ਪਵਿੱਤਰ ਵੇਈਂ ਦੀ 22ਵੀਂ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਵੇਈਂ ਕਿਨਾਰੇ ਅੱਜ ਹੋਵੇਗਾ ਕਵੀ ਦਰਬਾਰ ਤੇ ਤੰਤੀ ਸਾਜ਼ਾ ਨਾਲ ਕੀਰਤਨ ਦਰਬਾਰ,
17 ਜੁਲਾਈ ਦੇ ਮੁੱਖ ਸਮਾਗਮ ‘ਚ  ਮੁੱਖ ਮੰਤਰੀ  ਭਗਵੰਤ ਮਾਨ ਸਮੇਤ ਹੋਰ ਸਖਸ਼ੀਅਤਾਂ ਕਰਨਗੀਆਂ ਸ਼ਿਰਕਤ

On
ਪਵਿੱਤਰ ਵੇਈਂ ਦੀ 22ਵੀਂ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਸੁਲਤਾਨਪੁਰ ਲੋਧੀ, 15 ਜੁਲਾਈ (BTTNEWS) - ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 22 ਵਰ੍ਹੇਗੰਢ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹਆਂ ਹਨ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ 17 ਜੁਲਾਈ  ਨੂੰ ਪਵਿੱਤਰ ਕਾਲੀ ਵੇਈਂ ਦੀ 22ਵੀਂ ਵਰ੍ਹੇਗੰਢ ਦਾ ਮੁੱਖ ਸਮਾਗਮ ਹੋਵੇਗਾ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹੋਰ ਬਹੁਤ ਸਾਰੀਆਂ ਧਾਰਮਿਕ ਸਖਸ਼ੀਅਤਾਂ ਹਾਜ਼ਰੀ ਭਰਨਗੀਆ। ਵੇਈਂ ਦੀ ਵਰ੍ਹੇਗੰਢ ਮਨਾਉਣ ਲਈ ਸੇਵਾਦਾਰ ਦਿਨ ਰਾਤ ਕਾਰਜਾਂ ਨੂੰ ਅੰਤਮ ਛੋਹਾਂ ਦੇਣ ਵਿੱਚ ਲੱਗੇ ਹੋਏ ਹਨ।  ਵੇਈਂ ਦੀ ਕਾਰ ਸੇਵਾ ਦੇ ਸਮਾਗਮ ਦੀ ਆਰੰਭਤਾ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਨ ਨਾਲ ਹੋ ਗਈ ਹੈ। ਦੂਜੇ ਦਿਨ 16 ਜੁਲਾਈ ਤੋਂ ਕਵੀ ਦਰਬਾਰ ਤੇ ਤੰਤੀ ਸਾਜ਼ਾ ਨਾਲ ਕੀਰਤਨ ਹੋਵੇਗਾ। 
ਇਸ ਮੌਕੇ ਪਵਿੱਤਰ ਕਾਲੀ ਵੇਈਂ ਦੀ 22ਵੀਂ ਵਰ੍ਹੇਗੰਢ ਮਨਾਉਣ ਲਈ ਚੱਲ ਰਹੀਆਂ ਤਿਆਰੀਆਂ ਦੌਰਾਨ ਨਿਰਮਲ ਕੁਟੀਆ ਸੁੁਲਤਾਨਪੁਰ ਲੋਧੀ ਵਿੱਚ ਇਸ ਸੰਬੰਧੀ ਮੀਟਿੰਗ ਕੀਤੀ ਗਈ ਤੇ ਸੇਵਾਦਰਾਂ ਨੂੰ ਡਿਊਟੀਆਂ ਵੀ ਵੰਡੀਆਂ ਗਈਆਂ। ਮੀਟਿੰਗ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੇਈਂ ਦੇ ਕਿਨਾਰਿਆਂ ਦੀ ਲਗਤਾਰ ਸਫਾਈ ਰੱਖਣ ਅਤੇ ਸ਼ੁਰੂ ਹੋਏ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ‘ਤੇ ਜ਼ੋਰ ਦਿੱਤਾ।
 ਸੰਤ ਸੀਚੇਵਾਲ ਨੇ ਦੱਸਿਆ ਕਿ ਪਿਛਲੇ 22 ਸਾਲਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੇ ਦੁਨੀਆਂ ਭਰ ਦੇ ਵਾਤਾਵਰਣ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸ਼ੁਰੂ ਹੋ ਚੁੱਕੇ ਬਰਸਾਤਾਂ ਦੇ ਮੌਸਮ ਦੌਰਾਨ ਦਰਿਆਵਾਂ ਦੇ ਬੰਨ੍ਹਾਂ ‘ਤੇ ਵੀ ਨਜ਼ਰਾਂ ਰੱਖਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਸੇਵਾਦਾਰਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਾਤਾਵਰਣ ਵਿੱਚ ਆ ਰਹੇ ਨਿਘਾਰ ਦੌਰਾਨ ਪਵਿੱਤਰ ਵੇਈਂ ਦੀ ਕਾਰ ਸੇਵਾ ਨੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਲੋਕਾਂ ਦਾ ਧਿਆਨ ਬੂਟੇ ਲਗਾਉਣ ਵੱਲ ਵਧਿਆ ਹੈ।
ਉਹਨਾਂ ਦੱਸਿਆ ਕਿ ਕਾਦਰ ਦੀ ਕੁਦਰਤ ਬਾਰੇ ਜਿਹੜਾ ਫਲਸਫਾ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ, ਉਸਨੂੰ ਦੁਨੀਆਂ ਦੇ ਲੋਕਾਂ ਇਸ ਕਾਰਸੇਵਾ ਰਾਹੀਂ ਸਾਕਾਰ ਹੁੰਦਿਆਂ ਵੇਖਿਆ ਹੈ। ਜਿਸਦਾ ਸਮੁੱਚਾ ਸਿਹਰਾ ਸਮੁੱਚੀ ਗੁਰਸੰਗਤ ਤੇ ਸੇਵਾਦਾਰਾਂ ਦੇ ਸਿਰ ਬੱਝਦਾ ਹੈ।
ਮੀਟਿੰਗ ਦੌਰਾਨ ਸੰਤ ਸੁਖਜੀਤ ਸਿੰਘ ਸੀਚੇਵਾਲ, ਸ੍ਰੀ ਸੁਰਜੀਤ ਸਿੰਘ ਸ਼ੰਟੀ, ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਰਿਟਾ. ਇੰਸਪੈਕਟਰ ਲਖਵਿੰਦਰ ਸਿੰਘ ਗਿੱਦੜਪਿੰਡੀ, ਜਥੇ. ਕਸ਼ਮੀਰ ਸਿੰਘ ਫੌਜੀ ਦੰਦੂਪੁਰ, ਜਥੇ ਸਮਿੰਦਰ ਸਿੰਘ ਸੰਧੂ, ਜਥੇ. ਰਣਜੀਤ ਸਿੰਘ ਆਹਲੀ, ਜਥੇ. ਵਿਰਸਾ ਸਿੰਘ, ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ, ਰੇਸ਼ਮ ਸਿੰਘ ਆਹਲੀ, ਤਰਲੋਕ ਸਿੰਘ ਸੁਲਤਾਨਪੁਰ, ਬਲਵਿੰਦਰ ਸਿੰਘ ਸਰੂਵਾਲ, ਅਮਰੀਕ ਸਿੰਘ, ਦਇਆ ਸਿੰਘ, ਗੁਰਭੇਜ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਤੋਂ ਇਲਾਵਾ ਹੋਰ ਸਰਪੰਚਾਂ ਤੇ ਆਗੂਆਂ ਨੇ ਸ਼ਿਰਕਤ ਕੀਤੀ।

ਕਵੀ ਦਰਬਾਰ ਵਿੱਚ ਪਹੁੰਚ ਰਹੇ ਕਵੀ

ਪਵਿੱਤਰ ਕਾਲੀ ਵੇਈਂ ਦੀ 22 ਵੀ ਵਰ੍ਹੇਗੰਢ ਮੌਕੇ ਕਰਵਾਏ ਜਾਣ ਵਾਲੇ ਕਵੀ ਦਰਬਾਰ ਵਿੱਚ ਚੋਟੀ ਦੇ ਕਵੀ ਹਿੱਸਾ ਲੈਣਗੇ। ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਦੱਸਿਆ ਕਿ ਕਵੀ ਦਰਬਾਰ 16 ਜੁਲਾਈ ਨੂੰ 12 ਵਜੇ ਤੋਂ 2 ਵਜੇ ਤੱਕ ਹੋਵੇਗਾ ਤੇ ਇਸ ਵਿੱਚ ਨਾਮਵਾਰ ਕਵੀ ਗੁਰਭਜਨ ਗਿੱਲ, ਤਰਲੋਚਨ ਲੋਚੀ, ਮਨਜਿੰਦਰ ਸਿੰਘ ਧੰਨੋਆ, ਕਰਮਜੀਤ ਸਿੰਘ ਗਰੇਵਾਲ, ਮੁਖਤਾਰ ਚੰਦੀ. ਲਾਡੀ ਭੁੱਲਰ, ਜੱਗਾ ਸਿੰਘ ਸ਼ੇਖਮਾਂਗਾ ਸਮੇਤ ਹੋਰ ਕਵੀ ਵੀ ਹਿੱਸਾ ਲੈਣਗੇ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored