4161 ਅਸਾਮੀਆਂ ਵਿੱਚ ਵਾਧੇ ਅਤੇ ਪੇਪਰ ਦੀ ਮੰਗ

ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਘੇਰਨਗੇ ਮੁੱਖ ਮੰਤਰੀ ਦੀ ਕੋਠੀ : ਬਲਕਾਰ ਮਘਾਣੀਆ

On
4161 ਅਸਾਮੀਆਂ ਵਿੱਚ ਵਾਧੇ ਅਤੇ ਪੇਪਰ ਦੀ ਮੰਗ

ਮਾਨਸਾ, 7 ਜੁਲਾਈ (BTTNEWS)- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਾਰਿਆਂ ਤੋਂ ਅੱਕੇ ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਹੁਣ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ।

ਯੂਨੀਅਨ ਆਗੂ ਬਲਕਾਰ ਸਿੰਘ ਮਘਾਣੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਲਾਰੇਬਾਜ਼ ਸਿੱਧ ਹੋ ਰਹੀ ਹੈ। ਉਹਨਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਆਖਰੀ ਵਕਤ ਚੋਣ ਜਾਬਤੇ ਤੋਂ ਕੁਝ ਸਮਾਂ ਪਹਿਲਾਂ ਮਾਸਟਰ ਕੇਡਰ ਦੀਆਂ ਮਹਿਜ਼ 4161 ਅਸਾਮੀਆਂ ਦਾ ਐਲਾਨ ਕੀਤਾ ਸੀ ਜਿੰਨਾ ਵਿੱਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਨਾਮਾਤਰ ਸਿਰਫ 1400 ਅਸਾਮੀਆਂ ਸਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਮਾਤ ਭਾਸ਼ਾ ਪੰਜਾਬੀ ਪ੍ਰਤੀ ਅਣਦੇਖੀ ਦਾ ਕਾਰਨ ਹੈ ਕਿ ਬਾਰਵੀਂ ਜਮਾਤ ਦੇ 4500 ਕਰੀਬ ਵਿਦਿਆਰਥੀ ਪੰਜਾਬੀ ਵਿਸ਼ੇ ਵਿੱਚ ਫੇਲ ਹੋਏ ਹਨ।

ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਬੇਰੁਜ਼ਗਾਰਾਂ ਨਾਲ ਵਾਅਦਾ ਕੀਤਾ ਸੀ ਕਿ  ਸਰਕਾਰ ਬਣਨ ਉਪਰੰਤ ਅਸਾਮੀਆਂ ਵਿੱਚ ਵਾਧਾ ਕਰਕੇ ਜਲਦੀ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ।ਪ੍ਰੰਤੂ ਸਰਕਾਰ ਬਣਨ ਉਪਰੰਤ ਸਰਕਾਰ ਆਪਣੇ ਵਾਅਦੇ ਮੁੱਕਰ ਚੁੱਕੀ ਹੈ।ਜ਼ਿਮਨੀ ਚੋਣ ਮੌਕੇ ਬੇਰੁਜ਼ਗਾਰਾਂ ਦੇ ਵਿਰੋਧ ਤੋਂ ਡਰਦਿਆਂ ਭਾਵੇਂ 29 ਜੂਨ ਦੀ ਮੀਟਿੰਗ ਪ੍ਰਮੁੱਖ ਸਕੱਤਰ  ਨਾਲ ਤਹਿ ਕਰਵਾਈ ਸੀ ।ਜਿਸ ਵਿਚ ਉਨ੍ਹਾਂ ਨੇ ਅਗਲੀ ਮੀਟਿੰਗ ਜਲਦ ਕਰਨ ਦਾ ਭਰੋਸਾ ਦਿੱਤਾ ਸੀ।ਜਿਹੜਾ ਕਿ ਲਾਰਾ ਬਣ ਚੁੱਕਿਆ ਹੈ।

Read More ਵੱਡੀ ਖ਼ਬਰ: ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ

ਉਹਨਾਂ ਕਿਹਾ ਕਿ ਸੁੱਤੀ ਸਰਕਾਰ ਨੂੰ ਜਗਾਉਣ ਲਈ 13 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਬੂਹਾ ਖੜਕਾਇਆ ਜਾਵੇਗਾ।

Tags:

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored