ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਫਰੀਦਕੋਟ ਦੀ ਹੋਈ ਮੀਟਿੰਗ

On

ਖੁਸ਼ਪਾਲ ਕੌਰ ਭਾਗਥਲਾ ਨੂੰ ਬਣਾਇਆ ਗਿਆ ਬਲਾਕ ਪ੍ਰਧਾਨ -
ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ - ਹਰਗੋਬਿੰਦ ਕੌਰ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਫਰੀਦਕੋਟ ਦੀ ਹੋਈ ਮੀਟਿੰਗ

ਫਰੀਦਕੋਟ , 17 ਮਾਰਚ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਫਰੀਦਕੋਟ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਸਰਬਸੰਮਤੀ ਨਾਲ ਬਲਾਕ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ ਤੇ ਖੁਸ਼ਪਾਲ ਕੌਰ ਭਾਗਥਲਾ ਨੂੰ ਬਲਾਕ ਦਾ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਸਰਬਜੀਤ ਕੌਰ ਫਰੀਦਕੋਟ ਨੂੰ ਸੀਨੀਅਰ ਮੀਤ ਪ੍ਰਧਾਨ , ਰਾਜਵਿੰਦਰ ਕੌਰ ਫਰੀਦਕੋਟ ਨੂੰ ਮੀਤ ਪ੍ਰਧਾਨ , ਸ਼ਰਨਜੀਤ ਕੌਰ ਅਰਾਈਆਂਵਾਲਾ ਨੂੰ ਜਨਰਲ ਸਕੱਤਰ , ਪਰਮਜੀਤ ਕੌਰ ਪਿੱਪਲੀ ਨੂੰ ਸਹਾਇਕ ਸਕੱਤਰ , ਸੁਖਵੀਰ ਕੌਰ ਨੂੰ ਵਿੱਤ ਸਕੱਤਰ , ਸੁਰਿੰਦਰਪਾਲ ਕੌਰ ਨੂੰ ਪ੍ਰੈਸ ਸਕੱਤਰ , ਪਰਮਜੀਤ ਕੌਰ ਨੂੰ ਪ੍ਰਚਾਰ ਸਕੱਤਰ , ਤੇ ਰਾਜਵੀਰ ਕੌਰ ਫਰੀਦਕੋਟ ਨੂੰ ਜਥੇਬੰਧਕ ਸਕੱਤਰ ਬਣਾਇਆ ਗਿਆ ।  ਇਸੇ ਤਰ੍ਹਾਂ ਸ਼ਿੰਦਰਪਾਲ ਕੌਰ ਨੂੰ ਸਰਕਲ ਫਰੀਦਕੋਟ ਦਾ ਪ੍ਰਧਾਨ , ਖੁਸ਼ਪਾਲ ਕੌਰ ਨੂੰ ਸਰਕਲ ਗੋਲੇਵਾਲਾ ਤੇ ਅਰਾਈਆਂਵਾਲਾ ਦਾ ਪ੍ਰਧਾਨ , ਕੁਲਵਿੰਦਰ ਕੌਰ ਨੂੰ ਸਰਕਲ ਕਿਲਾਂ ਨੋਂ ਦਾ ਪ੍ਰਧਾਨ , ਬਲਦੇਵ ਕੌਰ ਨੂੰ ਸਰਕਲ ਦਿਹਾਤੀ ਫਰੀਦਕੋਟ ਦਾ ਪ੍ਰਧਾਨ , ਚਰਨਜੀਤ ਕੌਰ ਡੋਡ ਨੂੰ ਸਰਕਲ ਸਾਦਿਕ - 2 ਦਾ ਪ੍ਰਧਾਨ ਤੇ ਪਰਮਜੀਤ ਕੌਰ ਬੀਹਲੇ ਵਾਲਾ ਨੂੰ ਸਾਦਿਕ -1 ਦਾ ਪ੍ਰਧਾਨ ਬਣਾਇਆ ਗਿਆ ।

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਫਰੀਦਕੋਟ ਦੀ ਹੋਈ ਮੀਟਿੰਗ

ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਅਤੇ ਸੰਬੰਧਿਤ ਵਿਭਾਗ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਨੂੰ ਮੰਨੇ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ।‌ ਖਾਲੀ ਪਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਤੇ ਭਰਤੀ ਕੀਤੀ ਜਾਵੇ । ਪਿਛਲੇ ਚਾਰ ਸਾਲਾਂ ਤੋਂ ਵਰਕਰ ਆਪਣੇ ਪੱਲੇ ਤੋਂ ਪੈਸੇ ਦੇ ਕੇ ਸੈਂਟਰਾਂ ਦੀ ਸਾਫ਼ ਸਫ਼ਾਈ ਅਤੇ ਬੱਚਿਆਂ ਦਾ ਰਾਸ਼ਨ ਬਣਵਾ ਰਹੀਆਂ ਹਨ । ਸੀਟਾਂ ਖਾਲੀ ਕਰਕੇ ਸੈਂਟਰਾਂ ਦਾ ਕੰਮ ਚਲਾਉਣਾ ਬੇਹੱਦ ਮੁਸ਼ਕਲ ਹੋ ਰਿਹਾ ਹੈ । ਕਰੈੱਚ ਵਰਕਰਾਂ ਤੇ ਹੈਲਪਰਾਂ ਦੀ ਪਿਛਲੇ ਤਿੰਨ ਸਾਲਾਂ ਤੋਂ ਰੁੱਕੀ ਪਈ ਤਨਖ਼ਾਹ ਤੁਰੰਤ ਦਿੱਤੀ ਜਾਵੇ । ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਫ਼ਰੀਦਕੋਟ ਦੀ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਤੇ ਹੋਰ ਆਗੂ ਮੌਜੂਦ ਸਨ । 

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored