ਪਾਣੀ ਨਾਲ ਭਰੀਆਂ ਗਲੀਆਂ, ਤਿੰਨਾਂ ਵਿਭਾਗਾਂ ਦੇ ਅਧਿਕਾਰੀ ਇਕ ਦੂਜੇ ਨੂੰ ਦੱਸ ਰਹੇ ਹਨ ਜੁੰਮੇਵਾਰ

ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਲਾਗੂ,
ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਮੰਡਲ ਨੰ. 1 ਬਠਿੰਡਾ ਨਹੀਂ ਲੈ ਰਿਹਾ ਚਾਰਜ,
ਸ਼ਹਿਰ ਦੇ ਸੀਵਰੇਜ ਦੇ ਨਾਕਸ ਪ੍ਰਬੰਧਾਂ ਦਾ ਇਹੀ ਹੈ ਅਸਲ ਕਾਰਨ

On
ਪਾਣੀ ਨਾਲ ਭਰੀਆਂ ਗਲੀਆਂ, ਤਿੰਨਾਂ ਵਿਭਾਗਾਂ ਦੇ ਅਧਿਕਾਰੀ ਇਕ ਦੂਜੇ ਨੂੰ ਦੱਸ ਰਹੇ ਹਨ ਜੁੰਮੇਵਾਰ

ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (BTTNEWS)- ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਸੀਵਰੇਜ ਦਾ ਪ੍ਰਬੰਧ ਜੋ ਪੂਰੀ ਤਰ੍ਹਾਂ ਨਾਕਸ ਹੋ ਚੁੱਕਾ ਹੈ ਅਤੇ ਜਿਸ ਨਾਲ ਪੀਣ ਵਾਲਾ ਪਾਣੀ ਵੀ ਪ੍ਰਭਾਵਿਤ ਹੋ ਰਿਹਾ ਹੈ। ਆਰ.ਟੀ.ਆਈ ਰਾਹੀਂ ਪ੍ਰਾਪਤ ਹੋਈ ਸੂਚਨਾ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਕੰਜਿਊਮਰ ਅਵੈਅਰਨੈਸ ਗਰੁੱਪ ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਊਬਨਲ ਦੀ ਮੋਨੀਟਰਿੰਗ ਕਮੇਟੀ ਨੇ ਮਿਤੀ 17.12.2019 (ਐਨਜੀਟੀ ਕੇਸ ਨੰਬਰ ਓ.ਏ 596 ਆਫ 2019) ਰਾਹੀਂ ਹੁਕਮ ਜਾਰੀ ਕੀਤੇ , ਜਿਸ ਅਨੁਸਾਰ ਪ੍ਰਮੁੱਖ ਸਕੱਤਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ ਨੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਸੀਵਰੇਜ ਸਕੀਮ ਸਮੇਤ 3 ਐਸ.ਟੀ.ਪੀ ਜਿਸਦੀ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਨੰ 2 ਸ੍ਰੀ ਮੁਕਤਸਰ ਸਾਹਿਬ ਵੱਲੋਂ ਦੇਖਭਾਲ ਅਤੇ ਸੰਭਾਲ ਕੀਤੀ ਜਾ ਰਹੀ ਸੀ, ਸੀਵਰੇਜ ਬੋਰਡ ਬਠਿੰਡਾ ਨੂੰ ਟਰਾਂਸਫਰ ਕਰ ਦਿੱਤਾ, ਜੋ ਮਿਤੀ 31.01.2021 ਤੋਂ ਪਹਿਲਾਂ ਪਹਿਲਾਂ ਹੈਂਡਓਵਰ ਹੋ ਜਾਣਾ ਸੀ। ਇਸ ਸੰਬੰਧ ਵਿੱਚ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਨੰ. 2 ਨੇ ਆਪਣੇ ਪੱਤਰ ਨੰ. 332 ਮਿਤੀ 15.01.2021 ਨੂੰ ਮੈਂਬਰ ਸਕੱਤਰ , ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਪੱਤਰ ਨੰ 16273 ਮਿਤੀ 22.07.2020 ਦੇ ਹਵਾਲੇ ਰਾਹੀਂ ਨਗਰ ਕੌਂਸਲ ਨੂੰ ਚਾਰਜ ਲੈਣ ਲਈ ਲਿਖਿਆ ਸੀ। ਨਗਰ ਕੌਂਸਲ ਮੁਕਤਸਰ ਨੇ ਸਪੈਸ਼ਲ ਮੀਟਿੰਗ ਵਿਚ ਸ਼ਹਿਰ ਦਾ ਸੀਵਰੇਜ ਸਿਸਟਮ ਅਤੇ ਤਿੰਨੇਂ ਐਸ.ਟੀ.ਪੀ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਮੰਡਲ ਨੰ. 1 ਬਠਿੰਡਾ ਨੂੰ ਟਰਾਂਸਫਰ ਕਰਨ ਦਾ ਮਤਾ ਨੰ. 47 ਮਿਤੀ 24 ਸਤੰਬਰ 2021 ਨੂੰ ਪਾਸ ਕਰ ਦਿੱਤਾ। ਸਕੱਤਰ ਪੰਜਾਬ ਸਰਕਾਰ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਮੀਮੋ ਨੰ.ਡਬਲਯੂ .ਐਸ.ਐਸ.ਡੀ-ਬੀਐਂਡਆਰ2011/453/ 2021-4 ਬੀਐਂਡਆਰ ਨੇ ਮਿਤੀ 16.11.2021 ਰਾਹੀਂ ਇਕ ਆਦੇਸ਼ ਜਾਰੀ ਕੀਤਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਸ੍ਰੀ ਮੁਕਤਸਰ ਸਾਹਿਬ ਦਾ ਸੀਵਰੇਜ ਸਕੀਮ ਅਤੇ ਤਿੰਨ ਐਸ.ਟੀ.ਪੀ ਸੀਵਰੇਜ ਬੋਰਡ ਮੰਡਲ ਨੰ 1 ਬਠਿੰਡਾ ਨੂੰ ਹੈਂਡਓਵਰ ਕੀਤੇ ਜਾਣ। ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸੀਵਰੇਜ ਬੋਰਡ ਮੰਡਲ ਨੰ 1 ਬਠਿੰਡਾ ਵੱਲੋਂ ਸ਼ਹਿਰ ਦੇ ਤਿੰਨੇ ਐਸ.ਟੀ.ਪੀ ਤਾਂ ਆਪਣੇ ਚਾਰਜ ਵਿਚ ਲੈ ਲਏ ਪਰ ਸ਼ਹਿਰ ਦਾ ਸੀਵਰੇਜ ਸਿਸਟਮ ਆਪਣੇ ਚਾਰਜ ਵਿਚ ਨਹੀਂ ਲਿਆ। ਵੇਖੋਂ ਸਰਕਾਰੀ ਵਿਭਾਗਾਂ ਦੇ ਕੰਮ ਕਰਨ ਦੀ ਵਿਧੀ ਕਿ ਅੱਧਾ ਚਾਰਜ ਲੈਣਾ ਹੈ ਬਾਕੀ ਨਹੀਂ ਲੈਣਾ ਹੈ। ਹੈਰਾਨੀ ਤਾਂ ਓਦੋ ਹੁੰਦੀ ਹੈ ਕਿ ਕਿਸੇ ਵੀ ਉਚ ਅਧਿਕਾਰੀ ਨੇ ਹੁਣ ਤੱਕ ਅਜਿਹੀ ਕੁਤਾਹੀ ਦਾ ਨੋਟਿਸ ਲੈ ਕੇ ਕੋਈ ਐਕਸ਼ਨ ਵੀ ਨਹੀਂ ਲਿਆ ਹੈ।
ਉਹਨਾਂ ਅੱਗੇ ਕਿਹਾ ਕਿ ਸ਼ਹਿਰ ਦੀ ਸੀਵਰੇਜ ਸਕੀਮ ਤੁਰੰਤ ਹੀ ਸੀਵਰੇਜ ਬੋਰਡ ਮੰਡਲ ਨੰ 1ਕੋਲ ਟਰਾਂਸਫਰ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ ਅਤੇ ਪਿਛਲੀ ਅਣਗਹਿਲੀ ਦੀ ਪੜਤਾਲ ਕੀਤੀ ਜਾਵੇ ਜੋ ਅਧਿਕਾਰੀ ਸੀਵਰੇਜ ਦਾ ਕੰਮ ਕਰਨ ਤੋਂ ਟਾਲਾ ਕਰ ਰਹੇ ਹਨ, ਉਨ੍ਹਾਂ ਦੀ ਜੁੰਮੇਵਾਰੀ ਨਿਸ਼ਚਿਤ ਕੀਤੀ ਜਾਵੇ। ਇੱਥੇ ਵਰਣਨਯੋਗ ਹੈ ਕਿ ਕੇਂਦਰੀ ਅਤੇ ਰਾਜ ਫੰਡ ਨਗਰ ਕੌਂਸਲ ਨੂੰ ਜਾਰੀ ਹੁੰਦੇ ਹਨ ਅਤੇ ਨਗਰ ਕੌਂਸਲ ਅੱਗੇ ਸੀਵਰੇਜ ਬੋਰਡ ਨੂੰ ਰਾਸ਼ੀ ਜਮਾ ਕਰਵਾ ਕੇ ਕੰਮ ਕਰਵਾਉਂਦੀ ਹੈ। ਤਿੰਨ ਵਿਭਾਗ ਜਿਨ੍ਹਾਂ ਵਿਚ ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਨੰ 2, ਨਗਰ ਕੌਂਸਲ ਮੁਕਤਸਰ ਅਤੇ ਸੀਵਰੇਜ ਬੋਰਡ ਮੰਡਲ ਨੰ 1 ਬਠਿੰਡਾ ਦੇ ਅਧਿਕਾਰੀ ਇਕ ਦੂਜੇ ਤੇ ਸੀਵਰੇਜ ਨੂੰ ਦਰੁੱਸਤ ਕਰਨ ਦੀ ਬਜਾਏ ਜੁੰਮੇਵਾਰੀ ਸੁੱਟ ਰਹੇ ਹਨ। ਸੀਵਰੇਜ ਵਿਵਸਥਾ ਦੀ ਕੋਈ ਵੀ ਅਧਿਕਾਰੀ ਮੋਨੀਟਰਿੰਗ ਨਹੀਂ ਕਰ ਰਿਹਾ। ਜਿਸ ਕਾਰਨ ਸੀਵਰੇਜ ਓਵਰਫਲੋ ਹੋ ਕੇ ਗਲੀਆਂ ਵਿਚ ਗੰਦਾ ਪਾਣੀ ਫੈਲ ਰਿਹਾ ਹੈ ਜਿਸ ਕਾਰਨ ਸੜਕਾਂ ਅਤੇ ਗਲੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored