ਚੰਡੀਗੜ੍ਹ ਵਿਖੇ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕਰਾਈ ਗਈ ਤਿੰਨ ਰੋਜ਼ਾ ਟ੍ਰੇਨਿੰਗ

On
ਚੰਡੀਗੜ੍ਹ ਵਿਖੇ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕਰਾਈ ਗਈ ਤਿੰਨ ਰੋਜ਼ਾ ਟ੍ਰੇਨਿੰਗ

ਮਗਸੀਪਾ ਦੁਆਰਾ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕਰਾਈ ਗਈ ਤਿੰਨ ਰੋਜ਼ਾ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਵਲੰਟੀਅਰ ਅਤੇ ਟ੍ਰੇਨਿੰਗ ਟੀਮ ਦੀ ਤਸਵੀਰ

ਸ੍ਰੀ ਮੁਕਤਸਰ ਸਾਹਿਬ 9 ਜੁਲਾਈ (BTTNEWS)- “ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ, ਪੰਜਾਬ ਸਰਕਾਰ ਚੰਡੀਗੜ੍ਹ” ਦੁਆਰਾ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਤਿੰਨ ਰੋਜ਼ਾ ਟ੍ਰੇਨਿੰਗ 5 ਜੁਲਾਈ ਤੋਂ 7 ਜੁਲਾਈ ਤੱਕ ਚੰਡੀਗੜ੍ਹ ਵਿਖੇ ਕਰਵਾਈ ਗਈ ।  ਬਠਿੰਡਾ ਜ਼ੋਨ ਦੇ ਰੀਜਨਲ ਸੈਂਟਰ ਵੱਲੋਂ ਰਿਜਨਲ ਪ੍ਰਾਜੈਕਟ ਕੋਆਰਡੀਨੇਟਰ ਮਗਸੀਪਾ ਨਵਦੀਪ ਖੇੜਾ ਦੀ ਅਗਵਾਈ ਹੇਠ “ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ (ਰਜਿ.) ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ  ਇਸ ਤਿੰਨ ਰੋਜ਼ਾ “ਆਪਦਾ ਮਿੱਤਰਾ ਸਕੀਮ” ਟਰੇਨਿੰਗ ਪ੍ਰੋਗਰਾਮ ਵਿੱਚ ਭਾਗ ਲਿਆ । ਜਾਣਕਾਰੀ ਦਿੰਦਿਆਂ ਸੰਕਲਪ ਸੁਸਾਇਟੀ ਦੀ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ  ਨੇ ਦੱਸਿਆ ਕਿ  “ਆਪਦਾ ਮਿੱਤਰਾ ਸਕੀਮ” ਜੋ ਕਿ “ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮਨਿਸਟਰੀ ਆਫ ਹੋਮ ਅਫੇਅਰਜ਼, ਭਾਰਤ ਸਰਕਾਰ” ਤੇ “ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ ਸਰਕਾਰ, ਚੰਡੀਗੜ੍ਹ” ਦੇ  ਸਾਂਝੇ ਉੱਦਮ ਨਾਲ ਕਰਾਏ ਗਈ ਜੋ ਕਿ ਕਰਨਲ ਦਲਬੀਰ ਸਿੰਘ ਜੀ. ਐੱਮ. ਟ੍ਰੇਨਿੰਗ ਪ੍ਰੋਜੈਕਟ ਐਂਡ ਕੰਸਲਟੈਂਸੀ ਕਮ ਹੈੱਡ ਸੈਂਟਰ ਆਫ ਡਿਜਾਸਟਰ ਮੈਨੇਜਮੈਂਟ ਮਗਸੀਪਾ, ਗੌਰਮਿੰਟ ਆਫ ਪੰਜਾਬ ਚੰਡੀਗੜ੍ਹ ਦੀ ਨਜ਼ਰਸਾਨੀ  ਹੇਠ ਹੋਈ।ਸੰਧੂ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਟ੍ਰੇਨਿੰਗ ਵਿੱਚ ਐੱਨ.ਡੀ.ਆਰ.ਐੱਫ ਦੇ ਅਫ਼ਸਰ ਅਤੇ ਜਵਾਨਾਂ ਨੇ  ਵੀ ਕੁਦਰਤੀ ਆਫ਼ਤਾਂ ਮੌਕੇ ਰਾਹਤ ਕਾਰਜਾਂ ਸਬੰਧੀ ਸਿਖਲਾਈ  ਦਿੱਤੀ  । ਅਸਮਾਨੀ ਬਿਜਲੀ,ਹੜ੍ਹ- ਸੋਕੇ, ਭੂਚਾਲ, ਗਰਮ- ਸਰਦ ਹਵਾਵਾਂ ਤੋਂ ਬਚਾਅ, ਸੱਪਾਂ ਤੇ ਜ਼ਹਿਰੀਲੇ ਜਾਨਵਰਾਂ ਕੀਟ ਪਤੰਗਾਂ ਦੇ ਕੱਟੇ ਜਾਣ ਤੋਂ ਬਾਅਦ  ਦੀਆਂ ਸਾਵਧਾਨੀਆਂ, ਮੁੱਢਲੀ ਸਹਾਇਤਾ, ਹੱਡੀਆਂ ਦੀ ਟੁੱਟ ਭੱਜ, ਜ਼ਖ਼ਮਾਂ ਦੀ ਸੰਭਾਲ, ਨਿਊਕਲੀਅਰ, ਬਾਇਓਲੌਜੀਕਲ ਤੇ ਕੈਮੀਕਲ ਐਮਰਜੈਂਸੀ  ਹਾਲਾਤਾਂ ਮੌਕੇ ਚੁੱਕੇ ਜਾਣ ਵਾਲੇ ਕਦਮਾਂ ਤੇ ਚਾਨਣਾ ਪਾਇਆ ਗਿਆ । ਇਸ ਟ੍ਰੇਨਿੰਗ ਵਿਚ ਭਾਗ ਲੈਣ ਵਾਲੇ “ਆਪਦਾ ਮਿੱਤਰ” ਆਪਣੀ ਸਵੈ-ਇੱਛਾ ਨਾਲ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਜਾਂ ਆਪਣੇ ਜੱਦੀ ਜ਼ਿਲ੍ਹੇ ਵਿੱਚ ਕੁਦਰਤੀ ਆਫ਼ਤਾਂ ਮੌਕੇ ਦਿੱਤੀ ਜਾਣ ਵਾਲੀ ਸਹਾਇਤਾ ਸਬੰਧੀ  ਜ਼ਿਲ੍ਹਾ ਪ੍ਰਸ਼ਾਸਨਿਕ ਪੱਧਰ ਤੇ ਕਰਵਾਈਆਂ ਜਾਣ ਵਾਲੀਆਂ ਟ੍ਰੇਨਿੰਗਾਂ ਵਿੱਚ ਸਹਾਈ ਸਿੱਧ ਹੋਣਗੇ।ਇਸ ਤਿੰਨ ਰੋਜ਼ਾ ਟ੍ਰੇਨਿੰਗ ਵਿੱਚ ਬਠਿੰਡਾ ਜ਼ੋਨ ਤੋਂ ਪ੍ਰੋ. ਗੋਪਾਲ ਸਿੰਘ (ਰਿਟਾ.) ਸਕੱਤਰ ਰੈੱਡ ਕਰਾਸ, ਸੰਕਲਪ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਸੇਖੋਂ ਤੇ ਹਰਵਿੰਦਰ ਸਿੰਘ ਮੱਲਣ ਨੇ ਭਾਗ ਲਿਆ।    

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored