ਨਜਾਇਜ਼ ਸਬੰਧਾਂ ਦੇ ਚੱਲਦੇ ਹੋਇਆ ਸੀ, ਟੈਕਸੀ ਡਰਾਈਵਰ ਦਾ ਕਤਲ

On
ਨਜਾਇਜ਼ ਸਬੰਧਾਂ ਦੇ ਚੱਲਦੇ ਹੋਇਆ ਸੀ, ਟੈਕਸੀ ਡਰਾਈਵਰ ਦਾ ਕਤਲ

ਖੇਮਕਰਨ 7 ਜੁਲਾਈ , (ਗੁਰਕੀਰਤ)- ਸਰਹੱਦੀ ਕਸਬਾ ਖੇਮਕਰਨ ਦੇ ਨੌਜਵਾਨ ਟੈਕਸੀ ਡਰਾਈਵਰ ਸ਼ੇਰਾ ਮਸੀਹ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ। ਵਲਟੋਹਾ ਪੁਲਸ ਨੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਚਾਰ ਹੋਰ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪੁਲਸ ਨੇ ਦੋਸ਼ੀ ਸਾਜਨ ਸਿੰਘ ਪੁੱਤਰ  ਗੁਰਬਚਨ ਸਿੰਘ ਵਾਸੀ ਮੋਹਨ ਬਸਤੀ ਖੇਮਕਰਨ ਨੂੰ ਕਾਬੂ ਕੀਤਾ ਹੈ, ਜਦਕਿ ਉਤਰਾਖੰਡ ਦੇ ਰਹਿਣ ਵਾਲੇ ਦੋ ਸ਼ੂਟਰਾਂ ਅਰੁਣ ਅਤੇ ਰੋਹਿਤ ਵਾਸੀ ਰੁਦਰਪੁਰ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਵਲਟੋਹਾ ਦੇ ਮੁਖੀ ਜਗਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ਼ੇਰ ਮਸੀਹ ਦੇ ਭਰਾ ਅਸ਼ੋਕ ਮਸੀਹ ਪੁੱਤਰ ਨਾਜਰ ਮਸੀਹ ਵਾਰਡ ਨੰਬਰ 6 ਖੇਮਕਰਨ ਨੇ ਦੱਸਿਆ ਕਿ ਉਸ ਦਾ ਭਰਾ ਆਪਣੀ ਜ਼ੈੱਨ ਕਾਰ ਵਿੱਚ ਟੈਕਸੀ ਸਟੈਂਡ ਤੋਂ ਸਵਾਰੀਆਂ ਲੈ ਕੇ ਅੰਮ੍ਰਿਤਸਰ ਗਿਆ ਹੈ। ਜਦੋਂ ਉਨ੍ਹਾਂ ਨੇ ਮ੍ਰਿਤਕ ਨੂੰ ਕਿਸੇ ਕੰਮ ਲਈ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਉਹ ਆਪਣੇ ਭਰਾ ਦੀ ਭਾਲ ਵਿੱਚ ਮੋਟਰਸਾਈਕਲ 'ਤੇ ਅੰਮ੍ਰਿਤਸਰ ਵਾਲੀ ਸਾਈਡ ਨੂੰ ਚੱਲ ਪਿਆ। ਜਦੋਂ ਉਹ ਪਿੰਡ ਆਸਲ ਉਤਾੜ ਦੇ ਅੱਡਾ ਟਾਹਲੀ ਪੁੱਜਾ ਤਾਂ ਦੇਖਿਆ ਕਿ ਉਸ ਦਾ ਭਰਾ ਜ਼ੈੱਨ ਕਾਰ ਵਿੱਚ ਖ਼ੂਨ ਨਾਲ ਲੱਥਪੱਥ ਪਿਆ ਹੋਇਆ ਸੀ, ਜਿਸ ਦੇ ਸਿਰ ’ਤੇ ਗੋਲੀਆਂ ਲੱਗੀਆਂ ਹਨ। ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਖੁਫੀਆ ਸੋਰਸਾਂ ਦੁਬਾਰਾ ਦੋਸ਼ੀਆਂ ਦੀ ਭਾਲ ਕੀਤੀ ਗਈ। ਤੱਥਾਂ ਦੇ ਆਧਾਰ ’ਤੇ ਸਾਜਨ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਖੇਮਕਰਨ ਵਾਰਡ ਨੰਬਰ 6 ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ। ਉਸ ਨੇ ਖੁਲਾਸਾ ਕੀਤਾ ਕਿ ਉਸ ਦੇ ਮ੍ਰਿਤਕ ਸ਼ੇਰ ਮਸੀਹ ਦੀ ਘਰਵਾਲੀ ਨਾਲ ਲੰਮੇ ਸਮੇਂ ਤੋਂ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਦੋਵਾਂ ਵਿੱਚ ਹਮੇਸ਼ਾ ਟਕਰਾਅ ਰਹਿੰਦਾ ਸੀ। ਇਸੇ ਕਰਕੇ ਉਸ ਨੇ ਸ਼ੇਰ ਮਸੀਹ ਨੂੰ ਮਾਰਨ ਲਈ ਆਪਣੇ ਉੱਤਰਾਖੰਡ ਦੇ ਦੋਸਤ ਅਰੁਣ ਵਾਸੀ ਰੁਦਰਪੁਰ ਨਾਲ ਮਿਲ ਕੇ ਕਤਲ ਕਰਨ ਦੀ ਯੋਜਨਾ ਬਣਾਈ। ਉਸ ਨੇ ਰੋਹਿਤ ਅਤੇ ਇਕ ਹੋਰ ਵਿਅਕਤੀ ਨੂੰ ਪੰਜਾਬ ਭੇਜਿਆ। ਰੋਹਿਤ ਆਪਣੇ ਸਾਥੀ ਸਾਜਨ ਸਿੰਘ ਨੂੰ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਮਿਲਿਆ ਅਤੇ ਕਿਸੇ ਗੈਸਟ ਹਾਊਸ ਵਿੱਚ ਰਾਤ ਠਹਿਰੇ। ਅਗਲੀ ਸਵੇਰ ਸਾਜਨ ਸਿੰਘ, ਰੋਹਿਤ ਅਤੇ ਉਸ ਦੇ ਸਾਥੀ ਨੂੰ ਮੋਟਰਸਾਈਕਲ ’ਤੇ ਖੇਮਕਰਨ ਦੇ ਟੈਕਸੀ ਸਟੈਂਡ ’ਤੇ ਛੱਡ ਦਿੱਤਾ। 

Read More ਸ਼ਾਇਨ ਸਟਾਰ ਕਲੱਬ ਮਾਨਸਾ ਵੱਲੋ ਧੂਮ ਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਉਸ ਨੇ ਦੱਸਿਆ ਕਿ ਉਥੇ ਰੋਹਿਤ ਅਤੇ ਉਸ ਦੇ ਸਾਥੀ ਨੇ ਅੰਮ੍ਰਿਤਸਰ ਜਾਣ ਲਈ ਸ਼ੇਰ ਮਸੀਹ ਦੀ ਟੈਕਸੀ ਸਣੇ ਡਰਾਈਵਰ ਕਿਰਾਏ 'ਤੇ ਲਈ। ਜਦੋਂ ਉਹ ਪਿੰਡ ਆਸਲ ਉਤਾੜ ਦੇ ਟਾਹਲੀ ਮੋੜ ਵਿਖੇ ਪਹੁੰਚੇ ਤਾਂ ਉੱਤਰਾਖੰਡ ਦੇ ਸ਼ੂਟਰਾਂ ਨੇ ਸ਼ੇਰ ਮਸੀਹ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਵਲਟੋਹਾ ਜਗਦੀਪ ਸਿੰਘ ਨੇ ਕਿਹਾ ਕਿ ਜਲਦ ਹੀ ਦੂਸਰੇ ਕਾਤਲਾ ਨੂੰ ਵੀਂ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored