ਲੁਧਿਆਣਾ ਦੇ ਦੋ ਟੈਕਸੀ ਡਰਾਈਵਰ 20.80 ਕਿਲੋ ਆਈ.ਸੀ.ਈ. ਸਮੇਤ ਕਾਬੂ

On

ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਕਾਨੂੰਨ ਅਨੁਸਾਰ ਕੀਤੀ ਜਾਵੇਗੀ ਸਖ਼ਤ ਤੋਂ ਸਖ਼ਤ ਕਾਰਵਾਈ: ਗੁਰਿੰਦਰ ਢਿੱਲੋਂ

ਲੁਧਿਆਣਾ ਦੇ ਦੋ ਟੈਕਸੀ ਡਰਾਈਵਰ 20.80 ਕਿਲੋ ਆਈ.ਸੀ.ਈ. ਸਮੇਤ ਕਾਬੂ
ਲੁਧਿਆਣਾ, 28 ਜੂਨ (BTTNEWS)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਰੱਗ ਮਾਫੀਆ ਖਿਲਾਫ ਵਿੱਢੀ ਗਈ ਜੰਗ ਤਹਿਤ ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਲੁਧਿਆਣਾ ਤੋਂ 20.80 ਕਿਲੋਗ੍ਰਾਮ ਐਮਫੇਟਾਮਾਈਨ ਜਾਂ ਕਿ੍ਰਸਟਲ ਮੈੱਥ, ਜਿਸਨੂੰ ਆਈ.ਸੀ.ਈ. ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬਰਾਮਦ ਕਰਕੇ ਦੋ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਐਸਟੀਐਫ ਗੁਰਿੰਦਰ ਸਿੰਘ ਢਿੱਲੋਂ ਨੇ  ਦਿੱਤੀ। ਉਪਰੋਕਤ ਕਾਰਵਾਈ ਏਆਈਜੀ ਸਨੇਹਦੀਪ ਸ਼ਰਮਾ ਦੀ ਅਗਵਾਈ ਵਿੱਚ ਐਸਟੀਐਫ ਲੁਧਿਆਣਾ ਦੀਆਂ ਟੀਮਾਂ ਵੱਲੋਂ ਕੀਤੀ ਗਈ।
ਫੜੇ ਗਏ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਬੌਬੀ (40) ਵਾਸੀ ਪਿੰਡ ਸਨੇਤ, ਲੁਧਿਆਣਾ ਅਤੇ ਅਰਜੁਨ (26) ਵਾਸੀ ਅੰਬੇਡਕਰ ਨਗਰ ਲੁਧਿਆਣਾ ਵਜੋਂ ਹੋਈ ਹੈ। ਦੋਵੇਂ ਲੁਧਿਆਣਾ ਵਿੱਚ ਟੈਕਸੀ ਡਰਾਈਵਰ ਹਨ। ਪੁਲਿਸ ਨੇ ਮੁੱਖ ਸਪਲਾਇਰ ਵਿਸ਼ਾਲ ਉਰਫ ਵਿਨੈ ਵਾਸੀ ਲੇਬਰ ਕਲੋਨੀ ਲੁਧਿਆਣਾ ਦੇ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਪ੍ਰੀਤ ਅਤੇ ਅਰਜੁਨ ਵੱਲੋਂ ਆਪਣੇ ਮੋਟਰਸਾਈਕਲ ਹੌਂਡਾ ਡਰੀਮ (ਪੀਬੀ 10 ਈਯੂ 6811) ‘ਤੇ ਬੀਆਰਐਸ ਨਗਰ ਲੁਧਿਆਣਾ ਦੇ ਟੀ-ਪੁਆਇੰਟ ਵਿਖੇ ਆਈਸੀਈ ਦੀ ਸਪਲਾਈ ਦੇਣ ਸਬੰਧੀ ਮਿਲੀ ਭਰੋਸੇਯੋਗ ਜਾਣਕਾਰੀ ਦੇ ਆਧਾਰ ‘ਤੇ ਐਸਟੀਐਫ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਉਕਤ ਸਥਾਨ ‘ਤੇ ਛਾਪੇਮਾਰੀ ਕਰਕੇ ਦੋਵਾਂ ਤਸਕਰਾਂ ਨੂੰ ਕਾਬੂ ਕਰ ਲਿਆ ਅਤੇ ਉਨਾਂ ਦੇ ਕਬਜੇ ‘ਚੋਂ ਕਾਲੇ ਰੰਗ ਦੇ ਬੈਗ ‘ਚ ਲੁਕਾ ਕੇ ਰੱਖੀ 2 ਕਿਲੋ ਆਈ.ਸੀ.ਈ. ਅਤੇ ਇਕ ਤੋਲਣ ਵਾਲੀ ਮਸੀਨ ਬਰਾਮਦ ਕੀਤੀ।
ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜਮਾਂ ਨੇ ਮੰਨਿਆ ਹੈ ਕਿ ਉਹ ਵਿਸ਼ਾਲ ਉਰਫ ਵਿਨੈ ਦੇ ਨਿਰਦੇਸ਼ਾਂ ‘ਤੇ 4 ਸਾਲਾਂ ਤੋਂ ਵੱਧ ਸਮੇਂ ਤੋਂ ਆਈਸੀਈ ਡਰੱਗਜ ਵੇਚ ਰਹੇ ਸਨ। ਵਿਨੈ, ਜੋ ਕਿ ਇੱਕ ਰੀਅਲਟਰ ਵਜੋਂ ਕੰਮ ਕਰ ਰਿਹਾ ਹੈ, ਅਰਜੁਨ ਦਾ ਮਤਰੇਆ ਭਰਾ ਹੈ ਅਤੇ ਅਰਜੁਨ ਅਤੇ ਹਰਪ੍ਰੀਤ ਰਾਹੀਂ ਆਈ.ਈ.ਸੀ. ਸਪਲਾਈ ਕਰਦਾ ਸੀ।
ਆਈਜੀਪੀ ਨੇ ਦੱਸਿਆ ਕਿ ਦੋਵਾਂ ਮੁਲਜਮਾਂ ਦੇ ਇਕਬਾਲੀਆ ਬਿਆਨ ਤੋਂ ਬਾਅਦ ਪੁਲਿਸ ਟੀਮ ਨੇ ਲੁਧਿਆਣਾ ਦੇ ਜਵਾਹਰ ਨਗਰ ਦੀ ਲੇਬਰ ਕਲੋਨੀ ਸਥਿਤ ਵਿਸਾਲ ਉਰਫ ਵਿਨੈ ਦੇ ਘਰੋਂ 18.80 ਕਿਲੋਗ੍ਰਾਮ ਆਈਸੀਈ ਅਤੇ ਇੱਕ ਤੋਲਣ ਵਾਲੀ ਮਸੀਨ ਵੀ ਬਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਆਈਸੀਈ ਡਰੱਗ ਘਰ ਦੀ ਦੂਜੀ ਮੰਜ਼ਿਲ ‘ਤੇ ਰੱਖੀ ਅਲਮਾਰੀ ਵਿੱਚ ਲੁਕਾ ਕੇ ਰੱਖੀ ਗਈ ਸੀ।
ਉਹਨਾਂ ਕਿਹਾ ਕਿ ਤਫਤੀਸ਼ ਦੌਰਾਨ ਸਾਰੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਕਿਸੇ ਵੀ ਦੋਸੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਐਨਡੀਪੀਐਸ ਐਕਟ, 1985 ਦੀਆਂ ਧਾਰਾਵਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲੀਸ ਟੀਮਾਂ ਫਰਾਰ ਮੁਲਜਮ ਵਿਸ਼ਾਲ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਉਨਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21 ਅਤੇ 29 ਅਧੀਨ ਥਾਣਾ ਫੇਜ-4 ਮੁਹਾਲੀ, ਐਸ.ਏ.ਐਸ.ਨਗਰ ਵਿਖੇ ਐਫਆਈਆਰ ਨੰਬਰ 140 ਮਿਤੀ 27-6-2022 ਦਰਜ ਹੈ।    

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored