ਆਰਥਿਕ ਤੌਰ ਤੇ ਕਮਜੋਰ ਵਰਗ ਦੇ ਬੱਚਿਆਂ ਨੂੰ ਮੁੱੜ ਸਕੂਲ ਲਿਆਉਣਾ ਸ਼ਲਾਘਾ ਯੋਗ ਕਦਮ: ਡਾ. ਬਲਜੀਤ ਕੋਰ

ਤਕਰੀਬਨ 200 ਬੱਚਿਆਂ ਦਾ ਸੱਭਿਆਚਾਰਕ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ

On
ਆਰਥਿਕ ਤੌਰ ਤੇ ਕਮਜੋਰ ਵਰਗ ਦੇ ਬੱਚਿਆਂ ਨੂੰ ਮੁੱੜ ਸਕੂਲ ਲਿਆਉਣਾ ਸ਼ਲਾਘਾ ਯੋਗ ਕਦਮ: ਡਾ. ਬਲਜੀਤ ਕੋਰ

ਮਲੋਟ/ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (BTTNEWS)- ‘‘ਵਿਦਿਆ ਪ੍ਰਕਾਸ਼, ਸਕੂਲ ਵਾਪਸੀ ਦਾ ਆਗਾਜ’’ ਮੁਹਿੰਮ ਤਹਿਤ ਜਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਤਕਰੀਬਨ 200 ਅਜਿਹੇ ਬੱਚਿਆਂ ਦਾ ਸੱਭਿਆਚਾਰਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਜਿਹੜੇ ਸਕੂਲ ਜਾਣੋਂ ਹੱਟ ਗਏ ਸਨ ਅਤੇ ਹੁਣ ਜਿਲ੍ਹਾ ਪ੍ਰਸ਼ਾਸਨ ਦੀ ਹੱਲਾਸ਼ੇਰੀ ਨਾਲ ਮੁੜ ਤੋਂ ਸਕੂਲ ਜਾਣ ਲੱਗ ਪਏ ਹਨ।
ਇਸ ਮੌਕੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਪੰਜਾਬ ਡਾ. ਬਲਜੀਤ ਕੌਰ ਅਤੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਐਮ ਐਲ ਏ ਹਲਕਾ ਲੰਬੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨ੍ਹਾ ਦਾ ਸਵਾਗਤ ਏ ਡੀ ਸੀ ਮੈਡਮ ਰਾਜਦੀਪ ਕੌਰ ਵੱਲੋਂ ਕੀਤਾ ਗਿਆ । ਜਿਸ ਉਪਰੰਤ ਸਮੂਹ ਮਹਿਮਾਨਾਂ ਵੱਲੋਂ ਸ਼ਮਾ ਰੌਸ਼ਨ ਕਰਕੇ ਸੱਭਿਆਚਾਰਕ ਪ੍ਰੋਗਰਾਮ ਦਾ ਆਗਾਜ ਕੀਤਾ ਗਿਆ।
ਇਸ ਸਮਾਗਮ ਦੌਰਾਨ ਬੱਚਿਆਂ ਵੱਲੋ ਅੱਲਗ ਅੱਲਗ ਵਿਸ਼ੇ ਜਿਵੇਂ ਕਿ ਪਾਣੀ ਬਚਾਓ, ਰੁੱਖ ਲਗਾਓ, ਵਾਤਾਵਰਨ ਬਚਾਓ ਆਦਿ ਤੇ ਬਹੁਤ ਹੀ ਵਧੀਆ ਸਕਿੱਟ ਪੇਸ਼ ਕੀਤੇ ਗਏ।
ਬੱਚਿਆਂ ਵੱਲੋਂ ਗਿੱਧਾ, ਡਾਂਸ, ਗਾਣੇ, ਕਵਿਤਾਵਾਂ ਆਦਿ ਨੇ ਹਾਜਰੀਨ ਦਾ ਮਨ ਮੋਹ ਲਿਆ ਅਤੇ ਪ੍ਰੋਗਰਾਮ ਯਾਦਗਾਰ ਹੋ ਨਿਬੜਿਆ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਅੰਦਰਲੀ ਕਲਾ ਨਿਖਾਰਨ ਦਾ ਸੁਨਹਿਰੀ ਮੌਕਾ ਹੁੰਦਾ ਹੈ ਅਤੇ ਅੱਜ ਦੀ ਬੱਚਿਆਂ ਦੀ ਕਲਾ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ।
ਉਹਨਾ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆ ਨੂੰ ਨਾ ਕੇਵਲ ਸਿਖਿਆ ਬਲਕਿ ਸਰਵ ਪੱਖੀ ਵਿਕਾਸ ਵਿਚ ਸਹਾਈ ਸਿੱਧ ਹੋਣਗੇ ਅਤੇ ਇਹ ਬੱਚੇ ਅੱਗੇ ਜਾ ਕੇ ਦੇਸ਼ ਦਾ ਭਵਿਖ ਬਨਣਗੇ।
ਇਸ ਮੌਕੇ ਸਟੇਜ਼ ਸੰਚਾਲਣ ਦੀ ਭੂਮਿਕਾ ਜਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਗੁਰਦੀਪ ਸਿੰਘ ਮਾਨ ਨੇ ਬਾਖੂਬੀ ਨਿਭਾਈ।
ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੁਲਾਜਮ ਆਂਗਣਵਾੜੀ ਵਰਕਰਜ਼, ਮਿਡ ਡੇ ਮੀਲ ਵਰਕਰਜ, ਸਮਾਜ ਸੇਵੀ, ਅਧਿਆਪਕ ਸਹਿਬਾਨਾਂ ਆਦਿ ਨੂੰ ਪ੍ਰਸੰਸ਼ਾ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਕੁਇਜ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਵੀ ਸਨਮਾਨ ਚਿਣ ਭੇਂਟ ਕੀਤੇ ਗਏ ।
ਇਸ ਮੌਕੇ ਬੱਚਿਆਂ ਨੂੰ ਪੁਰਾਤਨ ਵਿਰਸੇ ਨਾਲ ਜ਼ੋੜਨ ਲਈ ਪੁਰਾਤਨ ਵਸਤੂਆਂ ਦੀ ਇਕ ਵਿਸ਼ੇਸ ਪ੍ਰਦਰਸ਼ਨੀ ਲਗਾਈ ਗਈ।
ਇਸ ਮੋਕੇ ਐਸ ਡੀ ਐਮ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਸਵਨਜੀਤ ਕੋਰ, ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਰਤਨਦੀਪ ਸੰਧੂ, ਸੀ ਡੀ ਪੀ ਓ ਮਲੋਟ ਸ੍ਰੀ ਪੰਕਜ ਮੋਰਿਆ, ਜਿਲ੍ਹਾ ਸਿਖਿਆ ਅਫਸਰ ਪ੍ਰਾਇਮਰੀ ਸ੍ਰੀਮਤੀ ਪ੍ਰਭਜੀਤ ਕੋਰ, ਕਰਮਜੀਤ ਸਰਮਾਂ ਪ੍ਰਧਾਨ, ਜ਼ਸਮੀਤ ਬਰਾੜ ਪ੍ਰਧਾਨ, ਅਰਸ਼ਦੀਪ ਸਿਧੂ ਪੀ ਏ, ਸਮਾਜ ਸੇਵੀ ਡਾ. ਨਰੇਸ਼ ਪਰੂਥੀ, ਸਮਾਜ ਸੇਵੀ ਕੁਆਰਡੀਨੇਟਰ ਮਨੋਜ਼ ਅਸੀਜਾ ਹਾਜ਼ਰ ਹੋਏ।

 

 

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored