ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਦੀ ਵਿਭਾਗ ਦੇ ਡਾਇਰੈਕਟਰ ਨਾਲ ਹੋਈ ਮੀਟਿੰਗ ਵਿਚ ਨਹੀਂ ਨਿਕਲਿਆ ਕੋਈ ਸਾਰਥਿਕ ਹੱਲ

On

 ਡਾਇਰੈਕਟਰ ਨੇ ਮੰਗਾਂ ਬਾਰੇ ਸਿਰਫ਼ ਭਰੋਸਾ ਦੇ ਕੇ ਹੀ ਡੰਗ ਸਾਰਿਆ - ਹਰਗੋਬਿੰਦ ਕੌਰ

ਚੰਡੀਗੜ੍ਹ, 2 ਜੂਨ (ਸੁਖਪਾਲ ਸਿੰਘ ਢਿੱਲੋਂ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਦੀ ਅੱਜ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਅਰਵਿੰਦਰ ਸਿੰਘ ਨਾਲ ਚੰਡੀਗੜ੍ਹ ਮੁੱਖ ਦਫ਼ਤਰ ਵਿਖੇ ਤਿੰਨ ਘੰਟੇ ਮੀਟਿੰਗ ਚੱਲੀ । ਪਰ ਇਸ ਮੀਟਿੰਗ ਵਿਚ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਬਾਰੇ ਕੋਈ ਸਾਰਥਿਕ ਹੱਲ ਨਹੀਂ ਨਿਕਲਿਆ ਤੇ ਡਾਇਰੈਕਟਰ ਨੇ ਹਰ ਮੰਗ ਤੇ ਸਿਰਫ਼ ਭਰੋਸਾ ਦੇ ਕੇ ਹੀ ਡੰਗ ਸਾਰਿਆ । ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਹਨਾਂ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਪਿਛਲੇਂ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ । ਪਰ ਸੰਬੰਧਿਤ ਵਿਭਾਗ ਅਤੇ ਸਰਕਾਰ ਮੰਗਾਂ ਮੰਨਣ ਦੀ ਬਜਾਏ ਲਾਰਿਆਂ ਵਿਚ ਹੀ ਰੱਖ ਰਹੀ ਹੈ । ਇਹ ਮੀਟਿੰਗ ਡਾਇਰੈਕਟਰ ਅਰਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਸੀ । ਜਿਸ ਦੌਰਾਨ ਵਿਭਾਗ ਦੀ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਤੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾ ਜਨਰਲ ਸਕੱਤਰ  ਗੁਰਮੀਤ ਕੌਰ ਗੋਨੇਆਣਾ ਸ਼ਾਮਲ ਹੋਏ ।

ਇਹ ਹਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ 

1.ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਦੀ ਭਰਤੀ ਤੁਰੰਤ  ਕੀਤੀ ਜਾਵੇ । ਕਿਉਂਕਿ ਸੈਂਟਰਾਂ ਦਾ ਕੰਮ ਚਲਾਉਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ । 

2. 25 ਨਵੰਬਰ 2021 ਨੂੰ ਆਪ ਜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਜਿਸ ਦੀ ਕਾਰਵਾਈ 3 ਜਨਵਰੀ 2022 ਨੂੰ ਜਾਰੀ ਕੀਤੀ ਗਈ , ਉਸ ਮੀਟਿੰਗ ਵਿੱਚ ਕੀਤੇ ਗਏ ਫੈਸਲੇ ਅੱਜ ਤੱਕ ਲਾਗੂ ਨਹੀਂ ਕੀਤੇ ਗਏ । ਉਹਨਾਂ ਫੈਸਲਿਆਂ ਨੂੰ ਤੁਰੰਤ ਲਾਗੂ ਕੀਤਾ ਜਾਵੇ । ਜਿਵੇਂ ਕਿ ਹੈਲਪਰ ਨੂੰ ਪ੍ਰਮੋਸ਼ਨ ਸਮੇਂ ਉਮਰ ਹੱਦ ਵਿੱਚ ਛੋਟ ਦੇਣਾ ,  ਵਰਕਰ ਤੇ ਹੈਲਪਰ ਨੂੰ ਜਰਨਲ  ਬਦਲੀ ਕਰਵਾਉਣ ਲਈ ਖੁੱਲ ਦੇਣਾ , ਮਿੰਨੀ ਆਂਗਣਵਾੜੀ ਵਰਕਰ ਨੂੰ ਖਾਲੀ ਪਏ ਪੂਰੇ ਆਂਗਣਵਾੜੀ ਸੈਂਟਰ ਵਿੱਚ ਜੋਂ ਉਸ ਦੇ ਏਰੀਏ ਵਿੱਚ ਹੋਵੇ (ਜੇਕਰ ਹੈਲਪਰ ਪ੍ਰਮੋਸ਼ਨ ਲਈ ਮੌਜੂਦ ਨਾ ਹੋਵੇ) ਬਦਲੀ ਐਡਜੈਸਟਮਿੰਟ ਦਾ ਹੱਕ ਦੇਣਾ  , ਆਂਗਣਵਾੜੀ ਸੈਂਟਰਾਂ ਵਿੱਚ ਦਿੱਤਾ ਜਾ ਰਿਹਾ ਰਾਸ਼ਨ ਵੜੀਆਂ , ਮੂੰਗੀ , ਵੇਸਣ , ਸੋਇਆ ਆਟਾ ਆਦਿ ਬੰਦ ਕਰਨਾ ਤੇ ਪਹਿਲਾਂ ਦੀ ਤਰ੍ਹਾਂ ਕਣਕ , ਚਾਵਲ , ਖੰਡ , ਘਿਉ , ਸੁੱਕਾ ਦੁੱਧ , ਪੰਜੀਰੀ ਆਦਿ ਦੇਣਾ ਅਤੇ ਤਿੰਨ ਜ਼ਿਲ੍ਹਿਆਂ ਵਿੱਚ ਐਨ ਜੀ ਓ ਰਾਹੀਂ ਦਿੱਤਾ ਜਾ ਰਿਹਾ ਰਾਸ਼ਨ ਬੰਦ ਕਰਕੇ ਵਿਭਾਗ ਰਾਹੀਂ ਦੇਣਾ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਦੇ ਸੈਂਟਰ ਅਤੇ ਸਟੇਟ ਦੇ ਦੋਵੇਂ ਬਿੱਲ ਇੱਕੋ ਵਾਰੀ ਪਾਸ ਕਰਵਾਏ ਜਾਣ ।  ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫ਼ੋਨ ਅਤੇ ਰੀਚਾਰਜ਼ ਭੱਤਾ ਦੇ ਕੇ ਹੀ ਆਨਲਾਈਨ ਫੋਟੋਆਂ ਜਾਂ ਹੋਰ ਫ਼ੋਨ ਨਾਲ ਸਬੰਧਿਤ ਕੰਮ ਕਰਵਾਏ ਜਾਣ ।         

Read More 126 ਕਿਲੋ ਹੈਰੋਇਨ ਮਾਮਲੇ ਵਿੱਚ ਲੋੜੀਂਦੇ ਨਸ਼ਾ ਤਸਕਰ ਨੂੰ ਕੀਤਾ ਗ੍ਰਿਫ਼ਤਾਰ

 3. ਨਵਾਂ ਸ਼ਹਿਰ ਬਲਾਕ ਦੇ ਸ਼ਹਿਰੀ ਆਂਗਣਵਾੜੀ ਸੈਂਟਰਾਂ ਦਾ ਪਿਛਲੇਂ ਚਾਰ ਸਾਲਾਂ ਦਾ ਕਿਰਾਇਆ ਤੁਰੰਤ ਰਲੀਜ਼ ਕਰਵਾਇਆ ਜਾਣਾ । ਕਾਰਪੋਰੇਸ਼ਨਾਂ ਦੇ ਅਧੀਨ ਆਉਂਦੇ ਸ਼ਹਿਰਾਂ ਦਾ ਕਿਰਾਇਆ ਰੂਲਾਂ ਅਨੁਸਾਰ 5 ਹਜ਼ਾਰ ਅਤੇ ਬਾਕੀ ਸ਼ਹਿਰੀ ਸੈਂਟਰਾਂ ਦਾ ਕਿਰਾਇਆ ਘੱਟੋ ਘੱਟ 3 ਹਜ਼ਾਰ ਰੁਪਏ ਦੇਣਾ ਯਕੀਨੀ ਬਣਾਇਆ ਜਾਵੇ ।

4. ਐਨ ਜੀ ਓ ਬਲਾਕਾਂ ਵਿਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਦਾ ਮਾਰਚ , ਅਪ੍ਰੈਲ ਤੇ ਮਈ ਦਾ ਮਾਣ ਭੱਤਾ ਨਹੀਂ ਮਿਲਿਆ । ਇਹ ਤੁਰੰਤ ਦਿੱਤਾ ਜਾਵੇ ।

5. ਕਰੈੱਚ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ ਤਿੰਨ ਸਾਲਾਂ ਦੀਆਂ ਤਨਖਾਹਾਂ ਤਰੁੰਤ ਰਲੀਜ਼ ਕੀਤੀਆਂ ਜਾਣ । 

Read More ਵੱਡੀ ਖ਼ਬਰ: ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ

 6. ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਹਰ ਮਹੀਨੇ ਸਮੇਂ ਸਿਰ ਅਤੇ ਪੂਰਾ ਦਿੱਤਾ ਜਾਵੇ ਅਤੇ ਇਹ ਕਿਰਾਇਆ ਆਂਗਣਵਾੜੀ ਵਰਕਰਾਂ ਦੇ ਖਾਤੇ ਵਿੱਚ ਪਾਇਆ ਜਾਵੇ । ਕਿਉਂਕਿ ਮਕਾਨ ਮਾਲਕ ਇਹ ਕਿਰਾਇਆ ਆਂਗਣਵਾੜੀ ਵਰਕਰਾਂ ਕੋਲੋਂ ਹਰ ਮਹੀਨੇ ਲੈ ਲੈਂਦੇ ਹਨ । ਜਦੋਂ ਵਿਭਾਗ ਮਕਾਨ ਮਾਲਕ ਦੇ ਖਾਤੇ ਵਿੱਚ ਰਕਮ ਪਾ ਦਿੰਦਾ ਹੈ ਤਾਂ ਉਹ ਵਰਕਰਾਂ ਨੂੰ ਇਹ ਰਕਮ ਦੇਣ ਤੋਂ ਆਨਾ ਕਾਨੀ ਕਰਦੇ ਹਨ ਅਤੇ ਇਹ ਲੜਾਈ ਝਗੜੇ ਦਾ ਕਾਰਨ ਬਣਦਾ ਹੈ ਤੇ ਅਕਸਰ ਹੀ ਮਕਾਨ ਮਾਲਕ ਆਪਣੀ ਥਾਂ ਖਾਲੀ ਕਰਵਾ ਲੈਂਦੇ ਹਨ ।

7. ਗਰਮੀਂ ਦੇ ਮੌਸਮ ਨੂੰ ਦੇਖਦੇ ਹੋਏ ਆਂਗਣਵਾੜੀ ਸੈਂਟਰਾਂ ਦਾ ਟਾਈਮ ਅਤੇ ਛੁੱਟੀਆਂ ਪਿਛਲੇਂ ਸਾਲ ਦੀ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਕੀਤੀਆਂ ਜਾਣ । ਕਿਉਂਕਿ ਬਹੁਤ ਸਾਰੇ ਆਂਗਣਵਾੜੀ ਸੈਂਟਰ ਸਕੂਲਾਂ ਵਿਚ ਚੱਲ ਰਹੇ ਹਨ ।

8. ਆਂਗਣਵਾੜੀ ਸੈਂਟਰਾਂ ਵਿਚ ਬਣਾਏ ਜਾਣ ਵਾਲੇ ਰਾਸ਼ਨ ਬਾਰੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਇਹ ਰਾਸ਼ਨ ਆਂਗਣਵਾੜੀ ਕੇਂਦਰਾਂ ਵਿਚ ਪਕਾਉਣਾ ਸ਼ੁਰੂ ਕਰਨਾ ਹੈ ਜਾਂ ਅਜੇ ਤੱਕ ਲਾਭਪਾਤਰੀਆਂ ਨੂੰ ਕੱਚਾ ਰਾਸ਼ਨ ਘਰਾਂ ਵਿਚ ਹੀ ਵੰਡਣਾ ਹੈ । ਕਿਉਂਕਿ ਬਹੁਤ ਸਾਰੇ ਬਲਾਕਾਂ ਵਿਚ ਵਰਕਰਾਂ ਨੂੰ ਰਾਸ਼ਨ ਪਕਾ ਕੇ ਦੇਣ ਲਈ ਕਿਹਾ ਜਾ ਰਿਹਾ ਹੈ । ਰਾਸ਼ਨ ਬਣਾਉਣ ਲਈ ਬਾਲਣ ਦੇ ਪੈਸੇ 40 ਪੈਸੇ ਤੋਂ ਵਧਾ ਕੇ 2 ਰੁਪਏ ਲਾਭਪਾਤਰੀ ਕੀਤੇ ਜਾਣ ਕਿਉਂਕਿ ਗੈਸ ਸਿਲੰਡਰ ਦੀ ਕੀਮਤ ਤਿੰਨ ਗੁਣਾ ਹੋ ਚੁੱਕੀ ਹੈ । ਬਾਲਣ ਦੇ ਪੈਸੇ ਪਿਛਲੇਂ 10 ਸਾਲਾਂ ਤੋਂ ਨਹੀਂ ਵਧਾਏ ਗਏ ।

Read More ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਖੂੰਖਾਰ ਵਿਅਕਤੀ ਕੀਤੇ ਗਿ੍ਰਫਤਾਰ

9. ਬਹੁਤ ਸਾਰੇ ਆਂਗਣਵਾੜੀ ਸੈਂਟਰਾਂ ਵਿਚ ਗੈਸ ਸਿਲੰਡਰ (ਖਾਸ ਕਰਕੇ 2016 ਵਿਚ ਖੋਲੇ ਗਏ) , ਬਰਤਨ , ਦਰੀਆਂ , ਫਰਨੀਚਰ ਆਦਿ ਬਿਲਕੁਲ ਨਹੀਂ ਹੈ । ਇਹ ਵਰਕਰਾਂ ਤੇ ਹੈਲਪਰਾਂ ਪਿਛਲੇਂ 6 ਸਾਲ ਤੋਂ ਆਪਣੇ ਪੱਲੇ ਤੋਂ ਪੈਸੇ ਖ਼ਰਚ ਕੇ ਸੈਂਟਰਾਂ ਦਾ ਕੰਮ ਚਲਾ ਰਹੀਆਂ ਹਨ । ਇਸ ਲਈ ਇਹਨਾਂ ਸੈਂਟਰਾਂ ਵਿਚ ਇਹ ਮੁੱਢਲੀ ਵਰਤੋਂ ਦੀਆਂ ਚੀਜ਼ਾਂ ਤੁਰੰਤ ਮੁਹੱਈਆ ਕੀਤੀਆਂ ਜਾਣ ।


About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored