15 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ ਟੀਕਾਕਰਣ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਸ਼ੁਰੂ: ਡਾ ਰੰਜੂ ਸਿੰਗਲਾ

On

15 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ ਟੀਕਾਕਰਣ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਸ਼ੁਰੂ: ਡਾ ਰੰਜੂ ਸਿੰਗਲਾ

 ਸ਼੍ਰੀ ਮੁਕਤਸਰ ਸਾਹਿਬ 29 ਦਸੰਬਰ

  ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ 3 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ 15 ਤੋਂ 18 ਸਾਲ ਦੀ ਉਮਰ ਵਰਗ ਦੇ ਕੋਰੋਨਾ ਟੀਕਾਕਰਣ ਲਈ 1 ਜਨਵਰੀ ਤੋਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ।
           ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕੋਰੋਨਾ ਟੀਕਾਕਰਣ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ 1 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਰਜਿਸਟ੍ਰੇਸ਼ਨ ਲਈ ਕੋਵਿਨ ਐਪ ਤੇ ਸਕੂਲ ਦੇ ਪਛਾਣ ਪੱਤਰ ਰਾਹੀ ਰਜਿਸਟੇ੍ਰਸ਼ਨ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਉਮਰ ਵਰਗ ਦੇ ਨਾਲ ਨਾਲ ਹੈਲਥਕੇਅਰ, ਫਰੰਟਲਾਈਨ ਵਰਕਰਾਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਿਤ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਡੋਜ਼ ਦੇਣ ਲਈ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ 15 ਤੋਂ 18 ਸਾਲ  ਵਰਗ ਦੇ ਟੀਕਾਕਰਣ ਲਈ ਕੋਵਿਨ ਪੋਰਟਲ ਤੇ ਆਨਲਾਈਨ ਜਾਂ ਟੀਕਾਕਰਣ ਕੇਂਦਰ ਤੇ ਆਫਲਾਈਨ ਦੋਵਾਂ ਤਰ੍ਹਾਂ ਨਾਲ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਹੋਵੇਗੀ। ਕੋਵਿਨ ਪੋਰਟਲ ਤੇ ਰਜਿਸਟ੍ਰੇਸ਼ਨ ਲਈ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤ ਦੀ ਪਹਿਲਾਂ ਤੋਂ ਮੋੌਜੂਦ ਆਈ.ਡੀ. ਲਾਗਇਨ ਕਰ ਸਕਦੇ ਹਾਂ ਜਾਂ ਫਿਰ ਨਵੇਂ ਮੋਬਾਇਲ ਰਾਹੀਂ ਓ.ਟੀ.ਪੀ. ਰਾਹੀਂ ਵੀ ਲਾਗਇਨ ਕਰ ਸਕਦੇ ਹਾਂ।
                ਉਹਨਾਂ ਹੋਰ ਜਾਣਕਾਰੀ ਦਿੰਦੇ  ਹੋਏ ਦੱਸਿਆ ਕਿ ਹੈਲਥਕੇਅਰ ਵਰਕਰ, ਫਰੰਟਲਾਈਨ ਵਰਕਰ ਦੇ ਮੋਬਾਇਲ ਤੇ ਉਹਨਾਂ ਦੀ ਦੂਜੀ ਖੁਰਾਕ ਤੋਂ ਨੌ ਮਹੀਨੇ ਬਾਅਦ ਆਪਣੇ ਆਪ ਸੰਦੇਸ਼ ਆ ਜਾਵੇਗਾ। ਜਦਕਿ 60 ਸਾਲ ਤੋਂ ਵੱਧ ਗੰਭੀਰ ਬਿਮਾਰੀਆਂ ਵਾਲੇ ਬਜ਼ੁਰਗਾਂ ਨੂੰ ਆਪਣੀ ਬਿਮਾਰੀ ਲਈ ਡਾਕਟਰ ਤੋਂ ਸਰਟੀਫਿਕੇਟ ਲੈਣਾ ਪਵੇਗਾ। ਇਹ ਟੀਕਾਕਰਣ ਲਈ ਸਾਰੇ ਲਾਭਪਾਤਰੀ ਕੋਵਿਨ ਪੋਰਟਲ ਤੇ ਆਪਣੀ ਪੁਰਾਣੀ ਲਾਗਇਨ ਆਈ.ਡੀ. ਨਾਲ ਟੀਕਾ ਲਗਵਾਉਣ ਲਈ ਪਹਿਲਾਂ ਤੋਂ ਹੀ ਸਮਾਂ ਤੇ ਸਥਾਨ ਬੁੱਕ ਕਰ ਸਕਦੇ ਹਨ। ਇਸ ਬੂਸਟਰ ਖੁਰਾਕ ਲਗਵਾਉਣ ਵਾਲੇ ਵਿਅਕਤੀ ਦੇ ਟੀਕਾਕਰਣ ਸਰਟੀਫਿਕੇਟ ਵਿੱਚ ਇਸ ਖੁਰਾਕ ਦੀ ਵੀ ਐਂਟਰੀ ਹੋਵੇਗੀ।
              ਉਹਨਾਂ ਕਿਹਾ ਕਿ ਟੀਕਾਕਰਣ ਦੇ ਨਾਲ ਨਾਲ ਪ੍ਰਸ਼ਾਸਣ ਅਤੇ ਸਿਹਤ ਵਿਭਾਗ ਦੁਆਰਾ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਵੀ ਪਾਲਣਾ ਕੀਤੀ ਜਾਵੇ। ਘਰ ਤੋਂ ਬਾਹਰ ਨਿਕਲਣ ਸਮੇਂ ਨੱਕ ਅਤੇ ਮੂੰਹ ਨੂੰ ਢੱਕਦਾ ਮਾਸਕ ਪਹਿਨਿਆ ਜਾਵੇ, ਵਾਰ ਵਾਰ ਹੱਥ ਸਾਬਣ ਅਤੇ ਪਾਣੀ ਨਾਲ ਥੋਤੇ ਜਾਣ, ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾਵੇ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ ਕੀਤਾ ਜਾਵੇ, ਖੁੱਲੇ ਵਿੱਚ ਨਾ ਥੁੱਕਿਆ ਜਾਵੇ। ਇਸ ਸਮੇਂ ਡਾ ਕਿਰਨਦੀਪ ਕੌਰ, ਡਾ ਪ੍ਰਭਜੀਤ ਸਿੰਘ, ਡਾ ਵਿਕਰਮ,  ਸੁਖਮੰਦਰ ਸਿੰਘ, ਵਿਨੋਦ ਖੁਰਾਣਾ, ਭੁਪਿੰਦਰ ਸਿੰਘ ਹਾਜ਼ਰ ਸਨ।


About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored