਿਆ ਕਿ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਦੱਸਣ ਮਗਰੋਂ 9 ਅਕਤੂਬਰ ਨੂੰ ਮੁੜ ਮੋਰਿੰਡਾ ਵਿਖੇ ਵੰਗਾਰ ਰੈਲੀ ਕਰਕੇ ਕਾਂਗਰਸ ਦੇ ਜ਼ਬਰ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਇਸ ਮੌਕੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜੀ ਕੀਤੀ ਗਈ।

ਇਸ ਮੌਕੇ ਸੰਦੀਪ ਮੋਫਰ, ਬਲਕਾਰ, ਅਮਰੀਕ, ਗੁਰਮੀਤ, ਅਮਨਦੀਪ ਕੌਰ, ਸੁਖਦੀਪ ਕੌਰ,ਮਨਦੀਪ ਕੌਰ,ਵੀਰਪਾਲ ਕੌਰ, ਨੀਸ਼ਾ, ਹਰਜੀਤ,ਰੇਖਾ, ਸੁਮਨ, ਲਖਵਿੰਦਰ ਕੌਰ,ਸਰਬਜੀਤ ਕੌਰ, ਵੀਰਪਾਲ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਵੀਰਪਾਲ ਕੌਰ, ਪਿੰਰਸ, ਹਰਪ੍ਰੀਤ ਸਿੰਘ, ਮੁਨੀਸ਼ ਕੁਮਾਰ, ਗੁਰਦੀਪ, ਹਰਜਿੰਦਰ, ਗੁਰਪਾਲ, ਗੁਰਪ੍ਰੀਤ ਲਾਲਿਆਂਵਾਲੀ, ਵੀਰਪਾਲ ਕੌਰ, ਹਰਜਿੰਦਰ ਝੁਨੀਰ, ਸੋਮਾ ਕੌਰ, ਰਮਨਦੀਪ ਕੌਰ, ਬਿੰਦਰ ਅਹਿਮਦਪੁਰ, ਕੁਲਦੀਪ ਅਹਿਮਦਪੁਰ, ਹਰਮੰਦਰ,ਪਰਮਪਾਲ ਕੌਰ, ਵੀਰਪਾਲ ਕੌਰ ਰੱਲਾ ਹਾਜ਼ਰ ਸਨ।

Read More ਕੈਨੇਡਾ ਅਧਾਰਤ ਗੈਂਗਸਟਰ ਅਰਸ਼ ਡੱਲਾ ਅਤੇ ਆਸਟ੍ਰੇਲੀਆ ਅਧਾਰਤ ਗੈਂਗਸਟਰ ਗੁਰਜੰਟ ਸਿੰਘ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਡਿਊਲ ਦੇ ਚਾਰ ਮੈਂਬਰ ਦਿੱਲੀ ਤੋਂ ਕਾਬੂ

ਵਰਨਣਯੋਗ ਹੈ ਕਿ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਦੀਆਂ 9000 ਪੋਸਟਾਂ ਸਮੇਤ ਕੁੱਲ 18000 ਅਸਾਮੀਆਂ ਦੀ ਮੰਗ ਲੈਕੇ ਪਹਿਲਾ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਸੰਗਰੂਰ ਵਿਖੇ ਕਰੀਬ ਸਵਾ 9 ਮਹੀਨੇ ਪੱਕੇ ਮੋਰਚੇ ਉੱਤੇ ਬੈਠੇ ਰਹੇ ਹਨ।ਹੁਣ ਇਸ ਯੂਨੀਅਨ ਦਾ ਬੇਰੁਜ਼ਗਾਰ ਮੁਨੀਸ਼ ਕੁਮਾਰ ਫਾਜਲਿਕਾ 21 ਅਗਸਤ ਤੋ ਸੰਗਰੂਰ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਬੈਠਾ ਹੋਇਆ ਹੈ।

ਬੇਰੁਜ਼ਗਾਰਾਂ  8 ਅਕਤੂਬਰ  ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਣ ਦੀ ਸੰਭਾਵਨਾ ਹੈ।ਜਿਸਦੀ ਲਿਖਤੀ ਪੱਤ੍ਰਕਾ 5 ਅਕਤੂਬਰ ਨੂੰ ਮੋਰਿੰਡਾ ਐਸ ਡੀ ਐਮ ਵੱਲੋ ਦਿੱਤੀ ਗਈ ਸੀ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored